ਪੰਜਾਬ

punjab

ETV Bharat / state

ਸਰਕਾਰੀ ਬਰਜਿੰਦਰਾ ਕਾਲਜ 'ਚ BSC ਖੇਤੀਬਾੜੀ ਦਾ ਕੋਰਸ ਬੰਦ, ਜਾਣੋ ਕੀ ਸੀ ਕਾਰਨ ? - ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ

ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ 1982 ਤੋਂ ਚੱਲ ਰਹੇ ਬੀਐਸਸੀ ਖੇਤੀਬਾੜੀ ਦੇ ਕੋਰਸ ਹੁਣ ਮੁਕੰਮਲ ਤੌਰ ਉੱਤੇ ਬੰਦ ਹੋਣ ਜਾ ਰਿਹਾ ਹੈ। ਪੰਜਾਬ ਭਰ ਤੋਂ ਸਸਤੀਆਂ ਫੀਸਾਂ ਭਰ ਕੇ ਬੀਐੱਸਸੀ ਖੇਤੀਬਾੜੀ ਦੀ ਡਿਗਰੀ ਕਰਨ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਅਰਥੀਆਂ ਲਈ ਖੇਤੀਬਾੜੀ ਵਿਸ਼ੇ ਬਾਰੇ ਪੜ੍ਹਾਈ ਕਰਨ ਦਾ ਰਾਹ ਵੀ ਬੰਦ ਹੋ ਗਿਆ ਹੈ।

Government Barjindra College Faridkot
Government Barjindra College Faridkot

By

Published : Apr 29, 2023, 11:27 AM IST

Updated : Apr 29, 2023, 2:13 PM IST

ਸਰਕਾਰੀ ਬਰਜਿੰਦਰਾ ਕਾਲਜ 'ਚ BSC ਖੇਤੀਬਾੜੀ ਦਾ ਕੋਰਸ ਬੰਦ, ਜਾਣੋ ਕੀ ਸੀ ਕਾਰਨ ?

ਫਰੀਦਕੋਟ: ਜ਼ਿਲ੍ਹੇ ਦੇ ਬਰਜਿੰਦਰਾ ਕਾਲਜ ਵਿੱਚ 1982 ਤੋਂ ਸ਼ੁਰੂ ਹੋਏ ਖੇਤੀਬਾੜੀ ਵਿਸੇ ਦੀ ਸਿੱਖਿਆ ਹੁਣ ਆਉਣ ਵਾਲੇ ਦਿਨਾਂ ਵਿੱਚ ਆਖਰੀ ਬੈਚ ਦੇ ਪਾਸ ਆਊਟ ਹੋ ਜਾਣ ਤੋਂ ਬਾਅਦ ਮੁਕੰਮਲ ਬੰਦ ਹੋਣ ਜਾ ਰਹੀ ਹੈ। ਇਸ ਕੋਰਸ ਦੇ ਬੰਦ ਹੋਣ ਨਾਲ ਪੰਜਾਬ ਦੇ ਦਰਜਨ ਭਰ ਜ਼ਿਲ੍ਹਿਆ ਦੇ ਗਰੀਬ ਵਿਦਿਅਰਥੀ ਜੋ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕਰ ਕੇ ਖੇਤੀ ਖੋਜ ਦੇ ਕਾਰਜਾਂ ਵਿੱਚ ਹਿੱਸਾ ਪਾਉਂਦੇ ਅਤੇ ਖੇਤੀਬਾੜੀ ਰਾਹੀਂ ਰੁਜ਼ਗਾਰ ਕਮਾਉਣ ਦਾ ਸੁਪਨਾ ਸੰਜੋਈ ਬੈਠੇ ਸਨ, ਇਸ ਦੇ ਨਾਲ ਹੀ ਹਰ ਸਾਲ ਲਗਭਗ 100 ਵਿਦਿਆਰਥੀ ਇਸ ਕਾਲਜ ਵਿੱਚੋਂ ਮਹਿਜ ਨਿਗੁਣੀ ਜਿਹੀ ਸਲਾਨਾ ਫੀਸ ਭਰ ਕੇ ਡਿਗਰੀ ਪੂਰੀ ਕਰਦੇ ਸੀ, ਹੁਣ ਉਹਨਾਂ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ।

