ਫਰੀਦਕੋਟ:ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਫ਼ਰੀਦਕੋਟ ਦੇ ਕੁਝ ਨੌਜਵਾਨ ਮੁੰਡੇ-ਕੁੜੀਆ ਨੇ ਇਕੱਠੇ ਹੋ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਹੈ।
ਨੌਜਵਾਨਾਂ ਵੱਲੋਂ 2 ਦਿਨ ਲਈ ਇਹ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਨੌਜਵਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਦਾ ਮਕਸਦ ਸਿਰਫ਼ ਇਹੀ ਹੈ, ਕਿ ਅੱਜ ਦਾ ਨੌਜਵਾਨ ਸਾਹਿਤ ਨਾਲ ਜੁੜੇ ਅਤੇ ਜਾਗਰੂਕ ਹੋ ਕੇ ਆਪਣੇ ਸਮਾਜ ਦੀ ਭਲਾਈ ਹਿੱਤ ਕੰਮ ਕਰੇ ਅਤੇ ਚੰਗਾ ਨਾਗਰਿਕ ਬਣੇ।
ਇਸ ਮੌਕੇ ਗੱਲਬਾਤ ਕਰਦਿਆਂ ਠੇਕਾ ਕਿਤਾਬਾਂ ਦਾ ਦੇ ਪ੍ਰਬੰਧਕ ਲਵਪ੍ਰੀਤ ਸਿੰਘ ਫੇਰੋਕੇ ਅਤੇ ਅਮਨਪ੍ਰੀਤ ਕੌਰ ਨੇ ਕਿਹਾ, ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ। ਤਾਂ ਜੋ ਨੌਜਵਾਨ ਮੋਬਾਈਲ ਤੋਂ ਬਾਹਰ ਨਿਕਲ ਕੇ ਕਿਤਾਬਾਂ ਵੱਲੋਂ ਵੀ ਵੇਖ ਸਕਣ।