ਫ਼ਰੀਦਕੋਟ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕੌਮੀ ਪੋਸ਼ਣ ਅਭਿਆਨ (National Nutrition Campaign) ਤਹਿਤ ਪੀ.ਐਚ.ਸੀ ਜੰਡ ਸਹਿਬ ਅਧੀਨ ਪਿੰਡ ਸੁੱਖਣਵਾਲਾ ਦੀ ਆਂਗਣਵਾੜੀ ਵਿਖੇ ਜਗਰੁਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਬੱਚਿਆ ਦਾ ਟੀਕਾਕਰਨ ਕੀਤਾ ਗਿਆ ਅਤੇ ਭਾਰ,ਕੱਦ ਤੇ ਖ਼ੁਰਾਕ ਦਾ ਰਿਕਾਰਡ ਰੱਖਿਆ ਗਿਆ।
ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਐੱਸ.ਐੱਮ.ਓ ਡਾ.ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਅਤੇ ਸੀ.ਐਚ.ਓ ਰਾਜਪਾਲ ਕੌਰ ਨੇ ਬੱਚਿਆਂ ਦੇ ਟੀਕਾਕਰਨ, ਭਾਰ-ਕੱਦ ਤੇ ਖ਼ੁਰਾਕ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੇ ਵਾਧੇ ਅਤੇ ਵਿਕਾਸ ਦੀ ਦਰ ਅਤੇ ਜ਼ਿੰਦਗੀ ਵਿੱਚ ਬੈਠਣਾ,ਤੁਰਨਾ,ਭੱਜਣਾ,ਬੋਲਣਾ,ਮੰਗਣਾ ਵਰਗੇ ਪੜਾਵਾਂ ਸਬੰਧੀ ਸੁਚੇਤ ਕੀਤਾ।ਉਨ੍ਹਾਂ ਬੱਚਿਆਂ ਵਿੱਚ ਕੁਪੋਸ਼ਣ, ਸਰੀਰਕ ਜਾਂ ਮਾਨਸਿਕ ਕਮੀਆਂ ਅਦਿ ਬਾਰੇ ਦੱਸਦਿਆਂ ਪਹਿਲੇ 6 ਮਹੀਨੇ ਮਾਂ ਦਾ ਦੁੱਧ ਪਿਆਉਣ ਅਤੇ ਫਿਰ ਪੁਰਕ ਆਹਰ ਜਿਵੇਂ ਦਾਲ ਦਾ ਪਾਣੀ, ਦਲੀਆ ਖਿਚੜੀ ਆਦਿ ਵੀ ਖ਼ੁਰਾਕ ਦੇਣ ਦੀ ਸਲਾਹ ਦਿੱਤੀ।