ਪੰਜਾਬ

punjab

ETV Bharat / state

Asian games 2023: ਫਰੀਦਕੋਟ ਦੀ ਸਿਫਤ ਦੇ ਸਿਰ ਸਜਿਆ ਸੋਨੇ ਦਾ ਤਾਜ, ਚਾਰੇ ਪਾਸੇ ਹੋ ਰਹੀਆਂ ਸਿਫਤਾਂ, ਪੰਜਾਬ ਦੀ ਇਸ ਧੀ ਨੇ ਤੋੜਿਆ ਵਿਸ਼ਵ ਰਿਕਾਰਡ, ਮਾਪਿਆਂ ਨੂੰ ਲਾਡਲੀ ਧੀ 'ਤੇ ਫ਼ਖਰ - ਸਿਫ਼ਤ ਕੌਰ ਸਮਰਾ ਨੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ

ਫਰੀਦਕੋਟ ਦੀ ਨਿਸ਼ਾਨੇਬਾਜ ਸਿਫਤ ਕੌਰ ਨੇ ਚੀਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ 50 ਮੀਟਰ 3-ਪੀ ਮੁਕਾਬਲਿਆਂ ਵਿੱਚ 600 ਚੋਂ 594 ਅੰਕ ਪ੍ਰਾਪਤ ਕਰਕੇ ਏਸ਼ੀਆ ਖੇਡਾਂ (Asian Games) ਵਿੱਚ ਕੀਰਤੀਮਾਨ ਸਥਾਪਿਤ ਕੀਤਾ ਅਤੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਪੜ੍ਹੋ ਪੂਰੀ ਖਬਰ...

Asian games: ਫਰੀਦਕੋਟ ਦੇ ਸਿਰ ਸੱਜਿਆ ਸੋਨੇ ਦਾ ਤਾਜ,  ਹੋਣ ਲੱਗੀਆਂ ਸਿਫ਼ਤ ਦੀਆਂ ਚਾਰੇ ਪਾਸੇ ਸਿਫ਼ਤਾਂ, ਪੰਜਾਬ ਦੀ ਧੀ ਨੇ ਤੋੜਿਆ ਵਿਸ਼ਵ ਰਿਕਾਰਡ
Asian games: ਫਰੀਦਕੋਟ ਦੇ ਸਿਰ ਸੱਜਿਆ ਸੋਨੇ ਦਾ ਤਾਜ, ਹੋਣ ਲੱਗੀਆਂ ਸਿਫ਼ਤ ਦੀਆਂ ਚਾਰੇ ਪਾਸੇ ਸਿਫ਼ਤਾਂ, ਪੰਜਾਬ ਦੀ ਧੀ ਨੇ ਤੋੜਿਆ ਵਿਸ਼ਵ ਰਿਕਾਰਡ

By ETV Bharat Punjabi Team

Published : Sep 27, 2023, 9:48 PM IST

Updated : Sep 27, 2023, 9:53 PM IST

Asian games: ਫਰੀਦਕੋਟ ਦੇ ਸਿਰ ਸੱਜਿਆ ਸੋਨੇ ਦਾ ਤਾਜ, ਹੋਣ ਲੱਗੀਆਂ ਸਿਫ਼ਤ ਦੀਆਂ ਚਾਰੇ ਪਾਸੇ ਸਿਫ਼ਤਾਂ, ਪੰਜਾਬ ਦੀ ਧੀ ਨੇ ਤੋੜਿਆ ਵਿਸ਼ਵ ਰਿਕਾਰਡ

ਫਰੀਦਕੋਟ: ਅੱਜ ਉਸ ਵੇਲੇ ਫਰੀਦਕੋਟ ਦੇ ਸਿਰ 'ਤੇ ਸੋਨੇ ਦਾ ਤਾਜ ਸੱਜ ਗਿਆ ਜਦੋਂ ਇੱਥੋਂ ਦੀ ਵਸਨੀਕ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਚੀਨ ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ 50 ਮੀਟਰ 3-ਪੀ ਮੁਕਾਬਲਿਆਂ ਵਿੱਚ 600 ਚੋਂ 594 ਅੰਕ ਪ੍ਰਾਪਤ ਕਰਕੇ ਏਸ਼ੀਆ ਖੇਡਾਂ (Asian Games) ਵਿੱਚ ਕੀਰਤੀਮਾਨ ਸਥਾਪਿਤ ਕੀਤਾ ਅਤੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਅਤੇ ਸਾਬਕਾ ਕੋਚ ਸੁਖਰਾਜ ਕੌਰ ਨੇ ਦੱਸਿਆ ਕਿ 50 ਮੀਟਰ 3-ਪੀ ਟੀਮ ਮੁਕਾਬਲਿਆਂ ਵਿੱਚ ਸਿਫਤ ਤੋਂ ਇਲਾਵਾ ਆਸ਼ੀ ਚੌਕਸੀ ਅਤੇ ਮਾਨਿਨੀ ਕੌਸ਼ਿਕ ਨੇ ਰੱਲ ਕੇ ਇਨ੍ਹਾਂ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਹਾਸਿਲ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਰੱਲ ਕੇ ਕੁਆਲੀਫਿਕੇਸ਼ਨ ਰਾਊਡ ਵਿੱਚ ਕੁੱਲ 1764 ਅੰਕ ਪ੍ਰਾਪਤ ਕਰਕੇ ਸਖਤ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।