ਕੀ ਹੈ ਪੂਰਾ ਮਾਮਲਾ ?:ਦਰਅਸਲ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਬੀਐਸਸੀ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਸੰਬੰਧੀ ਖੋਜ ਕਾਰਜਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਇਸ ਕਾਲਜ ਵਿੱਚ 1982 ਤੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਯਤਨਾਂ ਸਦਕਾ ਸ਼ੁਰੂ ਹੋਈ ਸੀ। ਇਸ ਕਾਲਜ ਵਿੱਚ ਮਹਿਜ 4000 ਤੋਂ 10 ਹਜ਼ਾਰ ਰੁਪਏ ਸਲਾਨਾ ਦੀ ਨਿਗੁਣੀ ਜਿਹੀ ਫੀਸ ਭਰ ਕੇ ਗਰੀਬ ਪਰਿਵਾਰਾਂ ਦੇ ਬੱਚੇ ਬੀਐਸਸੀ ਦੀ ਡਿਗਰੀ ਕਰ ਕੇ ਉੱਚ ਅਹੁੱਦਿਆ ਉੱਤੇ ਨੌਕਰੀ ਕਰ ਸਕਦੇ ਸਨ, ਪਰ ਹੁਣ ਇਹ ਕੋਰਸ ਵਿੱਚ ਬੰਦ ਹੋਣ ਜਾ ਰਿਹਾ। ਕਿਉਂਕਿ ਇੰਡੀਅਨ ਕੌਂਸਲ ਆਫ ਖੇਤੀਬਾੜੀ ਰਿਸਰਚ (ਆਈਸੀਏਆਰ) ਨੇ ਸਾਲ 2019 ਵਿੱਚ ਬੀਐਸਸੀ ਖੇਤੀਬਾੜੀ ਦੇ ਕੋਰਸ ਕਰਵਾ ਰਹੇ ਕਾਲਜਾਂ ਲਈ ਕੁੱਝ ਸ਼ਰਤਾਂ ਤਹਿ ਕੀਤੀਆਂ ਸਨ, ਜਿੰਨਾਂ ਵਿੱਚੋਂ 3 ਸ਼ਰਤਾਂ ਫਰੀਦਕੋਟ ਦਾ ਬਰਜਿੰਦਰਾ ਕਾਲਜ ਪੂਰੀਆਂ ਨਹੀਂ ਕਰਦਾ ਹੈ।

3 ਨਵੀਆਂ ਸ਼ਰਤਾਂ ਬਣ ਸਕਦੀਆਂ ਨੇ ਰੋੜਾ:ਨਵੀਆਂ ਸ਼ਰਤਾਂ ਮੁਤਾਬਿਕ ਕਾਲਜ ਕੋਲ ਆਪਣੀ ਮਾਲਕੀ ਦੀ ਘੱਟੋ-ਘੱਟ 40 ਏਕੜ ਵਾਹੀਯੋਗ ਜ਼ਮੀਨ ਹੋਣੀ ਚਾਹੀਦੀ ਹੈ ਜੋ ਕਿ ਬਰਜਿੰਦਰਾ ਕਾਲਜ ਕੋਲ ਇੰਨੀ ਜ਼ਮੀਨ ਨਹੀਂ ਹੈ, ਪਰ ਬਰਜਿੰਦਰਾ ਕਾਲਜ ਪੰਜਾਬ ਭਰ ਦਾ ਪਹਿਲਾਂ ਅਜਿਹਾ ਸਰਕਾਰੀ ਕਾਲਜ ਹੈ, ਜਿਸ ਕੋਲ ਆਪਣੀ ਮਾਲਕੀ ਵਾਲਾ 15 ਏਕੜ ਦਾ ਖੇਤੀਬਾੜੀ ਫਾਰਮ, ਦੂਸਰੀ ਸਰਤ ਮੁਤਾਬਿਕ ਕਾਲਜ ਵਿੱਚ ਖੇਤੀ ਕਾਰਜਾਂ ਸਬੰਧੀ ਲੋੜੀਂਦੀ ਪ੍ਰਯੋਗਸ਼ਾਲਾ ਹੋਣੀ ਚਾਹੀਦੀ ਹੈ। ਇਹ ਸ਼ਰਤ ਵੀ ਬਰਜਿੰਦਰਾ ਕਾਲਜ ਪੂਰੀ ਨਹੀਂ ਕਰਦਾ ਜਦੋਂ ਕਿ ਇਹ ਕਲਾਜ ਇਹ ਕਰ ਸਕਦਾ, ਤੀਜੀ ਸ਼ਰਤ ਮੁਤਾਬਿਕ ਕਾਲਜ ਵਿੱਚ ਫੈਕਟਰੀ ਘੱਟ ਹੈ, ਜੋ ਸਰਕਾਰ ਨੇ ਪੂਰੀ ਕਰਨੀ ਹੈ। ਇਹ ਤਿੰਨ ਸ਼ਰਤਾਂ ਪੂਰੀਆਂ ਨਾਂ ਹੋਣ ਕਾਰਨ ਇੱਥੋਂ ਇਹ ਕੋਰਸ ਬੰਦ ਹੋਣ ਜਾ ਰਹੇ ਹਨ।

