ਫ਼ਰੀਦਕੋਟ: ਬਾਬਾ ਫਰੀਦ ਯੂਨੀਵਰਰਟੀ ਆਫ ਹੈਲਥ ਸ਼ਾਇੰਸਿਜ਼ ਦੇ ਮੁਲਾਜ਼ਮ ਪਿਛਲੇ 51 ਦਿਨਾ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ 'ਤੇ ਬੈਠੇ ਹਨ। ਪਰ ਦੋ ਦਿਨ ਤੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ 3 ਮੁਲਾਜ਼ਮ ਤੇਲ ਦੀਆਂ ਬੋਤਲਾਂ ਲੈਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਹੋਏ ਹਨ। ਉਨ੍ਹਾਂ ਦੇ ਬਾਕੀ ਸਾਥੀਆਂ ਨੇ ਵੀ ਪਾਣੀ ਵਾਲੀ ਟੈਂਕੀ ਦੇ ਹੇਠਾਂ ਧਰਨਾਂ ਲਗਾਇਆ ਹੋਇਆ ਹੈ।
ਮੁਲਾਜ਼ਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਵਾਅਦਾ ਖਿਲਾਫੀ ਕਰਨ ਦਾ ਇਲਜਾਂਮ ਲਗਾ ਰਹੇ ਹਨ। ਯੂਨੀਵਰਸਟੀ ਦੇ ਮੁਲਾਜਮ ਇੱਕ ਵੀਡੀਓ ਮੀਡੀਆ ਸਾਹਮਣੇ ਲੈ ਆਏ ਹਨ ਜੋ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਦੱਸੀ ਜਾ ਰਹੀ ਹੈ ਜਦ ਕੈਪਟਨ ਅਮਰਿੰਦਰ ਸਿੰਘ ਆਪਣੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਫਰੀਦਕੋਟ ਪਹੁੰਚੇ ਸਨ।
ਇਸ ਵੀਡੀਓ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਬਨਣ 'ਤੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰਨ, ਐਨ.ਆਰ.ਆਈ. ਕੇਸਾਂ ਦੇ ਨਿਪਟਾਰੇ ਲਈ ਸਪੈਸਲ ਐਨ.ਆਰ.ਆਈ. ਕੋਰਟ ਸਥਾਪਤ ਕਰਨ ਅਤੇ ਯੂਨੀਵਸਰਟੀ ਦੇ ਮੁਲਾਜ਼ਮਾਂ ਨੂੰ ਰੈਗੁਲਰ ਕੀਤੇ ਜਾਣ ਦਾ ਵਾਅਦਾ ਕਰ ਰਹੇ ਹਨ।