ਪੰਜਾਬ

punjab

ETV Bharat / state

ਪ੍ਰੀਪੇਡ ਮੀਟਰਾਂ ਖਿਲਾਫ਼ ਅੱਕੇ ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ ! - bharti kisan union khosa warns govt over prepaid meters

ਪੰਜਾਬ ਵਿੱਚ ਲਗਾਏ ਜਾ ਰਹੇ ਪ੍ਰੀਪੇਡ ਮੀਟਰਾਂ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਪ੍ਰੀਪੇਡ ਮੀਟਰਾਂ ਨੂੰ ਲੈਕੇ ਸਰਕਾਰ ਨੂੰ ਚਿਤਾਵਨੀ ਦਿੱਤੀ (warns govt over prepaid meters) ਗਈ ਹੈ ਕਿ ਜੇ ਕਿਤੇ ਵੀ ਪ੍ਰੀਪੇਡ ਮੀਟਰ ਲਗਾਇਆ ਗਿਆ ਤਾਂ ਉਹ ਡਾਗਾਂ ਨਾਲ ਮੀਟਰਾਂ ਨੂੰ ਭੰਨ੍ਹਣਗੇ ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ।

ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਸਰਕਾਰ ਨੂੰ ਦਿੱਤੀ ਚੇਤਾਵਨੀ
ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਸਰਕਾਰ ਨੂੰ ਦਿੱਤੀ ਚੇਤਾਵਨੀ

By

Published : Apr 3, 2022, 6:06 PM IST

ਫਰੀਦਕੋਟ:ਜ਼ਿਲ੍ਹੇ ਦੇ ਪਿੰਡ ਟਹਿਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਇਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੀ ਨਵੀਂ ਪਾਲਸੀ ਜੋ ਪ੍ਰੀਪੇਡ ਮੀਟਰ ਲਗਾਏ ਜਾਣੇ ਹਨ ਉਸ ਦਾ ਜ਼ੋਰਦਾਰ ਵਿਰੋਧ ਕੀਤਾ (warns govt over prepaid meters) ਗਿਆ। ਨਾਲ ਹੀ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਆਪੋ ਆਪਣੇ ਪਿੰਡਾਂ ਵਿੱਚ ਹੋਕਾ ਦੁਆ ਕੇ ਲੋਕਾਂ ਨੂੰ ਲਾਮਬੰਦ ਕਰੋ ਅਤੇ ਜੇਕਰ ਕੋਈ ਵੀ ਪ੍ਰੀਪੇਡ ਮੀਟਰ ਲਗਾਉਣ ਆਉਂਦਾ ਹੈ ਤਾਂ ਉਸ ਦਾ ਪੂਰਨ ਤੌਰ ’ਤੇ ਵਿਰੋਧ ਕੀਤਾ ਜਾਵੇਗ।

ਭਾਰਤੀ ਕਿਸਾਨ ਯੂਨੀਅਨ ਖੋਸਾ ਨੇ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਸਰਕਾਰ ਨੂੰ ਦਿੱਤੀ ਚੇਤਾਵਨੀ

ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਉਹ ਕਿਤੇ ਵੀ ਪ੍ਰੀਪੇਡ ਮੀਟਰ ਲੱਗਣ ਨਹੀਂ ਦੇਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਕੋਈ ਮੀਟਰ ਲਗਾਉਣ ਆਉਂਦਾ ਹੈ ਤਾਂ ਉਹ ਇਸਦਾ ਜ਼ਿੰਮੇਵਾਰ ਹੋਵੇਗਾ ਕਿਉਂਕਿ ਉਹ ਮੀਟਰਾਂ ਭੰਨ੍ਹਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਇਸ ਲਈ ਫਿਰ ਤੋਂ ਵੱਡੇ ਮੋਰਚੇ ਦੀ ਸ਼ੁਰੂਆਤ ਕਿਉ ਨਾਂ ਕਰਨੀ ਪਵੇ। ਇਸ ਮੌਕੇ ਕਿਸਾਨ ਆਗੂਆਂ ਨੇ ਇੱਥੋਂ ਤੱਕ ਸਰਕਾਰ ਨੂੰ ਚੈਲੰਜ ਕਰ ਦਿਤਾ ਕਿ ਸਾਨੂੰ ਕਿਤੇ ਡਾਂਗਾਂ ਨਾਲ ਨਾਲ ਮੀਟਰ ਨਾ ਭੰਨ੍ਹਣੇ ਪੈ ਜਾਣ ਜਿਸ ਕਾਰਨ ਵੱਡਾ ਬਖੇੜਾ ਖੜ੍ਹਾ ਹੋ ਸਕਦਾ ਹੈ ਇਸ ਲਈ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇ ਕੇ ਚੱਲਣਾ ਚਾਹੀਦਾ ਹੈ।

