ਫ਼ਰੀਦਕੋਟ : ਬੇਅਦਬੀ ਮਾਮਲਿਆਂ 'ਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ (SIT) ਨੇ ਅੱਜ ਫਰੀਦਕੋਟ ਦੀ ਅਦਾਲਤ 'ਚ ਦੂਜਾ ਚਲਾਨ ਵੀ ਪੇਸ਼ ਕਰ ਦਿੱਤਾ। ਇਹ ਚਲਾਨ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਲਾਏ ਗਏ ਪੋਸਟਰਾਂ ਦੇ ਮਾਮਲੇ 'ਚ ਪੇਸ਼ ਕੀਤਾ ਗਿਆ। ਇਸ ਬਾਬਤ ਫਰੀਦੋਕਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਸੀ।
ਇਹ ਮਾਮਲਾ ਬਾਜਾਖਾਨਾ ਵਿੱਚ 295-A, 153-A, 506 ਤੇ 120 ਬੀ ਤਹਿਤ ਦਰਜ ਕੀਤਾ ਗਿਆ। ਇਹ ਚਲਾਨ ਫਰੀਦਕੋਟ ਦੇ ਜੇਐਮਆਈਸੀ ਤਰਜਾਨੀ ਦੀ ਅਦਾਲਤ 'ਚ ਪੇਸ਼ ਕੀਤ ਗਿਆ। ਬੇਅਦਬੀ ਦੇ ਤਿੰਨ ਮਾਮਲਿਆਂ 'ਚ ਸਿੱਟ ਵੱਲੋਂ ਪਹਿਲਾਂ ਚਲਾਨ 9 ਜੁਲਾਈ ਨੂੰ ਪੇਸ਼ ਕੀਤਾ ਗਿਆ ਸੀ ਤੇ 11 ਦਿਨਾਂ ਵਿੱਚ ਦੂਜਾ ਚਲਾਨ ਪੇਸ਼ ਕੀਤਾ ਗਿਆ ਹੈ।