ਫ਼ਰੀਦਕੋਟ : ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਅੱਜ ਫ਼ਰੀਦਕੋਟ ਅਦਾਲਤ ਵਿਚ ਸੁਣਵਾਈ ਹੋਈ। ਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਫਰੀਦਕੋਟ ਅਦਾਲਤ ਵਿੱਚ ਸਾਬਕਾ SSP ਚਰਨਜੀਤ ਸ਼ਰਮਾਂ, SP ਬਿਕਰਮਜੀਤ ਸਿੰਘ , ਸੁਹੇਲ ਬਰਾੜ, ਪੰਕਜ ਬਾਂਸਲ ਅਤੇ ਅਮਰਜੀਤ ਸਿੰਘ ਕੁਲਾਰ ਪੇਸ਼ ਹੋਏ। ਹੁਣ ਇਸ ਮਾਮਲੇ ਦੀ ਅਗਲੀ ਪੇਸ਼ੀ 13 ਮਈ 2022 ਹੋਵੇਗੀ।
ਬਰਗਾੜੀ ਬੇਅਦਬੀ ਮਾਮਲਿਆਂ ਵਿਚ ਡੇਰਾ ਪ੍ਰਮੁੱਖ ਵਲੋਂ ਲਗਾਈ ਗਈ ਜ਼ਮਾਨਤ ਅਰਜ਼ੀ ਉੱਤੇ ਫ਼ਰੀਦਕੋਟ ਅਦਾਲਤ ਵਿਚ ਅੱਜ ਸੁਣਵਾਈ ਹੋਵੇਗੀ। ਬੀਤੇ ਦਿਨੀ ਡੇਰਾ ਪ੍ਰਮੁੱਖ ਵਲੋਂ FIR ਨੰਬਰ 117 ਅਤੇ 128 ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਫ਼ਰੀਦਕੋਟ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਕੀਤੀ ਦਾਖਲ ਗਈ ਸੀ।
ਇਹ ਸੀ ਮਾਮਲਾ : ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਿੱਖ ਸੰਗਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਨ੍ਹਾਂ ਤੇ ਸਰਕਾਰ ਦੇ ਕਹਿਣ ’ਤੇ ਉਨ੍ਹਾਂ ਤੇ ਗੋਲੀਆਂ ਚਲਵਾਈਆਂ ਗਈਆਂ। ਇਸ ਮਾਮਲੇ ’ਤੇ ਸਿੱਖ ਸੰਗਤਾਂ ਵੱਲੋਂ ਅਜੇ ਤੱਕ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।
ਨਵਜੋਤ ਸਿੰਘ ਸਿੱਧੂ ਕਈ ਵਾਰ ਚੁੱਕਦੇ ਰਹੇ ਮਾਮਲਾ :ਨਵਜੋਤ ਸਿੰਘ ਸਿੱਧੂ ਵੀ ਇਸ ਧਰਨੇ ’ਚ ਸ਼ਾਮਲ ਹੋਣਗੇ। ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਇਹ ਮਾਮਲਾ ਚੁੱਕਿਆ ਜਾਂਦਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਧੂ ਕਈ ਵਾਰ ਆਪਣੀ ਪਾਰਟੀ ਦੇ ਖਿਲਾਫ ਵੀ ਗਏ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਏ ਗਏ ਵਕੀਲ ਜਨਰਲ ਏਪੀਐਸ ਦੇਓਲ ਨੂੰ ਵੀ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ :ਕਾਂਗਰਸ ਸਾਬਕਾ ਪ੍ਰਧਾਨ ਸਿੱਧੂ ਕਰਨਗੇ CM ਭਗਵੰਤ ਮਾਨ ਨਾਲ ਮੁਲਾਕਾਤ