ਅੱਕੇ ਕਿਸਾਨਾਂ ਨੇ ਕਿਹਾ ਕਿ ਉਹ ਮੀਟਰ ਨਹੀਂ ਲੱਗਣ ਦੇਣਗੇ ਭਾਵੇਂ ਉਨ੍ਹਾਂ ਨੂੰ ਘਰਾਂ ਨੂੰ ਬਿਜਲੀ ਦੀਆਂ ਤਾਰਾਂ ਹੀ ਕਿਉਂ ਨਾ ਪਟਵਾਉਣੀਆਂ ਪੈ ਜਾਣ। ਉਨ੍ਹਾਂ ਕਿਹਾ ਕਿ ਬਿਜਲੀ ਤੋਂ ਬਿਨ੍ਹਾਂ ਰਹਿ ਲੈਣਗੇ ਅਤੇ ਘਰਾਂ ਵਿੱਚ ਦੀਵੇ ਲਗਾ ਗੁਜਾਰਾ ਕਰ ਲੈਣਗੇ ਪਰ ਉਕ ਕਿਸੇ ਵੀ ਹਾਲਤ ਵਿੱਚ ਪ੍ਰੀਪੇਡ ਮੀਟਰ ਨਹੀਂ ਲੱਗਣ ਦੇਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪੰਜਾਬ ਦੇ ਹਰ ਇਲਾਕਿਆਂ ਵਿਚ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਜੁਲਮਾਂ ਦੇ ਵਿਰੁੱਧ ਰਲ ਕੇ ਚੱਲਣ ਬਾਰੇ ਕਿਹਾ ਜਾ ਰਿਹਾ ਹੈ।

ਉੱਥੇ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਪ੍ਰੀਪੇਡ ਮੀਟਰ ਪੰਜਾਬ ਵਿੱਚ ਕਿਤੇ ਵੀ ਲੱਗਦੇ ਹਨ ਉਨ੍ਹਾਂ ਦੀ ਜਥੇਬੰਦੀ ਇਸ ਦਾ ਪੂਰਨ ਤੌਰ ’ਤੇ ਵਿਰੋਧ ਕਰੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਫਰੀਦਕੋਟ ਦੇ ਮੀਤ ਪ੍ਰਧਾਨ ਜਗਮੋਹਨ ਸਿੰਘ ਨੇ ਕਿਹਾ ਕਿ ਸਰਕਾਰਾਂ ਆਪਣੀਆਂ ਕਿਸਾਨ ਮਾਰੂ ਨੀਤੀਆਂ ਤੋਂ ਬਾਜ਼ ਨਹੀਂ ਆ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਜੋ ਪ੍ਰੀਪੇਡ ਮੀਟਰ ਜਾਰੀ ਕੀਤੇ ਗਏ ਹਨ ਉਹ ਇਹ ਮੀਟਰ ਹਰਗਿਜ਼ ਨਹੀਂ ਲਗਵਾਉਣ ਦੇਣਗੇ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡਾਂ ਵਿੱਚ ਕਿਸੇ ਵੀ ਸ਼ਹਿਰ ਕਿਸੇ ਵਪਾਰੀ ਵਰਗ ਦੇ ਇਹ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਦਾ ਪੂਰਨ ਤੌਰ ’ਤੇ ਵਿਰੋਧ ਕਰਨਗੇ।

ਇਹ ਵੀ ਪੜ੍ਹੋ:ਕਿਸਾਨਾਂ ਨੇ ਪ੍ਰੀਪੇਡ ਮੀਟਰ ਪੱਟ ਕੇ ਦਿੱਤੀ ਇਹ ਵੱਡੀ ਚਿਤਾਵਨੀ !

ABOUT THE AUTHOR

...view details