ਪੰਜਾਬ

punjab

ETV Bharat / state

ਬਰਗਾੜੀ ਮਾਮਲਾ: ਪੰਥਕ ਜਥੇਬੰਦੀਆਂ ਨੇ ਪੀਐਮ ਮੋਦੀ ਤੇ ਸੀਬੀਆਈ ਦਾ ਸਾੜਿਆ ਪੁਤਲਾ - ਕੋਟਕਪੂਰਾ ਗੋਲ਼ੀ ਕਾਂਡ

ਪੰਥਕ ਜਥੇਬੰਦੀਆਂ ਨੇ ਕੇਂਦਰ ਸਰਕਾਰ ਅਤੇ ਸੀਬੀਆਈ ਖ਼ਿਲਾਫ਼ ਬਰਗਾੜੀ ਦੀਆਂ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੀਬੀਆਈ ਜਾਣ ਬੁੱਝ ਕੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਰੋਕ ਰਹੀ ਹੈ।

ਪੰਥਕ ਜਥੇਬੰਦੀਆਂ
ਪੰਥਕ ਜਥੇਬੰਦੀਆਂ

By

Published : Jul 18, 2020, 3:22 PM IST

ਫ਼ਰੀਦਕੋਟ: ਬੇਅਦਬੀ ਮਾਮਲੇ ਵਿੱਚ ਇਨਸਾਫ਼ ਨੂੰ ਲੈ ਕੇ ਹੋ ਰਹੀ ਦੇਰੀ ਕਾਰਨ ਪੰਥਕ ਜਥੇਬੰਦੀਆਂ ਨੇ ਬਰਗਾੜੀ ਵਿੱਚ ਇੱਕ ਰੋਸ ਪ੍ਰਦਰਸ਼ਨ ਕਰ ਸੀਬੀਆਈ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਪੰਥਕ ਜਥੇਬੰਦੀਆਂ ਨੇ ਪੀਐਮ ਮੋਦੀ ਅਤੇ ਸੀਬੀਆਈ ਦਾ ਸਾੜਿਆ ਪੁਤਲਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ ਤੇ ਅਕਾਲੀ ਦਲ ਅਮ੍ਰਿਤਸਰ, ਦਲ ਖ਼ਾਲਸਾ ਅਤੇ ਯੂਨਾਇਟੇਡ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬੇਅਦਬੀ ਮਾਮਲਿਆਂ ਦੀ ਜਾਂਚ ਜੋ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ ਉਸ ਨੂੰ ਰੋਕਣ ਲਈ ਸੀਬੀਆਈ ਨੂੰ ਅੱਗੇ ਕਰ ਜਾਂਚ ਰੋਕ ਰਹੀ ਹੈ, ਜਿਸ ਦੇ ਕਾਰਨ ਕੇਂਦਰ ਸਰਕਾਰ ਅਤੇ ਸੀਬੀਆਈ ਦਾ ਪੁਤਲਾ ਫੂਕਿਆ ਗਿਆ ਹੈ।

ਇਸ ਮੌਕੇ ਅਕਾਲੀ ਦਲ ਅਮ੍ਰਿਤਸਰ ਦੇ ਸਕੱਤਰ ਜਸਕਰਨ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਚਾਰ ਸਾਲ ਹੋ ਗਏ ਹਨ ਪਰ ਇੰਨਾ ਸੰਘਰਸ਼ ਕਰਨ ਦੇ ਬਾਵਜੂਦ ਵੀ ਇਨਸਾਫ਼ ਨਹੀਂ ਮਿਲਿਆ, ਨਾ ਤਾਂ ਬੇਅਦਬੀ ਮਾਮਲੇ ਦੇ ਆਰੋਪੀ ਫੜੇ ਗਏ ਅਤੇ ਨਾ ਹੀ ਨਿਰਦੋਸ਼ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲ਼ੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਹੋਈ।

ਉਨ੍ਹਾਂ ਕਿਹਾ ਕਿ ਜਦੋਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣੀ SIT ਆਪਣਾ ਕੰਮ ਕਰ ਰਹੀ ਹੈ ਅਤੇ ਆਰੋਪੀਆਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਤਾਂ ਇਸ ਮੌਕੇ ਇਸ ਦੇ ਪਿੱਛੇ ਅਸਲੀ ਮੁਲਜ਼ਮਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਨਿਰਦੇਸ਼ ਤੇ ਸੀਬੀਆਈ ਅਦਾਲਤ ਵਿੱਚ ਅਰਜ਼ੀ ਲਾ ਕੇ ਜਾਂਚ ਨੂੰ ਖ਼ੁਦ ਕਰਨ ਦੇ ਦਾਅਵੇ ਕਰ ਰਹੀ ਹੈ। ਜਦੋਂ ਕਿ ਸੀਬੀਆਈ ਆਪਣੀ ਕਲੋਜ਼ਰ ਰਿਪੋਰਟ ਵੀ ਪੇਸ਼ ਕਰ ਚੁੱਕੀ ਹੈ।

ABOUT THE AUTHOR

...view details