ਪੰਜਾਬ

punjab

ETV Bharat / state

ਸ਼ੇਖ ਫਰੀਦ ਆਗਮਨ ਪੁਰਬ ਮੌਕੇ ਲੱਗੇ ਮੇਲੇ ਵਿੱਚ ਆਰਟ ਐਂਡ ਕਰਾਫ਼ਟ ਮੇਲੇ ਦਾ ਖ਼ਾਸ ਪ੍ਰਬੰਧ - faridkot news update

ਸ਼ੇਖ ਫਰੀਦ ਆਗਮਨ ਪੁਰਬ ਮੌਕੇ ਲੱਗੇ 10 ਰੋਜ਼ਾ ਆਰਟ ਐਂਡ ਕਰਾਫ਼ਟ ਮੇਲੇ ਦਾ ਆਗਾਜ਼ ਹੋ ਚੁੱਕਾ ਹੈ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਰੀਬਨ ਕੱਟ ਕੇ ਆਰਟ ਐਂਡ ਕਰਾਫਟ ਮੇਲੇ ਦਾ ਰਸਮੀਂ ਆਗਾਜ਼ ਕੀਤਾ।

ਫ਼ੋਟੋ

By

Published : Sep 19, 2019, 12:02 AM IST

ਫ਼ਰੀਦਕੋਟ: ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ ਨੇ ਸਾਂਝੇ ਤੌਰ ਉੱਤੇ ਆਰਟ ਐਂਡ ਕਰਾਫਟ ਮੇਲੇ ਦਾ ਆਗਾਜ਼ ਕੀਤਾ। ਸ਼ੇਖ ਫਰੀਦ ਆਗਮਨ ਪੁਰਬ ਮੌਕੇ ਲੱਗੇ ਇਸ 10 ਰੋਜ਼ਾ ਆਰਟ ਐਂਡ ਕਰਾਫਟ ਮੇਲੇ ਵਿੱਚ ਦੂਰੋਂ-ਦੂਰੋਂ ਦਸਤਕਾਰ ਪਹੁੰਚੇ।

ਵੇਖੋ ਵੀਡੀਓ

ਫ਼ਰੀਦਕੋਟ ਵਿੱਚ ਬਾਬਾ ਸ਼ੇਖ ਫਰੀਦ ਜੀ ਦੀ ਆਮਦ ਦੇ ਸਬੰਧ ਵਿਚ ਹਰ ਸਾਲ 5 ਰੋਜ਼ਾ ਵਿਰਾਸਤੀ ਮੇਲਾ "ਸ਼ੇਖ ਫਰੀਦ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਹ ਮੇਲੇ ਕੱਲ੍ਹ ਤੋਂ ਸ਼ੁਰੂ ਹੋਣਾ ਹੈ, ਪਰ ਇਸ ਵਾਰ ਇਸ ਮੇਲੇ ਉੱਤੇ ਲੱਗਣ ਵਾਲੇ 10 ਰੋਜ਼ਾ ਆਰਟ ਐਂਡ ਕਰਾਫ਼ਟ ਮੇਲੇ ਦਾ ਬੁੱਧਵਾਰ ਨੂੰ ਆਗਾਜ਼ ਹੋ ਚੁੱਕਾ ਹੈ। ਇਸ ਦੀ ਸ਼ੁਰੂਆਤ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਰੀਬਨ ਕੱਟ ਕੇ ਕੀਤੀ।

ਫ਼ਰੀਦਕੋਟ ਵਿਚ ਸ਼ੇਖ ਫ਼ਰੀਦ ਜੀ ਦੇ ਆਗਮਨ ਸਬੰਧੀ ਮਨਾਏ ਜਾ ਰਹੇ ਸਲਾਨਾ ਸ਼ੇਖ ਫ਼ਰੀਦ ਆਗਮਨ ਪੁਰਬ ਦਾ ਭਾਵੇਂ ਰਸਮੀਂ ਆਗਾਜ਼ ਵੀਰਵਾਰ ਸਵੇਰੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਆਰੰਭ ਹੋਵੇਗਾ, ਪਰ ਇਸ ਮੇਲੇ ਵਿੱਚ ਪਹਿਲੀ ਵਾਰ ਲੱਗਣ ਵਾਲੇ ਆਰਟ ਐਂਡ ਕਰਾਫਟ ਮੇਲੇ ਦਾ ਬੁੱਧਵਾਰ ਨੂੰ ਆਗਾਜ਼ ਕਰ ਦਿੱਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਇਲਾਕੇ ਦੇ ਲੋਕਾਂ ਨੂੰ ਇਸ ਮੇਲੇ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਮੇਲੇ ਵਿੱਚ 150 ਤੋਂ ਵੱਧ ਸਟਾਲ ਲੱਗਣਗੇ ਤੇ ਮੇਲਾ 10 ਦਿਨਾਂ ਤੱਕ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਕਈ ਸੂਬਿਆਂ ਦੇ ਦਸਤਕਾਰਾਂ ਦੀਆਂ ਬਣਾਈਆਂ ਹੋਈਆਂ ਵਸਤਾਂ ਪ੍ਰਦਰਸ਼ਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਮੇਲੇ ਦੌਰਾਨ ਲੋਕ ਖਰੀਦ ਵੀ ਸਕਣਗੇ। ਉਨ੍ਹਾਂ ਨੇ ਸਾਰੀਆਂ ਤਿਆਰੀਆਂ ਦਾ ਮੌਕੇ ਉੱਤੇ ਪਹੁੰਚ ਕੇ ਜਾਇਜ਼ਾ ਵੀ ਲਿਆ।

ਇਹ ਵੀ ਪੜ੍ਹੋ: ਨਸ਼ੇੜੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਹੋਇਆ ਵਿਭਾਗ, ਡਿੱਗੇਗੀ ਗਾਜ

ਇਸ ਮੌਕੇ ਆਰਟ ਐਂਡ ਕਰਾਫਟ ਮੇਲੇ ਵਿੱਚ ਪਹੁੰਚੇ ਜੈਪੁਰ ਤੋਂ ਆਏ ਦੁਕਾਨਦਾਰ ਨੇ ਦੱਸਿਆ ਕਿ ਉਹ ਜੈਪੁਰ ਦੀਆਂ ਜੁਤੀਆਂ ਲੈ ਕੇ ਆਏ ਹਨ। ਉਨ੍ਹਾਂ ਵਲੋਂ ਇਹ ਜੁੱਤੀਆਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਹਨ।

ABOUT THE AUTHOR

...view details