ਪੰਜਾਬ

punjab

ETV Bharat / state

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਸਿੱਖਾਂ 'ਤੇ ਹੋਏ ਤਸ਼ੱਦਦ ਦੀ ਦਾਸਤਾਨ ਸੁਣ ਅੱਖਾਂ 'ਚ ਆ ਜਾਣਗੇ ਹੰਝੂ - 1984 ਸਿੱਖ ਕਤਲੇਆਮ

ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ ਨੇ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤੇ ਗਏ ਸਿੱਖਾਂ 'ਤੇ ਹੋਏ ਤਸ਼ੱਦਦ ਦੀ ਦਾਸਤਾਨ ਬਾਰੇ ਦੱਸਦਿਆ ਕਿਹਾ ਕਿ ਖਾਣਾ ਦੇਣ ਤੋਂ ਬਾਅਦ ਉਨ੍ਹਾਂ ਪਿੱਛੇ ਕੁੱਤੇ ਛੱਡੇ ਦਿੱਤੇ ਜਾਂਦੇ ਸਨ। ਜਿਸ ਤੋਂ ਬਾਅਦ ਮਿੱਟੀ ਵਿੱਚ ਡਿੱਗੀ ਸਬਜ਼ੀ ਅਤੇ ਰੋਟੀ ਖਾਣ ਲਈ ਮਜ਼ਬੂਰ ਕੀਤਾ ਜਾਂਦਾ ਸੀ।

Baba Buta Singh Jodhpuri interview with ETV bharat
ਬਾਬਾ ਬੂਟਾ ਸਿੰਘ ਜੋਧਪੁਰੀ ਨੇ ਦੱਸੀ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖਾਂ 'ਤੇ ਹੋਏ ਤਸ਼ੱਦਦ ਦੀ ਦਾਸਤਾਨ

By

Published : Oct 13, 2020, 5:03 PM IST

ਫ਼ਰੀਦਕੋਟ: 1984 ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉੱਪਰ ਕੀਤੇ ਗਏ ਫੌਜੀ ਹਮਲੇ ਅਤੇ ਸਿੱਖਾਂ ਦੇ ਕੀਤੇ ਗਏ ਕਤਲੇਆਮ ਵਿੱਚ ਕਈ ਅਧਿਆਇ ਅਜਿਹੇ ਹਨ ਜੋ ਹਾਲੇ ਵੀ ਪਰਤ ਦਰ ਪਰਤ ਸਾਹਮਣੇ ਆ ਰਹੇ ਹਨ।

ਬਾਬਾ ਬੂਟਾ ਸਿੰਘ ਜੋਧਪੁਰੀ ਨੇ ਦੱਸੀ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖਾਂ 'ਤੇ ਹੋਏ ਤਸ਼ੱਦਦ ਦੀ ਦਾਸਤਾਨ

ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੌਰਾਨ 6 ਜੂਨ 1984 ਦੇ ਦਿਨ ਫੌਜ ਨੂੰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਦਾ ਮ੍ਰਿਤਕ ਸਰੀਰ ਮਿਲਿਆ ਤਾਂ ਉਨ੍ਹਾਂ ਆਪ੍ਰੇਸ਼ਨ ਬਲੂ ਸਟਾਰ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਜੋ ਸ੍ਰੀ ਦਰਬਾਰ ਸਾਹਿਬ ਵਿੱਚ ਸਿੱਖ ਮਿਲੇ, ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਪਰ ਇਸ ਸਭ ਦੌਰਾਨ ਅਜਿਹਾ ਵੀ ਹੋਇਆ। ਜਿਸ ਨੂੰ ਸੁਣਨ ਵਾਲਿਆਂ ਦੀ ਰੂਹ ਕੰਬ ਜਾਂਦੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਉਹ ਆਪਣੇ ਪਿੰਡੇ 'ਤੇ ਹੰਢਾਇਆ, ਉਨ੍ਹਾਂ ਨਾਲ ਕੀ ਬੀਤੀ ਹੋਵੇਗੀ।

ਬਾਬਾ ਬੂਟਾ ਸਿੰਘ ਜੋਧਪੁਰੀ ਨੇ ਦੱਸੀ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖਾਂ 'ਤੇ ਹੋਏ ਤਸ਼ੱਦਦ ਦੀ ਦਾਸਤਾਨ