ਇਸ ਟੀਮ ਮੁਕਾਬਲੇ ਵਿੱਚ ਚੀਨ ਦੇ ਖਿਡਾਰੀਆਂ ਨੇ 1773 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਸਾਊਥ ਕੋਰੀਆ 1756 ਅੰਕ ਲੈ ਕੇ ਤੀਜੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਕੁਆਲੀਫਿਕੇਸ਼ਨ ਸਟੇਜ ਵਿੱਚ ਸਿਫਤ ਸਮਰਾ ਅਤੇ ਆਸ਼ੀ ਚੌਕਸੀ ਨੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਿਆਂ ਟੀਮ ਈਵੈਂਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਮੁਕਾਬਲਿਆਂ ਵਿੱਚ ਵੀ ਉਨ੍ਹਾਂ ਪੂਰੀ ਇਕਾਗਰਤਾ ਦੇ ਨਾਲ ਨਿਸ਼ਾਨਾ ਲਗਾਇਆ ਅਤੇ ਜਿੱਤ ਦਰਜ ਕੀਤੀ ।

ਕਿਵੇਂ ਜਿੱਤਿਆ ਮੈਡਲ: ਉਨ੍ਹਾਂ ਦੱਸਿਆ ਕਿ ਇਸ ਖੇਡ ਵਿੱਚ ਤਿੰਨ ਰਾਊਂਡ (ਲੇਟ ਕੇ, ਬੈਠ ਕੇ ਅਤੇ ਖੜ੍ਹੇ ਹੋ ਕੇ) ਨਿਸ਼ਾਨਾ ਲਗਾਉਣ ਤੇ ਹਰ ਰਾਊਂਡ ਵਿੱਚ 20 ਵਾਰ ਫਾਇਰ ਕੀਤੇ ਜਾਂਦੇ ਹਨ ਅਤੇ ਹਰ ਫਾਇਰ ਦੇ ਵੱਧ ਤੋਂ ਵੱਧ 10 ਅੰਕ ਦਿੱਤੇ ਜਾਂਦੇ ਹਨ। ਸਿਫ਼ਤ ਸਮਰਾ ਨੇ ਇਨ੍ਹਾਂ ਤਿੰਨਾਂ ਰਾਊਂਡਾਂ ਵਿੱਚ ਕੁੱਲ 60 ਰਾਊਂਡ ਫਾਇਰ ਕੀਤੇ। ਜਿਸ ਵਿੱਚ ਉਸਨੇ 600 ਵਿੱਚੋਂ 594 ਅੰਕ ਪ੍ਰਾਪਤ ਕੀਤੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਨਿੱਘੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਿਫਤ ਸਮਰਾ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਉਸਨੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੀ ਸਥਾਨਿਕ ਦਸ਼ਮੇਸ਼ ਸਕੂਲ ਦੇ ਵਿਦਿਆਰਥਣ ਰਹੀ ਹੈ ਅਤੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡੀ.ਪੀ.ਐੱਡ (ਡਿਪਲੋਮਾ ਆਫ ਫਿਜ਼ੀਕਲ ਐਜੂਕੇਸ਼ਨ) ਕਰ ਰਹੀ ਹੈ। (Asian games)

