ਚੰਡੀਗੜ੍ਹ (ਡੈਸਕ) :ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਦੇ ਰੂਪ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ. ਰਾਜੀਵ ਸੂਦ ਦੇ ਨਾਂ ਉੱਤੇ ਮੋਹਰ ਲਾਈ ਹੈ। ਉਨ੍ਹਾਂ ਨੂੰ ਨਿਯੁਕਤੀ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਤਰੀਕ ਤੋਂ ਤਿੰਨ ਸਾਲਾਂ ਲਈ ਜਾਰੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੰਜ ਨਾਂ ਸੁਝਾਏ ਗਏ ਸਨ। ਇਸ ਲਿਸਟ ਵਿੱਚ ਚੰਡੀਗੜ੍ਹ ਪੀਜੀਆਈ ਦੇ ਡੀਨ ਪ੍ਰੋਫੈਸਰ ਰਾਕੇਸ਼ ਸਹਿਗਲ, ਪੀਜੀਆਈ ਨਿਊਕਲੀਅਰ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਕੇ.ਕੇ ਅਗਰਵਾਲ ਦਾ ਨਾਂ ਸ਼ਾਮਿਲ ਸੀ। ਦੋ ਹੋਰ ਨਾਂਵਾਂ ਵਿੱਚ ਚੰਡੀਗੜ੍ਹ ਜੀਐਮਸੀਐਚ-32 ਦੇ ਸਾਬਕਾ ਐਚਓਡੀ ਵਿਭਾਗ ਦੇ ਮਾਈਕਰੋਬਾਇਓਲੋਜੀ ਪ੍ਰੋਫੈਸਰ ਜਗਦੀਸ਼ ਚੰਦਰ ਅਤੇ ਦਿੱਲੀ ਦੇ ਪ੍ਰੋਫੈਸਰ ਰਾਜਦੇਵ ਐਸਡੀਓ ਦਾ ਨਾਂ ਵੀ ਸ਼ਾਮਿਲ ਕੀਤਾ ਗਿਆ ਸੀ।
ਦਰਅਸਲ, ਡਾ. ਸੂਦ ਕੋਲ ਮੈਡੀਕਲ ਪ੍ਰੈਕਟਿਸ ਵਿੱਚ 40 ਸਾਲਾਂ ਦਾ ਤਜੁਰਬਾ ਅਤੇ 26 ਸਾਲ ਪੋਸਟ ਐਮਸੀਐਚ ਸਣੇ 12 ਸਾਲ ਪ੍ਰੋਫੈਸਰ ਦੇ ਰੂਪ ਵਿੱਚ ਪੜ੍ਹਾਉਣ ਦੀ ਮੁਹਾਰਤ ਹੈ। ਇਸ ਤੋਂ ਇਲਾਵਾ ਡਾ. ਸੂਦ ਸਾਢੇ ਪੰਜ ਸਾਲਾਂ ਦੇ ਵਕਫੇ ਤੋਂ ਪੀਜੀਆਈ ਦਿੱਲੀ ਦੇ ਡੀਨ ਵਜੋਂ ਨਿਯੁਕਤ ਰਹੇ ਹਨ। ਉਹ ਪਿਛਲੇ 5 ਸਾਲਾਂ ਤੋਂ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਵੀ ਰਹੇ ਹਨ। ਇਸ ਤੋਂ ਇਲਾਵਾ ਉਹ 2017 ਵਿੱਚ ਡਾਕਟਰੀ ਖੇਤਰ ਵਿੱਚ ਵੱਕਾਰੀ ਡਾ: ਬੀਸੀ ਰਾਏ ਨੈਸ਼ਨਲ ਐਵਾਰਡ ਨਾਲ ਵੀ ਨਵਾਜੇ ਗਏ ਹਨ।