ਸਰਕਾਰੀ ਬਰਜਿੰਦਰਾ ਕਾਲਜ 'ਚ BSC ਖੇਤੀਬਾੜੀ ਦਾ ਕੋਰਸ ਬੰਦ, ਜਾਣੋ ਕੀ ਸੀ ਕਾਰਨ ?

ਕੋਰਸ ਨੂੰ ਚਲਾਉਣ ਲਈ ਲੀਡਰਾਂ ਨੇ ਕੀਤਾ ਸੀ ਸੰਘਰਸ਼:ਬੀਤੇ ਕਰੀਬ 3 ਸਾਲਾਂ ਤੋਂ ਇੱਥੇ ਇਕ ਵੀ ਦਾਖਲਾ ਨਹੀਂ ਹੋਇਆ। ਸਮੇਂ ਸਮੇਂ ਉੱਤੇ ਇੱਥੇ ਬੀ.ਐਸ.ਸੀ ਖੇਤੀਬਾੜੀ ਨੂੰ ਚਾਲੂ ਕਰਨ ਲਈ ਸੰਘਰਸ਼ ਵੀ ਸ਼ੁਰੂ ਹੋਇਆ, ਸੰਘਰਸ਼ ਦੌਰਾਨ ਵੱਡੇ-ਵੱਡੇ ਰਾਜ ਲੀਡਰ ਵੀ ਆਂਉਂਦੇ ਰਹੇ। ਉਹਨਾਂ ਵਿੱਚੋਂ ਕਈ ਅੱਜ ਸਰਕਾਰ ਵਿੱਚ ਸਰਵ- ਉੱਚ ਅਹੁੱਦਿਆਂ ਉੱਤੇ ਬਿਰਾਜ਼ਮਾਨ ਹਨ, ਪਰ ਸਰਕਾਰ ਦਾ ਇੱਕ ਸਾਲ ਦਾ ਸਮਾਂ ਪੂਰਾ ਹੋ ਜਾਣ ਤੋਂ ਬਾਅਦ ਵੀ ਉਹ ਬਰਜਿੰਦਰਾ ਕਾਲਜ ਵਿਚ ਬੀਐਸਸੀ ਖੇਤੀਬਾੜੀ ਵਿਭਾਗ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ।



