ਫ਼ਰੀਦਕੋਟ: ਸ਼ਹਿਰ ਦੇ ਇਕ ਮੈਡੀਕਲ ਸਟੋਰ ਮਾਲਕ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ। ਦੁਕਾਨਦਾਰ ਨੇ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਦੋਸ਼ੀ ਹਾਲੇ ਤੱਕ ਗ੍ਰਿਫਤਾਰ ਨਹੀ ਕੀਤੇ ਗਏ।
ਦੁਕਾਨਦਾਰ ਜਸਵਿੰਦਰ ਸਿੰਘ ਨੇ ਕੁਝ ਲੋਕਾਂ 'ਤੇ ਇਲਾਜਮ ਲਗਾਇਆ ਹੈ ਕਿ ਉਸ ਦੀ ਦੁਕਾਨ ਅੰਦਰ ਦਾਖਲ ਹੋ ਕੇ ਉਸ ਉਪਰ ਪਿਸਤੌਲ ਤਾਣਿਆ ਅਤੇ ਉਸ ਨਾਲ ਗਾਲੀ ਗਲੋਚ ਕਰ ਕੁੱਟਮਾਰ ਕੀਤੀ। ਦੁਕਾਨਦਾਰ ਨੇ ਕਿਹ ਕਿ ਥਾਣਾ ਸਿਟੀ ਫ਼ਰੀਦਕੋਟ ਵਿਚ ਮੁਕੱਦਮਾਂ ਵੀ ਦਰਜ ਕਰਵਾ ਦਿੱਤਾ ਸੀ ਪਰ ਦੋਸ਼ੀ ਹਲੇ ਤੱਕ ਗ੍ਰਿਫਤਾਰ ਨਹੀ ਕੀਤੇ।
ਦੁਕਾਨਦਾਰ ਨੇ ਦੱਸਿਆ ਕਿ ਉਸ ਦੀ ਦਵਾਈਆਂ ਦੀ ਦੁਕਾਨ ਹੈ ਅਤੇ ਬੀਤੀ 17 ਅਕਤੂਬਰ ਨੂੰ ਰਣਜੀਤ ਕੌਰ ਉਰਫ ਰਾਣੀ ਨਾਮੀਂ ਔਰਤ ਆਪਣੀ ਸੱਸ ਅਤੇ 2 ਹੋਰ ਵਿਅਕਤੀਆਂ ਸਮੇਤ ਉਸ ਦੀ ਦੁਕਾਨ 'ਤੇ ਆਏ।
ਉਨ੍ਹਾਂ ਨੇ ਦੱਸਿਆ ਕਿ ਉਸ ਨੇ ਰਣਜੀਤ ਕੌਰ ਨੂੰ 6 ਲੱਖ ਰੁਪਏ ਉਧਾਰ ਦਿੱਤਾ ਹੋਇਆ ਸੀ ਜਿਸ ਦੇ ਸੰਬੰਧਤ ਵਿਚ ਇਹ ਸਭ ਉਸ ਨਾਲ ਹਿਸਾਬ ਕਰਨ ਲਈ ਕਹਿ ਕੇ ਆਏ ਸਨ ਜਿਨ੍ਹਾਂ ਵਿਚੋਂ ਇਕ ਵਿਅਕਤੀ ਨੇ ਉਸ ' ਤੇ ਪਿਸਤੌਲ ਤਾਣ ਦਿੱਤਾ ਅਤੇ ਮੋਬਾਈਲ ਖੋਹ ਕੇ ਧਮਕੀਆਂ ਦਿੱਤੀਆਂ ਅਤੇ ਸਾਰੇ ਨੇ ਰਲ ਕੇ ਉਸ ਦੀ ਕੁੱਟਮਾਰ ਕੀਤੀ।