ਪੰਜਾਬ

punjab

ETV Bharat / state

VC ’ਤੇ ਭੜਕੇ ਸਿਹਤ ਮੰਤਰੀ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ ! - ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਇੱਕ ਹੋਰ ਵੀਡੀਓ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਫਾਈ ਨੂੰ ਲੈਕੇ ਵੀਸੀ ਨੂੰ ਤਾੜਵੇ ਨਜ਼ਰ ਆ ਹਨ। ਪਿਛਲੇ ਦਿਨੀਂ ਵੀ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਸਿਹਤ ਮੰਤਰੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਗੰਦੇ ਗੱਦੇ ਤੇ ਪਾਇਆ ਗਿਆ ਸੀ।

VC ’ਤੇ ਭੜਕੇ ਸਿਹਤ ਮੰਤਰੀ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ
VC ’ਤੇ ਭੜਕੇ ਸਿਹਤ ਮੰਤਰੀ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ

By

Published : Aug 1, 2022, 10:36 PM IST

ਫਰੀਦਕੋਟ:ਇੰਨੀਂ ਦਿਨੀ ਪੰਜਾਬ ਅੰਦਰ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਵਾਈਸ ਚਾਂਸਲਰ ਅਤੇ ਸਿਹਤ ਮੰਤਰੀ ਪੰਜਾਬ ਦਾ ਮਾਮਲਾ ਭਖਿਆ ਹੋਇਆ ਹੈ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਡਾਕਟਰਾਂ ਦੀਆ ਵੱਖ ਵੱਖ ਜਥੇਬੰਦੀਆਂ ਵੱਲੋਂ ਸਿਹਤ ਮੰਤਰੀ ਦੇ ਰਵੱਈਏ ਨੂੰ ਲੇ ਕੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ।

VC ’ਤੇ ਭੜਕੇ ਸਿਹਤ ਮੰਤਰੀ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ

ਅਜਿਹੇ ਵਿਚ ਕੁਝ ਵੀਡੀਓ ਹੋਰ ਨਿਕਲ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਸਿਹਤ ਮੰਤਰੀ ਵਾਇਸ ਚਾਂਸਲਰ ਨੂੰ ਤਾੜਦੇ ਵਿਖਾਈ ਦੇ ਰਹੇ ਹਨ। ਪਹਿਲੀ ਵੀਡੀਓ ਸਭ ਨੇ ