ਫਰੀਦਕੋਟ :ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਹੋਇਆ ਦੇਹਾਂਤ ਹੋ ਗਿਆ ਹੈ। ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਹਾਕਮ ਸਿੰਘ ਫੌਜੀ ਦੀ ਮੌਤ ਉਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਨਸਾਫ਼ ਲਈ ਲੱਗਾ ਪੱਕਾ ਮੋਰਚਾ : ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਲਗਾਤਾਰ ਮੋਰਚੇ ਲੱਗਦੇ ਰਹੇ ਹਨ ਪਰ ਹਰ ਵਾਰ ਸਮੇਂ ਦੀਆਂ ਸਰਕਾਰਾਂ ਵੱਲੋਂ ਵਾਅਦੇ ਤੇ ਦਾਅਵੇ ਕਰ ਕੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦੇ ਕੇ ਮੋਰਚਾ ਚੁਕਵਾ ਲਿਆ ਜਾਂਦਾ ਰਿਹਾ ਹੈ, ਪਰ ਇਨਸਾਫ ਕਿਸੇ ਸਰਕਾਰ ਪਾਸੋਂ ਨਹੀਂ ਮਿਲਿਆ। ਗੋਲੀਕਾਂਡ ਤੋਂ ਬਾਅਦ 2 ਸਰਕਾਰਾਂ ਵੀ ਬਦਲੀਆਂ ਪਰ ਕਿਸੇ ਵੀ ਸਰਕਾਰ ਵੱਲੋਂ ਇਸ ਮਾਮਲੇ ਦਾ ਹੱਲ ਨਹੀਂ ਹੋਇਆ। ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਉਤੇ ਕਾਬਜ਼ ਹੋਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੇਅਦਬੀ ਤੇ ਗੋਲੀਕਾਂਡ ਜਿਹੇ ਮਾਮਲੇ 24 ਘੰਟਿਆਂ ਵਿਚ ਹੱਲ ਕੀਤੇ ਜਾਣਗੇ ਤੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ, ਪਰ ਇਸ ਸਰਕਾਰ ਨੂੰ ਵੀ ਸੱਤਾ ਵਿਚ ਆਇਆਂ ਨੂੰ ਸਾਲ ਹੋਣ ਜਾ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ। ਇਸੇ ਵਾਅਦਾ ਖਿਲਾਫੀ ਤੋਂ ਨਾਰਾਜ਼ ਪੀੜਤਾਂ ਵੱਲੋਂ ਫਰੀਦਕੋਟ ਵਿਚ ਪੱਕਾ ਮੋਰਚਾ ਲੱਗਾ ਹੋਇਆ ਹੈ ਤੇ ਇਨਸਾਫ ਮਿਲਣ ਤੋਂ ਬਾਅਦ ਹੀ ਮੋਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।