ਫਰੀਦਕੋਟ:ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟ ਸੁਖੀਆ ਦੇ ਡੇਰੇ ਦੇ ਮਹੰਤ ਬਾਬਾ ਦਿਆਲ ਦਾਸ ਕਤਲ ਮਾਮਲੇ ਦੇ ਮੁੱਖ ਦੋਸ਼ੀ ਦੀ ਮੌਤ ਤੋਂ ਬਾਅਦ ਵੀ ਇਸ ਮਾਮਲੇ ਨਾਲ ਜੁੜੇ ਲੋਕਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਫਰੀਦਕੋਟ ਅਦਾਲਤ ਦੇ ਇਸ ਮਾਮਲੇ ਵਿੱਚ ਆਏ ਫੈਸਲੇ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਹੈ। ਇਸ ਮਾਮਲੇ ਨਾਲ ਜੁੜੇ 20 ਲੱਖ ਰਿਸ਼ਵਤ ਵਸੂਲਣ ਦੇ ਮਾਮਲੇ ਵਿੱਚ ਵਧੀਕ ਜਿਲ੍ਹਾ ਅਤੇ ਸ਼ੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਨੇ ਇਸੇ ਮਾਮਲੇ ਵਿੱਚ ਨਾਮਜਦ ਬੀੜ ਸਿੱਖਾਂ ਵਾਲਾ ਦੀ ਗਊਸ਼ਾਲਾ ਪ੍ਰਮੁੱਖ ਬਾਬਾ ਮਲਕੀਤ ਦਾਸ ਨੂੰ ਵਾਅਦਾ ਮੁਆਫ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ।
IG ਪ੍ਰਦੀਪ ਕੁਮਾਰ ਯਾਦਵ ਦੀ ਸਿੱਧੀ ਸ਼ਮੂਲੀਅਤ: ਜਿਸ ਨਾਲ ਹੁਣ ਇਸ ਮਾਮਲੇ ਵਿੱਚ ਤਤਕਾਲੀ IG ਫਰੀਦਕੋਟ ਪ੍ਰਦੀਪ ਕੁਮਾਰ ਯਾਦਵ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ, ਕਿਉਂਕਿ ਬਾਬਾ ਮਲਕੀਤ ਦਾਸ ਨੇ ਫ਼ਰੀਦਕੋਟ ਅਦਾਲਤ ਵਿੱਚ ਦਾਖਲ ਕੀਤੇ ਆਪਣੇ ਇਕਬਾਲੀਆ ਬਿਆਨ ਵਿੱਚ ਇਹ ਸਾਫ਼ ਕੀਤਾ ਹੈ ਕਿ 20 ਲੱਖ ਦੀ ਰਿਸ਼ਵਤ ਮਾਮਲੇ ਵਿੱਚ IG ਪ੍ਰਦੀਪ ਕੁਮਾਰ ਯਾਦਵ ਦੀ ਸਿੱਧੀ ਸ਼ਮੂਲੀਅਤ ਸੀ।
- AAP Government Decisions 2023: ਪੰਜਾਬ ਸਰਕਾਰ ਨੇ ਕਈ ਫੈਸਲੇ ਕੀਤੇ ਲਾਗੂ; ਕਈ ਐਲਾਨ ਪਏ ਠੰਡੇ ਬਸਤੇ 'ਚ, ਕਈਆਂ ਉੱਤੇ ਲਿਆ ਯੂ-ਟਰਨ
- ਇਸ ਰਿਪੋਰਟ 'ਚ ਦੇਖੋ ਕੇਂਦਰ ਸਰਕਾਰ ਨੇ ਪੰਜਾਬ ਨੂੰ ਕਿੰਨਾ ਅਤੇ ਕਿਉਂ ਜਾਰੀ ਨਹੀਂ ਕੀਤਾ ਫੰਡ ?
- Sukhbir Badal Apologises : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਚੋਣਾਂ ਤੋਂ ਪਹਿਲਾਂ ਖੜੇ ਕੀਤੇ ਹੱਥ ! ਵਿਰੋਧੀਆਂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ ਦੀ 'ਮੁਆਫੀ'