ਪੰਜਾਬ

punjab

ETV Bharat / state

ਕੇਂਦਰ ਨੇ ਬੁਖਲਾਹਟ 'ਚ ਰੋਕੇ ਪੰਜਾਬ ਦੇ ਫੰਡ:ਰਾਜੇਵਾਲ

ਬਲਵੀਰ ਸਿੰਘ ਰਾਜੇਵਾਲ ਨੇ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਹੋਈ ਦੇਸ਼ ਭਰ ਦੀਆ 250 ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ 5 ਨਵੰਬਰ ਨੂੰ ਚਾਰ ਘੰਟਿਆਂ ਲਈ ਭਾਰਤ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਬੇਚੈਨੀ ਵਿੱਚ ਕਈ ਪੰਜਾਬ ਅਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ, ਇਸ ਦਾ ਸਬੂਤ ਪਹਿਲਾਂ ਮਾਲ ਗੱਡੀਆਂ ਰੋਕ ਕੇ ਤੇ ਹੁਣ ਪੈਂਡੂ ਵਿਕਾਸ ਫੰਡ ਨੂੰ ਰੋਕ ਕੇ ਕੇਂਦਰ ਸਰਕਾਰ ਨੇ ਦਿੱਤਾ ਹੈ।

Balveer Singh Rajewal said that the Center attacked the federal structure by withholding Punjab funds
ਕੇਂਦਰ ਨੇ ਬੁਖਲਾਹਟ 'ਚ ਰੋਕੇ ਪੰਜਾਬ ਦੇ ਫੰਡ:ਰਾਜੇਵਾਲ

By

Published : Oct 29, 2020, 5:12 PM IST

ਫ਼ਰੀਦਕੋਟ: ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਵੱਲੋਂ ਵੱਖ-ਵੱਖ ਰੂਪਾਂ ਵਿੱਚ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਨੂੰ ਕੌਮੀ ਪੱਧਰ 'ਤੇ ਤੋਰਣ ਲਈ ਦਿੱਲੀ ਵਿੱਚ 250 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅੰਦੋਲਨ ਵਿੱਢਣ ਲਈ ਕਈ ਅਹਿਮ ਫੈਸਲੇ ਲਏ ਗਏ ਸਨ। ਫ਼ਰੀਦਕੋਟ ਵਿੱਚ ਜਾਰੀ ਰੇਲ ਰੋਕੋ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ ਸਨ।

ਇਸ ਮੌਕੇ ਬਲਵੀਰ ਸਿੰਘ ਰਾਜੇਵਾਲ ਨੇ ਮੀਡਿਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਹੋਈ ਦੇਸ਼ ਭਰ ਦੀਆ 250 ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ 5 ਨਵੰਬਰ ਨੂੰ ਚਾਰ ਘੰਟਿਆਂ ਲਈ ਭਾਰਤ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਬੇਚੈਨੀ ਵਿੱਚ ਕਈ ਪੰਜਾਬ ਅਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ, ਇਸ ਦਾ ਸਬੂਤ ਪਹਿਲਾਂ ਮਾਲ ਗੱਡੀਆਂ ਰੋਕ ਕੇ ਤੇ ਹੁਣ ਪੈਂਡੂ ਵਿਕਾਸ ਫੰਡ ਨੂੰ ਰੋਕ ਕੇ ਕੇਂਦਰ ਸਰਕਾਰ ਨੇ ਦਿੱਤਾ ਹੈ।

ਕੇਂਦਰ ਨੇ ਬੁਖਲਾਹਟ 'ਚ ਰੋਕੇ ਪੰਜਾਬ ਦੇ ਫੰਡ:ਰਾਜੇਵਾਲ

ਪੰਜ ਮੈਂਬਰ ਕਮੇਟੀ ਗਠਤ

ਦੇਸ਼ ਭਰ ਵਿੱਚ ਕੀਤੇ ਜਾਣ ਵਾਲੇ ਅੰਦੋਲਨ ਬਾਰੇ ਰਾਜੇਵਾਲ ਨੇ ਕਿਹਾ ਕਿ ਇਸ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਅੰਦੋਲਨ ਤੋਂ ਬਾਹਰ ਰਹਿ ਗਈਆਂ ਕੁਝ ਜਥੇਬੰਦੀਆਂ ਨੂੰ ਵੀ ਨਾਲ ਰਲੌਣ ਦੀ ਕੋਸ਼ਿਸ਼ ਕਰੇਗੀ। ਇਸੇ ਨਾਲ ਹੀ 5 ਨਵੰਬਰ ਅਤੇ 26-27 ਨਵੰਬਰ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕੇ ਗਈ।

ਕਿਸਾਨੀ ਸੰਘਰਸ਼ ਦੀ ਜਿੱਤ ਪੱਕੀ

ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬੀਆਂ ਜੋ ਵੀ ਅੰਦੋਲਨ ਲੜ੍ਹੇ ਨੇ ਉਨ੍ਹਾਂ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਅਜ਼ਾਦੀ ਲੜ੍ਹਾਈ ਵਿੱਚ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ ਹੈ। ਇਸ ਅੰਦੋਲਨ ਵਿੱਚ ਵੀ ਪੰਜਾਬੀ ਆਪਣੀ ਜਾਨ ਦੀ ਬਾਜ਼ੀ ਲਗਾਉਣ ਲਈ ਤਿਆਰ ਹਨ ਅਤੇ ਇਹ ਅੰਦੋਲਨ ਬਹੁਤ ਜਲਦ ਜਿੱਤ ਹਾਸਲ ਕਰੇਗਾ।

ਕੇਂਦਰ ਨੇ ਬੁਖਲਾਹਟ 'ਚ ਰੋਕੇ ਪੰਜਾਬ ਦੇ ਫੰਡ:ਰਾਜੇਵਾਲ

"ਮੋਦੀ ਅੰਦਾਨੀਆ-ਅੰਬਾਨੀਆਂ ਨੂੰ ਦੇਸ਼ ਵੇਚ ਰਿਹਾ ਹੈ"

ਬਲਬੀਰ ਸਿੰਘ ਰਾਜੇਵਾਲ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲੋਕ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ । ਉਨ੍ਹਾਂ ਨੇ ਕਿਹਾ ਕਿ ਮੋਦੀ ਦੋ ਨਿਗਮੀ ਘਰਾਣਿਆਂ ਹੱਥੋਂ ਦੇਸ਼ ਦੀ ਲੁੱਟ ਕਰਵਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਲੋਕ ਮੋਦੀ ਸਰਕਾਰ ਦੁਆਰਾ ਇਨ੍ਹਾਂ ਘਰਾਣਿਆਂ ਹੱਥੋਂ ਲੁਟਾਉਣ ਦੀ ਕੋਸ਼ਿਸ਼ ਨੂੰ ਨਕਾਮ ਕਰਨ ਗਏ।

ABOUT THE AUTHOR

...view details