ਕੀ ਕਹਿਣਾ ਹੈ ਬੀ.ਐਸ.ਸੀ ਖੇਤੀਬਾੜੀ ਦੇ ਆਖਰੀ ਬੈਚ ਵਿੱਚ ਪੜ੍ਹ ਰਹੇ ਵਿਦਿਅਰਥੀਆਂ ਦਾ ? :ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ਬੀਐਸਸੀ ਖੇਤੀਬਾੜੀ ਦੇ ਆਖਰੀ ਬੈਚ ਦੇ ਵਿਦਿਅਰਥੀਆਂ ਨੇ ਦੱਸਿਆ ਕਿ ਉਹ ਬੀਐਸਸੀ ਖੇਤੀਬਾੜੀ ਵਿਚ ਲਾਸਟ ਬੈਚ ਵਿੱਚ ਪੜ੍ਹ ਰਹੇ ਹਨ ਅਤੇ ਉਹਨਾਂ ਦੇ ਪੇਪਰਾਂ ਤੋਂ ਬਾਅਦ ਇਥੇ ਬੀਐਸਸੀ ਖੇਤੀਬਾੜੀ ਵਿਭਾਗ ਬੰਦ ਹੋ ਜਾਵੇਗਾ ਕਿਉਂਕਿ ਆਈਸੀਏਆਰ ਦੀਆਂ ਸ਼ਰਤਾਂ ਪੂਰੀਆਂ ਨਾਂ ਹੋਣ ਕਾਰਨ ਬਰਜਿੰਦਰਾ ਕਾਲਜ ਵਿਚੋਂ ਇਹ ਕੋਰਸ ਬੰਦ ਹੋ ਜਾਵੇਗਾ ਇਸੇ ਲਈ ਇਸ ਕੋਰਸ ਵਿਚ ਪਿਛਲੇ ਤਿੰਨ ਸਾਲਾਂ ਤੋਂ ਕੋਈ ਐਡਮਿਸ਼ਨ ਨਹੀਂ ਹੋਈ। ਉਹਨਾਂ ਕਿਹਾ ਕਿ ਇਤੋਂ ਇਹ ਕੋਰਸ ਬੰਦ ਹੋਣ ਨਾਲ ਉਹਨਾਂ ਵਿਦਿਅਰਥੀਆਂ ਨੂੰ ਵੱਡਾ ਨੁਕਸਾਨ ਹੋਵੇਗਾ ਜੋ ਆਰਥਿਕ ਪੱਖੋਂ ਕਮਜ਼ੋਰ ਹਨ, ਜੋ ਨਿੱਜੀ ਕਾਲਜਾਂ ਵਿਚ ਮਹਿੰਗੀਆਂ ਫੀਸਾਂ ਨਹੀਂ ਭਰ ਸਕਦੇ।

ਸਰਕਾਰ ਨੂੰ ਅਪੀਲ: ਖੇਤੀਬਾੜੀ ਦੇ ਵਿਦਿਅਰਥੀਆਂ ਨੇ ਦੱਸਿਆ ਕਿ ਇਸ ਕਾਲਜ ਵਿਚ ਮਹਿਜ 4000 ਤੋਂ 1000 ਰੁਪੈ ਸਲਾਨਾਂ ਫੀਸ ਦੇ ਕਿ ਗਰੀਬ ਪਰਿਵਾਰਾਂ ਦੇ ਬੱਚੇ ਵੀ ਬੀਐਸਸੀ ਐਗਰੀਕਲਚਰ ਦੀ ਡਿਗਰੀ ਕਰ ਸਕਦੇ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕਾਲਜ ਦਾ ਹੋਸਟਲ ਅਤੇ ਬੀਐਸਸੀ ਖੇਤੀਬਾੜੀ ਵਿਭਾਗ ਲਈ ਨਵੀਂ ਬਣੀ ਬਿਲਡਿੰਗ ਵੀ ਨਕਾਰਾ ਹੋ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਹੀ ਗਰੀਬ ਹਿਤੈਸ਼ੀ ਹੈ ਤਾਂ ਸਰਕਾਰ ਨੂੰ ਹਰ ਹਾਲ ਵਿੱਚ ਇਸ ਕਾਲਜ ਵਿੱਚ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਜਾਰੀ ਰੱਖਣੀ ਚਾਹੀਦੀ ਹੈ।

