ਪੰਜਾਬ

punjab

ETV Bharat / state

ਵਾਇਰਲ ਹੋਈ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਇੱਕ ਆਡਿਓ, SIT ਕਰ ਰਹੀ ਜਾਂਚ - behbal kalan firing audio viral on social media

ਫ਼ਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਹੁਣ ਕਈ ਖ਼ੁਲਾਸੇ ਹੋਏ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਪੁਲਿਸ ਅਧਿਕਾਰੀਆਂ ਵਿਚਕਾਰ ਗੱਲਬਾਤ ਦੀ ਇੱਕ ਆਡਿਓ ਵਾਇਰਲ ਹੋ ਰਹੀ ਹੈ। ਇਸ ਗੱਲਬਾਤ 'ਚ ਸ਼ਾਮਲ ਦੋਵੇਂ ਪੁਲਿਸ ਅਧਿਕਾਰੀ ਬਹਿਬਲ ਕਲਾਂ ਗੋਲੀਕਾਂਡ ਸਮੇਂ ਘਟਨਾ ਵਾਲੀ ਥਾਂ ਤਾਇਨਾਤ ਸਨ।

ਬਹਿਬਲ ਕਲਾਂ ਗੋਲੀਕਾਂਡ ਮਾਮਲਾ

By

Published : Feb 5, 2019, 2:34 PM IST

ਇਹ ਗੱਲਬਾਤ ਉਸ ਸਮੇਂ ਦੀ ਹੈ ਜਦੋਂ ਬੇਅਦਬੀ ਮਾਮਲੇ ਦੀ ਜਸਟਿਸ ਰਣਜੀਤ ਸਿੰਘ ਆਯੋਗ ਦੁਆਰਾ ਜਾਂਚ ਕੀਤੀ ਜਾ ਰਹੀ ਸੀ। ਇਸ ਆਡਿਓ 'ਚ ਪੁਲਿਸ ਅਧਿਕਾਰੀ ਇਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਘਟਨਾ ਦੌਰਾਨ ਲੁਧਿਆਣਾ ਤੋਂ ਆਈ ਪੁਲਿਸ ਨੇ ਫ਼ਿਲਮੀ ਸਟਾਇਲ 'ਚ ਗੋਲੀਆਂ ਚਲਾਈਆਂ ਸਨ।

ਆਡਿਓ 'ਚ ਉਹ ਪੁਲਿਸ ਅਧਿਕਾਰੀਆਂ ਦੇ ਨਾਂਅ ਲੈ ਕੇ ਕਹਿ ਰਹੇ ਹਨ ਕਿਸਨੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ। ਇੱਕ ਅਧਿਕਾਰੀ ਤਾਂ ਇੱਥੋਂ ਤੱਕ ਕਹਿ ਰਿਹਾ ਹੈ ਕਿ ਉਕਤ ਅਧਿਕਾਰੀ ਪਹਿਲਾਂ ਵਾਲੇ ਆਯੋਗ ਨੂੰ ਪੈਸੇ ਦੇ ਕੇ ਨਿੱਕਲ ਗਏ ਸਨ। ਇਸਦੇ ਨਾਲ ਹੀ ਉਹ ਇਸ ਮਾਮਲੇ ਨੂੰ ਲੈ ਕੇ ਆਈਜੀ ਪੱਧਰ ਦੇ 2 ਅਧਿਕਾਰੀਆਂ ਵਿਚਕਾਰ ਵਿਵਾਦ ਦੀ ਵੀ ਚਰਚਾ ਕਰ ਰਹੇ ਹਨ।

ਐੱਸਆਈਟੀ ਦੇ ਮੈਂਬਰ ਐੱਸਐੱਸਪੀ ਕਪੂਰਥਲਾ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੀ ਗੱਲਬਾਤ ਵਾਲੀ ਆਡਿਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ 'ਤੇ ਐੱਸਆਈਟੀ ਨੇ ਅਦਾਲਤ 'ਚ ਕਿਹਾ ਕਿ ਉਨ੍ਹਾਂ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਘਟਨਾ ਸਮੇਂ ਐੱਸਐੱਸਪੀ ਚਰਨਜੀਤ ਸਿੰਘ ਤੇ ਉਨ੍ਹਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਦੁਆਰਾ ਲੋਕਾਂ ਨਾਲ ਗ਼ਲਤ ਵਤੀਰਾ ਕੀਤੇ ਜਾਣ ਤੋਂ ਬਾਅਦ ਮਾਮਲਾ ਭੜਕਿਆ ਸੀ।

ABOUT THE AUTHOR

...view details