ਫ਼ਰੀਦਕੋਟ: ਬਠਿੰਡਾ ਅਮ੍ਰਿੰਤਸਰ ਨੈਸ਼ਨਲ ਹਾਇਵੇ ’ਤੇ ਕਾਰ ਹਾਦਸਾ ਗ੍ਰਸਤ ਹੋ ਗਈ, ਇਸ ਹਾਦਸੇ ਦੌਰਾਨ ਬੱਗੜ ਸਿੰਘ ਨਾਮ ਦੀ ਵਿਅਕਤੀ ਜਿਸ ਦੀ ਉਮਰ ਕਰੀਬ 55 ਸਾਲ ਦੱਸੀ ਜਾ ਰਹੀ ਹੈ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਭੈਣ ਗੰਭਰੀ ਰੂਪ ’ਚ ਜਖ਼ਮੀ ਹੋ ਗਈ। ਹਾਦਸੇ ਦੌਰਾਨ ਮੌਕੇ ’ਤੇ ਮੌਜੂਦ ਬਲਦੇਵ ਸਿੰਘ ਨੇ ਦੱਸਿਆ ਕਿ ਬੱਗੜ ਸਿੰਘ ਜੋ ਕਿ ਆਪਣੀ ਭੈਣ ਦੇ ਨਾਲ ਦਵਾਈ ਲੈਣ ਉਪਰੰਤ ਘਰ ਪਰਤ ਰਿਹਾ ਸੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਤੇਜ ਰਫਤਾਰ ਹੋਣ ਦੇ ਕਾਰਨ ਪਲਟ ਗਈ। ਦੋਵਾਂ ਭੈਣ ਭਰਾਵਾਂ ਨੂੰ ਮੋਕੇ ’ਤੇ ਮੌਜੂਦ ਆਸਪਾਸ ਦੇ ਖੇਤਾਂ ’ਚ ਕੰਮ ਕਰ ਰਹੇ ਲੋਕਾਂ ਨੇ ਕਾਰ ਵਿਚੋਂ ਬਾਹਰ ਕੱਢਿਆ ਤੇ ਇਲਾਜ ਲਈ ਫਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਕਾਰ ਚਲਾਉਂਦੇ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਹਾਦਸੇ ਦੌਰਾਨ ਹੋਈ ਮੌਤ - Accident
ਬਠਿੰਡਾ ਅਮ੍ਰਿੰਤਸਰ ਨੈਸ਼ਨਲ ਹਾਇਵੇਅ ’ਤੇ ਕਾਰ ਹਾਦਸਾ ਗ੍ਰਸਤ ਹੋ ਗਈ, ਇਸ ਹਾਦਸੇ ਦੌਰਾਨ ਬੱਗੜ ਸਿੰਘ ਨਾਮ ਦੀ ਵਿਅਕਤੀ ਜਿਸ ਦੀ ਉਮਰ ਕਰੀਬ 55 ਸਾਲ ਦੱਸੀ ਜਾ ਰਹੀ ਹੈ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਭੈਣ ਗੰਭਰੀ ਰੂਪ ’ਚ ਜਖ਼ਮੀ ਹੋ ਗਈ।
ਤਸਵੀਰ
ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਇਵੇ ’ਤੇ ਕਾਰ ਹਾਦਸਾ ਗ੍ਰਸਤ ਹੋਈ ਹੈ। ਘਟਨਾ ਸਥਾਨ ’ਤੇ ਪਹੁੰਚਣ ’ਤੇ ਪ੍ਰਤੱਖਦਰਸੀਆਂ ਨੇ ਦੱਸਿਆ ਕਿ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈਣ ਨਾਲ ਕਾਰ ਬੇਕਾਬੂ ਹੋ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਬੱਗੜ ਸਿੰਘ ਦੀ ਮੌਤ ਹੋ ਜਾਣ ਕਾਰਣ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕਰਨ ਮਗਰੋਂ ਕਾਨੂੰਨ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Last Updated : Dec 7, 2020, 9:16 PM IST