ਫ਼ਰੀਦਕੋਟ: ਵੱਖ ਵੱਖ ਜਗ੍ਹਾ ਤੇ ਕਿਸਾਨਾਂ ਵੱਲੋ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਇਸੇ ਤਰ੍ਹਾਂ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ(Bharti Kisan Union Sidhupur) ਵੱਲੋਂ ਭਾਜਪਾ ਮਿਉਂਸਪਲ ਕੌਂਸਲਰ ਪਰਦੀਪ ਸਿੰਗਲਾ (BJP Municipal Councilor Pardeep Singla) ਦਾ ਘਿਰਾਓ ਕੀਤਾ ਗਿਆ, ਅਤੇ ਉਸਨੂੰ ਮੀਟਿੰਗ ਦੌਰਾਨ ਅੰਦਰ ਨਹੀਂ ਜਾਣ ਦਿੱਤਾ ਗਿਆ।
ਦੇਖਦੇ ਹੀ ਦੇਖਦੇ ਨਗਰ ਕੌਂਸਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਕੇਂਦਰ ਸਰਕਾਰ(Central Government) ਵੱਲੋਂ ਕਿਸਾਨਾਂ ਉਪਰ ਲਗਾਏ ਗਏ ਤਿੰਨ ਖੇਤੀ ਕਾਨੂੰਨਾਂ(Three agricultural laws) ਦੇ ਵਿਰੋਧ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਭਾਜਪਾ ਮਿਉਂਸਪਲ ਕੌਂਸਲਰ ਦਾ ਘਿਰਾਓ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਵੱਲੋਂ ਨਗਰ ਕੌਂਸਲ ਦਾ ਕੀਤਾ ਗਿਆ ਘਿਰਾਓ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਬੀਜੇਪੀ(BJP) ਨੇ ਕਿਸਾਨਾਂ ਤੇ ਕਾਲੇ ਕਾਨੂੰਨ ਥੋਪੇ ਗਏ ਨੇ, ਜਦੋਂ ਤੱਕ ਮੁਆਫ਼ ਨਹੀਂ ਕੀਤੇ ਜਾਂਦੇ, ਉਦੋਂ ਤੱਕ ਬੀਜੇਪੀ ਦਾ ਵਿਰੋਧ ਕੀਤਾ ਜਾਵੇਗਾ। ਜਦੋਂ ਇਸ ਬਾਰੇ ਭਾਜਪਾ ਕੌਂਸਲਰ ਪਰਦੀਪ ਸਿੰਗਲਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲਰ ਵਿੱਚ ਸ਼ਹਿਰ ਦੇ ਵਿਕਾਸ ਲਈ ਮੀਟਿੰਗ ਰੱਖੀ ਗਈ ਸੀ।
ਜਿਸ ਵਿਚ ਪੁਲਿਸ ਨੂੰ ਪਹਿਲਾਂ ਦੱਸਣ ਦੇ ਬਾਵਜੂਦ ਫ਼ਿਰ ਵੀ ਅੰਦਰ ਜਾਣ ਨਹੀਂ ਦਿੱਤਾ ਗਿਆ। ਜਿਸ ਵਿਚ ਪੁਲਿਸ ਨਾਕਾਮਯਾਬ ਸਾਬਤ ਹੋਈ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਨੂੰ ਕੈਨੇਡਾ ਤੋਂ ਮਿਲੀ ਧਮਕੀ, ਗੈਂਗਸਟਰ ਨੇ ਦਿੱਤੀ ਵੱਡੀ ਚਿਤਾਵਨੀ