ਖੇਤੀਬਾੜੀ ਕੋਰਸ ਨੂੰ ਇੱਥੇ ਚਾਲੂ ਰੱਖਣ ਲਈ ਅਵਾਜ ਬੁਲੰਦ ਕਰਦੇ ਰਹੇ: ਖੇਤੀਬਾੜੀ ਦੇ ਵਿਦਿਅਰਥੀਆਂ ਨੇ ਦੱਸਿਆ ਕਿਹਾ ਕਿ ਸਰਕਾਰ ਵਿਚ ਜਿਲ੍ਹੇ ਦੇ ਮੌਜੂਦ ਨੁਮਾਇੰਦੇ ਜੋ ਕਾਂਗਰਸ ਸਰਕਾਰ ਸਮੇਂ ਹਮੇਸ਼ਾ ਉਹਨਾਂ ਨਾਲ ਸੰਘਰਸ਼ ਵਿੱਚ ਸ਼ਾਮਲ ਹੁੰਦੇ ਰਹੇ ਅਤੇ ਬੀਐਸਸੀ ਖੇਤੀਬਾੜੀ ਕੋਰਸ ਨੂੰ ਇੱਥੇ ਚਾਲੂ ਰੱਖਣ ਲਈ ਅਵਾਜ ਬੁਲੰਦ ਕਰਦੇ ਰਹੇ ਅਤੇ ਦੂਜੀਆ ਸਰਕਾਰਾਂ ਨੂੰ ਘੇਰਦੇ ਰਹੇ। ਪਰ ਹੁਣ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਇਦ ਇਸ ਮੁੱਦੇ ਨੂੰ ਭੁੱਲ ਹੀ ਗਏ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾਂ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲਗਭਗ ਦਰਜਨ ਭਰ ਜ਼ਿਲ੍ਹਿਆਂ ਦੇ ਵਿਦਿਅਰਥੀਆਂ ਨੂੰ ਲਾਭ ਮਿਲ ਸਕੇ।

ਕੀ ਕਹਿਣਾ ਹੈ ਬੀਐਸਸੀ ਵਿਭਾਗ ਦੇ ਡਾਕਟਰ ਦਾ ?:ਆਪਣੇ ਸਾਹਮਣੇ ਖੜ੍ਹੀ ਹੋਈ ਇਸ ਗੰਭੀਰ ਸਮੱਸਿਆ ਬਾਰੇ ਗੱਲਬਾਤ ਕਰਦਿਆਂ ਬਰਜਿੰਦਰਾ ਕਾਲਜ ਦੇ ਬੀਐਸਸੀ ਖੇਤੀਬਾੜੀ ਵਿਭਾਗ ਦੇ ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਵੈਸੇ ਤਾਂ ਜਦੋਂ ਤੋਂ ਕਾਲਜ ਹੋਂਦ ਵਿੱਚ ਆਇਆ, ਉਦੋਂ ਤੋਂ ਹੀ ਇੱਥੇ ਖੇਤੀਬਾੜੀ ਵਿਸ਼ੇ ਸੰਬੰਧੀ ਪੜ੍ਹਾਈ ਕਰਵਾਈ ਜਾਂਦੀ ਰਹੀ ਹੈ। ਪਰ 1982 ਵਿਚ ਗਿਆਨੀ ਜੈਲ ਸਿੰਘ ਜੀ ਦੇ ਯਤਨਾਂ ਸਦਕਾ ਇਥੇ ਬੀਐਸਸੀ ਖੇਤੀਬਾੜੀ ਵਿਭਾਗ ਦੀ ਸਥਾਂਪਨ ਹੋਈ ਸੀ ਅਤੇ ਬੱਚੇ ਇਥੇ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਕਰਨ ਲੱਗੇ ਸਨ।

ਬੀਐਸਸੀ ਖੇਤੀਬਾੜੀ ਵਿਭਾਗ ਨੂੰ ਕਿਉਂ ਕੀਤਾ ਜਾ ਰਿਹਾ ਬੰਦ ?:ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2019 ਵਿਚ ਆਈਸੀਏਆਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਮੁਤਾਬਿਕ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਕਰਵਾਉਣ ਵਾਲੇ ਕਾਲਜਾਂ ਪਾਸ ਆਪਣੀ ਮਾਲਕੀ ਵਾਲੀ 40 ਏਕੜ ਵਾਹੀਯੋਗ ਜ਼ਮੀਨ ਹੋਣੀ ਚਾਹੀਦੀ ਹੈ, ਕਾਲਜ ਵਿੱਚ ਲੋੜੀਂਦਾ ਟੀਚਿੰਗ ਸਟਾਫ ਹੋਣਾਂ ਚਾਹੀਦਾ ਹੈ ਅਤੇ ਕਾਲਜ ਪਾਸ ਆਪਣੀਆਂ ਖੇਤੀਬਾੜੀ ਖੋਜ ਕਾਰਜਾਂ ਲਈ ਸਮਰੱਥ ਪ੍ਰਯੋਗਸ਼ਲਾਵਾਂ ਹੋਣੀਆਂ ਚਾਹੀਦੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਸ਼ਰਤਾਂ ਨੂੰ ਪੂਰਾ ਨਾਂ ਕਰਦਾ ਹੋਣ ਕਾਰਨ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚੋਂ ਬੀਐਸਸੀ ਖੇਤੀਬਾੜੀ ਵਿਭਾਗ ਨੂੰ ਬੰਦ ਕੀਤਾ ਜਾ ਰਿਹਾ।

