ਪੰਜਾਬ

punjab

ETV Bharat / state

ਕਿਸਾਨ ਯੂਨੀਅਨ ਨੇ ਕਬਜ਼ੇ ਵਿੱਚ ਲਈ ਮ੍ਰਿਤਕ ਕਿਸਾਨ ਦੀ ਲਾਸ਼, ਪ੍ਰਸ਼ਾਸਨ 'ਤੇ ਲਾਏ ਦੋਸ਼ - ਭਾਰਤੀ ਕਿਸਾਨ ਯੂਨੀਅਨ ਦਾ ਧਰਨਾ ਜਾਰੀ

ਫ਼ਰੀਦਕੋਟ ਵਿੱਚ ਬੀਤੇ ਦਿਨੀਂ ਸਰਕਾਰ ਤੋਂ ਨਾਖ਼ੁਸ਼ ਹੋ ਕੇ ਜਗਸੀਰ ਸਿੰਘ ਨਾਂਅ ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ। ਉੱਥੇ ਹੀ ਐਤਵਾਰ ਸ਼ਾਮ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਨੇ ਕਿਸਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਧਰਨੇ ਵਾਲੀ ਥਾਂ 'ਤੇ ਰੱਖ ਲਿਆ ਹੈ।

ਫ਼ਰੀਦਕੋਟ
ਫ਼ੋਟੋ

By

Published : Dec 8, 2019, 9:29 PM IST

ਫ਼ਰੀਦਕੋਟ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਨੇ ਮ੍ਰਿਤਕ ਕਿਸਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਧਰਨੇ ਵਾਲੀ ਥਾਂ 'ਤੇ ਰੱਖ ਲਿਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਮਜਬੂਰਨ ਮ੍ਰਿਤਕ ਸਾਥੀ ਕਿਸਾਨ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈਣਾ ਪਿਆ।

ਵੀਡੀਓ

ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਵਾਰ-ਵਾਰ ਜਾਣ ਬੁੱਝ ਕੇ ਮੁਰਦਾਘਰ ਦੇ ਫਰਿਜ ਬੰਦ ਕੀਤੇ ਜਾ ਰਹੇ ਸਨ ਤਾਂ ਕਿ ਕਿਸਾਨ ਦੀ ਲਾਸ਼ ਛੇਤੀ ਖ਼ਰਾਬ ਹੋ ਜਾਵੇ ਤੇ ਕਿਸਾਨਾਂ ਦਾ ਸੰਘਰਸ਼ ਫੇਲ੍ਹ ਹੋ ਸਕੇ। ਡੱਲੇਵਾਲਾ ਨੇ ਕਿਹਾ ਕਿ ਉਹ ਉਦੋਂ ਤੱਕ ਸੰਘਰਸ਼ ਵਿੱਚ ਡਟੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ।

ABOUT THE AUTHOR

...view details