ਫ਼ਰੀਦਕੋਟ: ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦੇ ਸੰਬੰਧ ਵਿਚ ਹਰ ਸਾਲ ਮਨਾਏ ਜਾਂਦੇ ਸੇਖ ਫਰੀਦ ਆਗਮਨ ਪੁਰਬ ਦੇ ਤੀਜੇ ਦਿਨ ਫੁੱਟਬਾਲ, ਹਾਕੀ ਅਤੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੇਲੇ ਵਿੱਚ ਫੁੱਟਬਾਲ ਦਾ 27ਵਾਂ ਅਤੇ ਹਾਕੀ ਦਾ 28ਵਾਂ ਟੂਰਨਾਂਮੈਟ ਕਰਵਾਇਆ ਗਿਆ। ਫੁਟਾਬਾਲ ਦੇ ਟੂਰਨਾਂਮੈਟ ਵਿੱਚ ਪੰਜਾਬ ਦੀਆਂ ਨਾਂਮਵਾਰ ਟੀਮਾਂ ਦੇ ਨਾਲ ਹੋਰ ਰਾਜਾਂ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ। ਦੂਸਰੇ ਪਾਸੇ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਕਬੱਡੀ ਮੇਲੇ ਦੀ ਸ਼ੁਰੂਆਂਤ ਹੋਈ ਜਿਸ ਵਿਚ ਕਈ ਨਾਮੀਂ ਟੀਮਾਂ ਨੇ ਭਾਗ ਲਿਆ।
ਇਸ ਮੌਕੇ ਫੁੱਟਬਾਲ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧੀਂਗੜਾ ਨੇ ਦੱਸਿਆ ਕਿ ਹਰ ਸਾਲ ਸੇਖ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾਣ ਵਾਲੇ 27ਵੇਂ ਬਾਬਾ ਫਰੀਦ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ ਇਸ ਵਿਚ ਪਹਿਲਾ ਇਨਾਮ 31 ਹਜਾਰ ਰੁਪਏ ਅਤੇ ਗੋਲਡ ਕੱਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਨਾਮੀਂ ਟੀਮਾਂ ਦੇ ਨਾਲ-ਨਾਲ ਹੋਰ ਰਾਜਾਂ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ।
ਉੱਥੇ ਹੀ ਹਾਕੀ ਟੂਰਨਾਂਮੈਂਟ ਦੇ ਪ੍ਰਬੰਧਕ ਖੁਸ਼ਵੰਤ ਸਿੰਘ ਨੇ ਦੱਸਿਆ ਕਿ 28ਵੇਂ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਂਮੈਂਟ ਦਾ ਆਗਾਜ ਹੋ ਚੁੱਕਿਆ ਹੈ ਅਤੇ ਇਸ ਵਾਰ 8 ਮਰਦ ਅਤੇ 4 ਮਹਿਲਾ ਟੀਮਾ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਹ ਟੂਰਨਾਂਮੈਂਟ ਹਾਕੀ ਇੰਡੀਆ ਦੇ ਨਿਯਮਾਂ ਤਹਿਤ ਕਰਵਾਇਆ ਜਾਂਦਾ ਹੈ ਅਤੇ ਫ਼ਰੀਦਕੋਟ ਤੋਂ ਹੁਣ ਤੱਕ ਕਈ ਅੰਤਰਰਾਸ਼ਟਰੀ ਪੱਧਰ ਦੇ ਅਤੇ ਉਲੰਪੀਅਨ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਂਮੈਂਟ ਵਿਚ ਸੂਬੇ ਦੀਆ ਨਾਮੀਂ ਟੀਮਾਂ ਭਾਗ ਲੈਦੀਆ ਹਨ।