ਫ਼ਰੀਦਕੋਟ: ਆਸ਼ਾ ਵਰਕਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸਰਕਾਰ ਸਾਹਮਣੇ ਦੁੱਖੜੇ ਰੋਂਦਿਆਂ ਆਪਣੇ ਮਿਹਨਤਾਨੇ ਵਿੱਚ ਇਜ਼ਾਫ਼ਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਦਿਨ ਰਾਤ ਕੰਮ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਤਿਆਰ ਨਹੀਂ ਹੈ।
ਆਸ਼ਾ ਵਰਕਰਾਂ ਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ ਸਰਕਾਰ ਅੱਗੇ ਫਰਿਆਦ - COVID -19
ਫ਼ਰੀਦਕੋਟ ਵਿੱਚ ਆਸ਼ਾ ਵਰਕਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸਰਕਾਰ ਸਾਹਮਣੇ ਦੁੱਖੜੇ ਰੋਂਦਿਆਂ ਆਪਣੇ ਮਿਹਨਤਾਨੇ ਵਿੱਚ ਇਜ਼ਾਫ਼ਾ ਕਰਨ ਦੀ ਮੰਗ ਕੀਤੀ।
![ਆਸ਼ਾ ਵਰਕਰਾਂ ਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ ਸਰਕਾਰ ਅੱਗੇ ਫਰਿਆਦ ਆਸ਼ਾ ਵਰਕਰ](https://etvbharatimages.akamaized.net/etvbharat/prod-images/768-512-6894232-thumbnail-3x2-t.jpg)
ਦੁਨੀਆਂ ਭਰ ਵਿੱਚ ਫੈਲੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਿਹਤ ਵਿਭਾਗ, ਪੰਜਾਬ ਪੁਲਿਸ, ਸਫਾਈ ਕਰਮਚਾਰੀ ਆਦਿ ਵਿਭਾਗ ਤਨਦੇਹੀ ਨਾਲ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਤੇ ਲੋਕਾਂ ਤੱਕ ਹਰ ਸਹੂਲਤ ਪਹੁੰਚਾਉਣ ਵਿਚ ਲੱਗੇ ਹੋਏ ਹਨ, ਉੱਥੇ ਹੀ ਇਨ੍ਹਾਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵੱਡੇ ਡਾਕਟਰਾਂ ਤੋਂ ਇਲਾਵਾ ਹੇਠਲੇ ਪੱਧਰ 'ਤੇ ਕੰਮ ਕਰਨ ਵਾਲੇ ਭਾਵ ਏਐਨਐਮ, ਮਲਟੀਪਰਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਆਦਿ ਵੀ ਤਨਦੇਹੀ ਨਾਲ ਕੰਮ ਕਰ ਰਹੇ ਹਨ, ਪਰ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਮਾਤਰ ਹੀ ਹੁੰਦੀਆਂ ਹਨ।
ਫ਼ਰੀਦਕੋਟ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਨੇ ਮੀਡੀਆ ਸਾਹਮਣੇ ਆਪਣੇ ਦੁੱਖੜੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦਾ ਮਿਹਨਤਾਨਾ ਤਾਂ ਦੱਸਣਯੋਗ ਵੀ ਨਹੀਂ ਪਰ ਫਿਰ ਵੀ ਉਹ ਇਸ ਆਸ ਵਿੱਚ ਜ਼ਰੂਰ ਹਨ ਕਿ ਕਦੇ ਨਾ ਕਦੇ ਸਰਕਾਰਾਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੀਆਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਹਾਲ ਦੀ ਘੜੀ ਭਾਵ ਕੋਰੋਨਾ ਦੇ ਨਾਲ ਨਜਿੱਠਣ ਲਈ ਪ੍ਰਤੀ ਮਹੀਨਾ ਘੱਟੋ ਘੱਟ 5 ਹਜ਼ਾਰ ਰੁਪਏ ਦਿੱਤੇ ਜਾਣ।
ਇਸੇ ਤਰ੍ਹਾਂ ਮਲਟੀਪਰਪਜ਼ ਹੈਲਥ ਵਰਕਰਾਂ (ਪੁਰਸ਼) ਵੱਲੋਂ ਵੀ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਬਾਰੇ ਮੀਡੀਆ ਨੂੰ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਉਹ ਹਾਲ ਦੀ ਘੜੀ 10 ਹਜ਼ਾਰ, 300 ਰੁਪਏ ਲੈ ਰਹੇ ਹਨ, ਜੋ ਕਿ ਬਹੁਤ ਘੱਟ ਹੈ ਪਰ ਕੋਰੋਨਾ ਵਰਗੀ ਬਿਮਾਰੀ ਨਾਲ ਲੜਨ ਲਈ ਉਹ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਵੀ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: IMA ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਵਾਪਸ ਲਿਆ ਵਿਰੋਧ