ਫਰੀਦਕੋਟ:ਕੋਰੋਨਾ ਮਹਾਂਮਾਰੀ ਦੇ ਚੱਲਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ 4 ਜੂਨ ਤਕ ਟਾਲ ਦਿੱਤੀ ਗਈ ਹੈ। ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਕਰ ਰਹੇ ਐਡੀਸ਼ਨਲ ਸੈਸ਼ਨ ਜੱਜ ਫਰੀਦਕੋਟ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਵਾਈ 4 ਜੂਨ ਤੱਕ ਟਾਲ ਦਿੱਤੀ ਹੈ।
ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ 4 ਜੂਨ ਤਕ ਟਲੀ ਇਹ ਵੀ ਪੜੋ: ਪੰਜਾਬ ਲਈ ਵੀ ਖਤਰਨਾਕ ਚੱਕਰਵਾਤੀ ਤੂਫ਼ਾਨ ਤਾਊਤੇ, ‘ਯੈਲੋ ਅਲਰਟ’ ਜਾਰੀ
ਇਸ ਸਬੰਧੀ ਗੱਲਬਾਤ ਕਰਦਿਆਂ ਬਚਾਅ ਪੱਖ ਦੇ ਵਕੀਲ ਗੁਰਸਾਹਿਬ ਬਰਾੜ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਅਦਾਲਤਾਂ ਅੰਦਰ ਨਿਜੀ ਪੇਸ਼ੀਆਂ ਨਾ ਹੋਣ ਕਰਕੇ ਫਰੀਦਕੋਟ ਦੇ ਐਡੀਸ਼ਨਲ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 4 ਜੂਨ ਤੱਕ ਟਾਲ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਿਰਫ਼ ਜਰੂਰੀ ਮਾਮਲਿਆਂ ’ਚ ਹੀ ਸੁਣਵਾਈ ਹੋ ਰਹੀ ਹੈ।
ਇਹ ਵੀ ਪੜੋ: ਨਾਭਾ 'ਚ ਵੈਕਸੀਨ ਦੀ ਘਾਟ, ਲੋਕ ਪਰੇਸ਼ਾਨ