ਕਾਲਜ 40 ਏਕੜ ਵਾਲੀ ਸ਼ਰਤ ਪੂਰੀ ਨਹੀਂ ਕਰ ਸਕਿਆ:ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਭਰ ਵਿਚ ਫਰਦਿਕੋਟ ਦਾ ਬਰਜਿੰਦਰਾ ਕਾਲਜ ਹੀ ਸੀ। ਜਿਸ ਕੋਲ ਆਪਣਾ 15 ਏਕੜ ਦਾ ਖੇਤੀਬਾੜੀ ਫਾਰਮ ਹੈ। ਪਰ ਇਹ ਕਾਲਜ ਹੁਣ 40 ਏਕੜ ਵਾਲੀ ਸ਼ਰਤ ਪੂਰੀ ਨਹੀਂ ਕਰ ਸਕਿਆ। ਉਹਨਾਂ ਦੱਸਿਆ ਕਿ ਬਰਜਿੰਦਰਾ ਕਾਲਜ ਦੇ ਬੀਐਸਸੀ ਖੇਤੀਬਾੜੀ ਕਰਨ ਵਾਲੇ ਜਿਆਦਾਤਰ ਵਿਦਿਅਰਥੀ ਉੱਚ ਸਰਕਾਰੀ ਅਹੁੱਦਿਆ ਉੱਤੇ ਬਿਰਾਜ ਮਾਨ ਹੋਏ। ਉਹਨਾਂ ਉਦਾਹਰਨ ਵਜੋਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਮੌਜੂਦਾ ਚੀਫ ਖੇਤੀਬਾੜੀ ਅਫਸਰ ਇਸੇ ਕਾਲਜ ਦੇ ਵਿਦਿਅਰਥੀ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਪੀਏਯੂ ਦੇ ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਵੀ ਇਸੇ ਕਾਲਜ ਦੇ ਵਿਦਿਅਰਥੀ ਰਹੇ ਹਨ।