ਅਜਿਹਾ ਹੀ ਇੱਕ ਅਧਿਆਇ ਆਪਣੀ ਹੱਡਬੀਤੀ ਬਾਰੇ ਉਸ ਸਮੇਂ ਗ੍ਰਿਫਤਾਰ ਕੀਤੇ ਗਏ ਬਾਬਾ ਬੂਟਾ ਸਿੰਘ ਯੋਗ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਸਾਂਝਾ ਕੀਤਾ।

ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਉਸ ਸਮੇਂ ਹਾਲਾਤ ਬੜੇ ਖਰਾਬ ਸਨ। ਇੱਕ ਪਾਸੇ ਕੁਝ ਲੋਕ ਸਨ ਜੋ ਲਿਮਟਿਡ ਗਿਣਤੀ ਵਿੱਚ ਸਨ ਜੋ ਸਿੱਖ ਸੰਘਰਸ਼ ਵਿੱਚ ਕੁੱਦੇ ਸਨ ਅਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ ਹਥਿਆਰਾਂ ਨਾਲ ਲੈੱਸ ਭਾਰਤੀ ਫੌਜ।

ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਵੱਡੀ ਪੱਧਰ 'ਤੇ ਬੇਇਨਸਾਫੀਆਂ ਹੋਈਆਂ ਵੱਡੀ ਪੱਧਰ 'ਤੇ ਜ਼ੁਲਮ ਹੋਇਆ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਫੌਜ ਨੂੰ ਇਹ ਪਤਾ ਹੀ ਨਹੀਂ ਸੀ ਕਿ ਉੱਥੇ ਮਿਲੇ ਕਿਸੇ ਨੂੰ ਗ੍ਰਿਫ਼ਤਾਰ ਵੀ ਕਰਨਾ ਹੈ ਜਾਂ ਨਹੀਂ। ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਬਾਰੇ ਪਤਾ ਚੱਲਿਆ ਤਾਂ ਫ਼ੌਜ ਨੇ 10 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਵਿੱਚੋਂ 360 ਨੌਜਵਾਨਾਂ ਨੂੰ ਪਹਿਚਾਣ ਕੇ ਵੱਖ ਕਰ ਲਿਆ ਗਿਆ ਅਤੇ ਕਿਹਾ ਗਿਆ ਕਿ ਇਹ ਸਾਡੇ ਵਿਰੁੱਧ ਮੋਰਚਿਆਂ ਵਿੱਚ ਲੜੇ ਸਨ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ 360 ਬੰਦਿਆਂ ਵਿੱਚ ਇੱਕ ਉਹ ਵੀ ਸਨ। ਉਨ੍ਹਾਂ ਦੱਸਿਆ ਕਿ ਸਾਨੂੰ 360 ਨੌਜਵਾਨਾਂ ਨੂੰ ਉਸੇ ਫੌਜ ਦੀ ਕੈਦ ਵਿੱਚ ਕਰੀਬ ਤਿੰਨ ਮਹੀਨੇ ਤੱਕ ਰੱਖਿਆ ਗਿਆ, ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ ਅਤੇ ਜੋ ਇਹ ਕਹਿੰਦੇ ਸਨ ਕਿ ਇਨ੍ਹਾਂ ਨੇ ਸਾਡੇ ਭਰਾ ਮਾਰੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉਪਰ ਬਹੁਤ ਤਸ਼ਦੱਦ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਹਰ ਰੋਜ਼ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਜਦੋਂ ਟਾਇਲਟ ਜਾਂਦੇ ਸੀ ਤਾਂ ਉੱਥੇ ਬੈਠਣ ਦਾ ਸਮਾਂ ਵੀ ਨਹੀਂ ਦਿੱਤਾ ਜਾਂਦਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਰਾਤ ਨੂੰ ਕਈ ਵਾਰ ਫੌਜੀ ਉਨ੍ਹਾਂ ਦੀ ਬੈਰਕ ਵਿੱਚੋਂ ਕਿਸੇ ਨਾ ਕਿਸੇ ਨੌਜਵਾਨ ਨੂੰ ਚੁੱਕ ਕੇ ਲੈ ਜਾਂਦੇ, ਬਾਅਦ ਵਿੱਚ ਉਹ ਮੁੜ ਵਾਪਸ ਨਹੀਂ ਆਉਂਦਾ ਸੀ। ਉਸ ਨੂੰ ਕਿੱਥੇ ਮਾਰ ਕੇ ਖਪਾਇਆ ਕੁਝ ਪਤਾ ਨਹੀਂ ਚਲਦਾ ਸੀ। ਉਨ੍ਹਾਂ ਦੱਸਿਆ ਕਿ ਜੋ 360 ਨੌਜਵਾਨ ਫੜੇ ਗਏ ਸਨ। ਉਨ੍ਹਾਂ ਦਾ ਕਿਤੇ ਵੀ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਸੀ। ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਖਾਣਾ ਦਿੱਤਾ ਜਾਂਦਾ ਸੀ ਤਾਂ ਉਨ੍ਹਾਂ ਦੇ ਪਿੱਛੇ ਕੁੱਤੇ ਛੱਡ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦਾ ਖਾਣਾ ਡਿੱਗ ਜਾਂਦਾ ਸੀ ਜਿਸ ਨੂੰ ਫ਼ੌਜੀ ਮੁੜ ਪਲੇਟ ਵਿੱਚ ਪਾਉਣ ਲਈ ਕਹਿੰਦੇ ਤੇ ਉਹੀ ਜ਼ਮੀਨ 'ਤੇ ਡਿੱਗਿਆ ਖਾਣਾ ਖਾਣ ਲਈ ਮਜਬੂਰ ਕਰਦੇ।

ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਜੋਧਪੁਰ ਦੇ ਕਈ ਇੰਟੈਰੋਗੇਸ਼ਨ ਸੈਂਟਰਾਂ 'ਤੇ ਲਿਜਾ ਕੇ ਉਨ੍ਹਾਂ ਉੱਪਰ ਬਹੁਤ ਭਾਰੀ ਤਸ਼ੱਦਦ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਪਰ ਕੌਮ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰਤੀ ਅਦਾਲਤਾਂ ਨੇ ਉਨ੍ਹਾਂ ਨੂੰ 18 ਸਾਲ ਜੇਲ੍ਹ ਵਿੱਚ ਰਹਿਣ ਦੇ ਬਾਅਦ ਬਰੀ ਕਰ ਦਿੱਤਾ ਅਤੇ ਉਨ੍ਹਾਂ ਉੱਪਰ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਪਰ ਬਾਵਜੂਦ ਇਸ ਦੇ ਜੇਲ੍ਹ ਵਿੱਚੋਂ ਰਿਹਾਅ ਹੋਣ ਦੇ 18 ਸਾਲ ਬਾਅਦ ਤੱਕ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਬੀਸੀ (ਬੈਡ ਕਰੈਕਟਰ) ਐਲਾਨੀ ਰੱਖਿਆ ਅਤੇ ਉਹ ਪੂਰੇ 18 ਸਾਲ ਇਲਾਕੇ ਦੇ ਪੁਲਿਸ ਥਾਣੇ ਵਿੱਚ ਹਾਜ਼ਰੀ ਲਗਵਾਉਂਦੇ ਰਹੇ।

ਉਨ੍ਹਾਂ ਕਿਹਾ ਕਿ ਇਨ੍ਹਾਂ 18 ਸਾਲਾਂ ਦੌਰਾਨ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਪਰ ਉਨ੍ਹਾਂ ਨੇ ਵੀ ਉਸ ਨੂੰ ਬੀਸੀ (ਬੈਡ ਕਰੈਕਟਰ) ਵਾਲੀ ਲਿਸਟ ਵਿੱਚੋਂ ਬਾਹਰ ਨਹੀਂ ਕੱਢਿਆ। ਉਨ੍ਹਾਂ ਅੱਜ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲੈਣ ਕਿਉਂਕਿ ਅੱਜ ਸਮਾਂ ਪਹਿਲਾਂ ਨਾਲੋਂ ਵੀ ਬਹੁਤ ਮਾੜਾ ਹੈ।

ABOUT THE AUTHOR

...view details