ਪੰਜਾਬ

punjab

ETV Bharat / state

ਕਿਸਨੇ ਮਰਵਾਈਆਂ ਸ਼ਖ਼ਸ ਦੇ ਗੋਲੀਆਂ, ਜਾਣ ਕੇ ਉੱਡ ਜਾਣਗੇ ਹੋਸ਼! - ਪੁਲਿਸ ਅਧਿਕਾਰੀ

ਫਰੀਦਕੋਟ ਦੇ ਵਿੱਚ ਇੱਕ ਗੁਆਂਢੀ ਵੱਲੋਂ ਸ਼ਖ਼ਸ ਦਾ ਕਤਲ ਕਰਨ ਨੂੰ ਲੈਕੇ ਦਿੱਤੀ ਗਈ ਫਿਰੌਤੀ ਦੇ ਮਾਮਲੇ ਦੇ ਵਿੱਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੁੰ ਕਾਬੂ ਕੀਤਾ ਹੈ।

ਸ਼ਖ਼ਸ ਦੇ ਢਿੱਡ ‘ਚ ਗੋਲੀਆਂ ਮਾਰਨ ਦੇ ਮਾਮਲੇ ‘ਚ ਵੱਡਾ ਖੁਲਾਸਾ !
ਸ਼ਖ਼ਸ ਦੇ ਢਿੱਡ ‘ਚ ਗੋਲੀਆਂ ਮਾਰਨ ਦੇ ਮਾਮਲੇ ‘ਚ ਵੱਡਾ ਖੁਲਾਸਾ !

By

Published : Aug 14, 2021, 6:14 PM IST

ਫਰੀਦਕੋਟ:ਸੂਬੇ ਦੇ ਵਿੱਚ ਲੁੱਟ ਖੋਹ ਤੇ ਚੋਰੀ ਤੇ ਹੋਰ ਜੁਲਮ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਫਰੀਦਕੋਟ ਦੇ ਵਿੱਚ ਪਿਛਲੇ ਕਈ ਦਿਨ ਪਹਿਲਾਂ ਹਥਿਆਰਬੰਦ ਲੋਕਾਂ ਦੇ ਵੱਲੋਂ ਇੱਕ ਸ਼ਖ਼ਸ ਤੇ ਗੋਲੀਆਂ ਮਾਰ ਕੇ ਉਸਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਉਨ੍ਹਾਂ ਦਾ ਅਦਾਤਲ ਤੋਂ ਰਿਮਾਂਡ ਹਾਸਿਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੇਖੋ ਕਿਸਨੇ ਮਰਵਾਈਆਂ ਸ਼ਖ਼ਸ ਦੇ ਗੋਲੀਆਂ, ਜਾਣ ਕੇ ਉੱਡ ਜਾਣਗੇ ਹੋਸ਼!

ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਦੇ ਵਿੱਚ ਦੋ ਅਣਪਛਾਤੇ ਲੋਕਾਂ ਦੇ ਵੱਲੋਂ ਜਿਹੜੇ ਕਿ ਮੋਟਰਸਾਇਕਲ ਤੇ ਸਵਾਰ ਸਨ ਉਨ੍ਹਾਂ ਵੱਲੋਂ ਇੱਕ ਸ਼ਖ਼ਸ ਤੇ ਗੋਲੀਆਂ ਚਲਾਈਆਂ ਗਈਆਂ ਸਨ ਜੋ ਕਿ ਉਸਦੇ ਢਿੱਡ ਦੇ ਵਿੱਚ ਲੱਗੀਆਂ ਸਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਦਾ ਗੁਆਂਢੀ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਉਸ ਵੱਲੋਂ ਫਿਰੌਤੀ ਦੇ ਕੇ ਉਸਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਘਟਨਾ ਸਮੇਂ ਵਰਤੇ ਗਏ ਹਥਿਆਰ ਤੇ ਮੋਟਰਸਾਇਕਲ ਨੂੰ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਮੁਹਾਲੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੇ ਉਸ ਖਿਲਾਫ਼ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਚੋਰਾਂ ਨੇ ਤਪਾਈ ਪੁਲਿਸ, ਲਗਾਤਾਰ ਹੋ ਰਹੀ ਚੋਰੀ 'ਤੇ ਚੋਰੀ

ABOUT THE AUTHOR

...view details