ਮਾਪਿਆਂ ਕਰ ਰਹੇ ਸਿਫ਼ਤ ਦੀਆਂ ਸਿਫ਼ਤਾਂ: ਸਿਫਤ ਕੌਰ ਸਮਰਾ ਦੇ ਪਿਤਾ ਪਵਨਦੀਪ ਸਿੰਘ ਸਮਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੀ ਲਾਡਲੀ ਧੀ ਦੀ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹਨਾਂ ਦੀ ਧੀ ਨੇ ਪੰਜਾਬ ਦਾ ਮਾਣ ਵਧਾਇਆ ਹੈ, ਜਿਸ 'ਤੇ ਉਹਨਾਂ ਨੂੰ ਫ਼ਖਰ ਹੈ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਦੀ ਬੇਟੀ ਦੀ ਐਮਬੀਬੀਐਸ ਦੀ ਪੜ੍ਹਾਈ ਗੇਮ ਕਰਕੇ ਅੱਧ ਵਿਚਕਾਰੇ ਰੁੱਕ ਗਈ ਪਰ ਉਹਨਾਂ ਨੇ ਆਪਣੀ ਬੱਚੀ ਦੀ ਗੇਮ ਵੱਲ ਪੂਰਾ ਧਿਆਨ ਦਿੱਤਾ। ਜਿਸ ਦੇ ਨਤੀਜੇ ਵਜੋਂ ਉਹਨਾਂ ਦੀ ਬੇਟੀ ਨੇ ਪਹਿਲਾਂ ਵਿਸ਼ਵ ਪੱਧਰ 'ਤੇ ਸੀਨੀਅਰ ਅਤੇ ਯੂਨੀਅਰ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਿਲ ਕੀਤੇ ਸਨ ਅਤੇ ਕੁਝ ਸਮਾਂ ਪਹਿਲਾਂ ਵਿਸ਼ਵ ਯੂਨੀਵਰਸਿਟੀ ਗੇਮਜ਼ ਵਿੱਚ ਵੀ ਉਸ ਨੇ ਗੋਲਡ ਮੈਡਲ ਹਾਸਿਲ ਕੀਤਾ ਸੀ ਅਤੇ ਭਾਰਤੀ ਟੀਮ ਲਈ ਉਲੰਪਿਕ ਕੋਟਾ ਵੀ ਜਿੱਤਿਆ ਸੀ।

ਇਸੇ ਦੌਰਾਨ ਉਹਨਾਂ ਕਿਹਾ ਕਿ ਹਾਲ ਹੀ ਵਿਚ ਉਹਨਾਂ ਦੀ ਧੀ ਨੇ ਆਪਣੀ ਖੇਡ ਵਿਚ ਬਹੁਤ ਵਧੀਆ ਪ੍ਰਦਰਸਨ ਕਰਦਿਆਂ 50 ਮੀਟਰ ਰਾਇਫਲ 3 ਪੁਜੀਸ਼ਨ ਸ਼ੂਟਿੰਗ ਮੁਕਾਬਲੇ ਵਿੱਚ ਵਿਅਕਤੀਗਤ ਪੱਧਰ 'ਤੇ ਜਿੱਥੇ ਗੋਲਡ ਮੈਡਲ ਜਿੱਤਿਆ, ਉੱਥੇ ਹੀ 469.6 ਨਾਲ ਏਸ਼ੀਅਨ ਗੇਮਜ਼ ਦਾ ਵਰਲਡ ਰਿਕਾਰਡ ਵੀ ਤੋੜਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੀ ਬੱਚੀ ਦੀ ਪ੍ਰਾਪਤੀ 'ਤੇ ਬਹੁਤ ਮਾਣ ਹੈ। ਇਸ ਮੌਕੇ ਸਿਫਤ ਕੌਰ ਸਮਰਾ ਦੀ ਮਾਤਾ ਰਮਣੀਕ ਕੌਰ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ 'ਤੇ ਬਹੁਤ ਨਾਜ਼ ਹੈ ਕਿਊਂਕਿ ਉਹਨਾਂ ਦੀ ਬੇਟੀ ਨੇ ਅੱਜ ਪੂਰੀ ਦੁਨੀਆਂ ਵਿੱਚ ਪੰਜਾਬ ਦੀਆਂ ਧੀਆਂ ਦੀ ਸ਼ਾਨ ਵਧਾਈ ਹੈ। ਉਹਨਾਂ ਕਿਹਾ ਕਿ ਸਿਫ਼ਤ ਤੋਂ ਉਨ੍ਹਾਂ ਨੂੰ ਆਸ ਹੈ ਕਿ ਜੋ ਉਸ ਨੇ ਭਾਰਤੀ ਟੀਮ ਲਈ ਉਲੰਪਿਕ ਕੋਟਾ ਜਿੱਤਿਆ ਸੀ ਉਸ ਟੀਮ ਵਿੱਚ ਉਹ ਵੀ ਉਲੰਪਿਕ ਖੇਡੇ ਅਤੇ ਉੱਥੋਂ ਵੀ ਜਿੱਤ ਕੇ ਵਾਪਸ ਪਰਤੇ। (Asian games)

Last Updated : Sep 27, 2023, 9:53 PM IST

ABOUT THE AUTHOR

...view details