ਫਰੀਦਕੋਟ:ਬੇਅਦਬੀ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੰਜਵੇਂ ਜੱਥੇ ਵੱਲੋਂ ਬਰਗਾੜੀ ਮੋਰਚੇ ‘ਤੇ ਗ੍ਰਿਫਤਾਰੀ ਦਿੱਤੀ ਗਈ ਗਈ ਹੈ। ਗ੍ਰਿਫਤਾਰੀਆਂ ਦੇਣ ਵਾਲੇ ਜਥੇ ਦਾ ਹੌਂਸਲਾ ਵਧਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਲਗਾਏ ਗਏ ਬਰਗਾੜੀ ਮੋਰਚੇ ‘ਤੇ ਅੱਜ ਲਗਾਤਾਰ 5ਵੇਂ ਜਥੇ ਨੇ ਗ੍ਰਿਫਤਾਰੀ ਦਿੱਤੀ। ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਅਰਦਾਸ ਕਰਨ ਉਪਰੰਤ ਪ੍ਰਦਰਸ਼ਨਕਾਰੀ ਬਰਗਾੜੀ ਮੋਰਚੇ ਵਾਲੀ ਥਾਂ ‘ਤੇ ਪਹੁੰਚੇ ਜਿਥੇ ਪਹਿਲਾਂ ਤੋਂ ਹੀ ਮੌਜੂਦ ਪੁਲਿਸ ਨੇ ਗ੍ਰਿਫਤਾਰੀ ਦੇਣ ਵਾਲੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
ਬਰਗਾੜੀ ਮੋਰਚੇ ‘ਤੇ 5ਵੇਂ ਜੱਥੇ ਨੇ ਦਿੱਤੀ ਗ੍ਰਿਫਤਾਰੀ ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਵਲੋਂ ਵਿੱਢਿਆ ਗਿਆ ਸੰਘਰਸ਼ ਉਨਾਂ ਚਿਰ ਜਾਰੀ ਰਹੇਗਾ ਜਿੰਨ੍ਹਾਂ ਚਿਰ ਗੁਰੂ ਗ੍ਰੰਥ ਸਾਹਿਬ ਦੇ ਅਸਲ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ। ਇਸ ਮੌਕੇ ਉਹਨਾਂ ਗੁਰਨਾਮ ਸਿੰਘ ਚੜੂਨੀ ਦੇ ਬਿਆਨ ‘ਤੇ ਕਿਹਾ ਕਿ ਚੰਗਾ ਹੈ ਜੇ ਕਿਸਾਨ ਪਾਰਟੀ ਅੱਗੇ ਆਵੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਕਿਤੇ ਵੀ ਇਹ ਵੀ ਨਾ ਹੋਵੇ ਕਿ ਕਿਤੇ ਬਾਕੀ ਪਾਰਟੀਆਂ ਦੀ ਤਰ੍ਹਾਂ ਉਹ ਵੀ ਉਨ੍ਹਾਂ ਨੂੰ ਭੁੱਲ ਜਾਵੇ।
ਸੁਮੇਧ ਸਿੰਘ ਸੈਣੀ ਵਲੋਂ ਲਾਈਡਿਟੇਕਟਿਵ ਟੈਸਟ ਕਰਵਾਉਣ ਤੋਂ ਮਨਾਹੀ ਕਰਨ ਤੇ ਉਨ੍ਹਾਂ ਕਿਹਾ ਕਿ ਜੇਕਰ ਰਾਜ ਕਿਸੇ ਚੰਗੇ ਤੇ ਜ਼ੋਰਾਵਰ ਕੋਲ ਹੋਵੇ ਤਾਂ ਸੁਮੇਧ ਸਿੰਘ ਸੈਣੀ ਟੈਸਟ ਕਿਵੇਂ ਨਾ ਕਰਵਾਵੇ। ਇਸ ਮੌਕੇ ਜਦੋਂ DSP ਜੈਤੋ PS ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਥਾ ਰੋਜ਼ਾਨਾ ਦੀ ਤਰਾਂ ਗ੍ਰਿਫਤਾਰੀ ਦੇਣ ਆਇਆ ਸੀ ਜਿੰਨ੍ਹਾਂ ਨੂੰ ਅਸੀਂ ਡਿਟੇਨ ਕੀਤਾ ਹੈ।
ਇਹ ਵੀ ਪੜ੍ਹੋ: Live Update: ਮਹਿੰਗਾਈ ਖਿਲਾਫ਼ ਕਿਸਾਨਾਂ ਦੀ ਲਲਕਾਰ