ਫ਼ਰੀਦਕੋਟ: ਸ਼ੇਖ ਬਾਬਾ ਫਰੀਦ ਆਗਮਨ ਪੁਰਬ ਦੇ ਚੌਥੇ ਦਿਨ ਜਿਥੇ ਵੱਖ ਵੱਖ ਖੇਡ ਮੁਕਾਬਲਿਆ ਦਾ ਆਯੋਜਨ ਕੀਤਾ ਗਿਆ ਉਥੇ ਹੀ ਬੀੜ ਸੰਸਥਾ ਵੱਲੋਂ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ਦੇ ਸੰਜੀਵਨੀ ਹਾਲ ਵਿੱਚ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਰਿਵਾਇਤੀ ਕਲਚਰ ਤੇ ਰਿਵਾਇਤੀ ਪੰਛੀਆਂ ਦੀਆਂ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਗਈਆਂ। ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਲੋਕਾਂ ਨੂੰ ਪੰਜਾਬ ਦੇ ਰਿਵਾਇਤੀ ਕਲਚਰ ਤੇ ਰਿਵਾਇਤੀ ਪੰਛੀਆਂ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦੇਣ ਹੈ।
ਇਸ ਫ਼ੋਟੋ ਪ੍ਰਦਰਸ਼ਨੀ ਦਾ ਉਦਘਾਟਨ ਟਿੱਲਾ ਬਾਬਾ ਫਰੀਦ ਜੀ ਦੇ ਸੇਵਾਦਾਰ ਮਹੀਪ ਇੰਦਰ ਸੇਖੋਂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀੜ ਸੰਸਥਾ ਵੱਲੋਂ ਸ਼ਹਿਰ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਵਾਤਾਵਰਨ ਦੀ ਸੰਭਾਲ ਲਈ ਬਹੁਤ ਵਧੀਆ ਉਪਰਾਲ ਕਰ ਰਹੀ ਹੈ। ਉਨ੍ਹਾਂ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਦੇ ਵਾਤਾਵਰਣ ਪ੍ਰਤੀ ਉਪਰਾਲਿਆ ਦੀ ਸ਼ਲਾਘਾ ਕੀਤੀ।