ਦਰਜਨਾਂ ਜ਼ਿਲ੍ਹਿਆ ਦੇ ਵਿਦਿਅਰਥੀਆਂ ਦਾ ਭਵਿੱਖ ਖਤਰੇ ਵਿੱਚ :ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਵੀ ਘੱਟ ਫੀਸ ਭਰ ਕੇ ਅਸਾਨੀ ਨਾਲ ਬੀਐਸਸੀ ਦੀ ਪੜ੍ਹਾਈ ਕਰ ਰਹੇ ਸਨ। ਉਹਨਾਂ ਦੱਸਿਆ ਕਿ ਪੰਜਾਬ ਦੇ ਲਗਭਗ ਇਕ ਦਰਜਨ ਜ਼ਿਲ੍ਹਿਆਂ ਦੇ ਵਿਦਿਅਰਥੀਆਂ ਲਈ ਫਰੀਦਕੋਟ ਦੇ ਬਰਜਿੰਦਰਾ ਕਾਲਜ ਦਾ ਬੀਐਸਸੀ ਖੇਤੀਬਾੜੀ ਵਿਭਾਗ ਲਾਭਕਾਰੀ ਸੀ, ਪਰ ਹੁਣ ਆਈਸੀਏਆਰ ਦੀਆਂ ਸ਼ਰਤਾਂ ਪੂਰੀਆਂ ਨਾਂ ਕਰਦਾ ਹੋਣ ਕਾਰਨ ਇਸ ਕਾਲਜ ਦਾ ਬੀਐਸਸੀ ਖੇਤੀਬਾੜੀ ਵਿਭਾਗ ਬੰਦ ਹੋਣ ਜਾ ਰਿਹਾ। ਉਹਨਾਂ ਦੱਸਿਆ ਕਿ ਇਸ ਕਾਲਜ ਵਿੱਚ ਹਰ ਸਾਲ 100 ਵਿਦਿਅਰਥੀ ਬੀਐਸਸੀ ਖੇਤੀਬਾੜੀ ਦੇ ਪਹਿਲੇ ਸਾਲ ਵਿਚ ਦਾਖਲਾ ਲੈਂਦਾ ਸੀ। ਉਹਨਾਂ ਦੱਸਿਆ ਕਿ ਇਸ ਕੋਸ ਦੇ ਖਤਮ ਹੋਣ ਨਾਲ ਕਾਲਜ ਦਾ ਖੇਤੀਬਾੜੀ ਵਿਭਾਗ ਵੀ ਬੰਦ ਹੋ ਜਾਵੇਗਾ ਅਤੇ ਵਿਦਿਅਰਥੀਆਂ ਦੇ ਨਾਲ-ਨਾਲ ਇੱਥੇ ਕੰਮ ਕਰਨ ਵਾਲੀ ਫੈਕਲਟੀ ਦਾ ਭਵਿੱਖ ਵੀ ਖਤਰੇ ਵਿੱਚ ਪੈ ਜਾਵੇਗਾ।

ਸਰਕਾਰ ਤੋਂ ਮੰਗ: ਡਾ. ਨਰਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਵਿਭਾਗ ਨੂੰ ਇੱਥੇ ਚਾਲੂ ਰੱਖਣ ਲਈ ਵਿਦਿਅਰਥੀਆਂ ਅਤੇ ਅਧਿਆਪਕਾਂ ਵੱਲੋਂ ਲਗਾਤਾਰ ਸੰਘਰਸ਼ ਵੀ ਕੀਤਾ ਗਿਆ ਸੀ। ਜਿਸ ਵਿੱਚ ਮੌਜੂਦਾ ਸਰਕਾਰ ਵਿੱਚ ਉੱਚ ਅਹੁਦਿਆ ਉੱਤੇ ਬੈਠੇ ਲੋਕ ਵੀ ਸ਼ਿਰਕਤ ਕਰਦੇ ਸਨ ਅਤੇ ਵੱਡੇ-ਵੱਡੇ ਦਾਅਵੇ ਕਰਦੇ ਸਨ। ਪਰ ਹੁਣ ਸਰਕਾਰ ਬਣਨ ਤੋਂ ਬਾਅਦ ਲਗਭਗ 1 ਸਾਲ ਦਾ ਲੰਬਾ ਸਮਾਂ ਬੀਤਣ ਬਾਅਦ ਵੀ ਇਸ ਮਾਮਲੇ ਵਿੱਚ ਕੋਈ ਕੰਮ ਨਹੀਂ ਹੋਇਆ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਬੀਐਸਸੀ ਖੇਤੀਬਾੜੀ ਵਿਭਾਗ ਨੂੰ ਚਾਲੂ ਰੱਖਿਆ ਜਾਵੇ ਅਤੇ ਲੋੜਵੰਦ ਗਰੀਬ ਬੱਚੇ ਇੱਥੇ ਪੜ੍ਹਾਈ ਕਰ ਸਕਣ।


ਇਹ ਵੀ ਪੜ੍ਹੋ:-ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਅੰਮ੍ਰਿਤਪਾਲ ਤੇ ਬਾਜੇਕੇ ਨੂੰ ਮਿਲੇ ਪਰਿਵਾਰਕ ਮੈਂਬਰ, ਪਰਿਵਾਰਾਂ ਨੇ ਮਦਦ ਲਈ ਐੱਸਜੀਪੀਸੀ ਦਾ ਕੀਤਾ ਧੰਨਵਾਦ

Last Updated : Apr 29, 2023, 2:13 PM IST

ABOUT THE AUTHOR

...view details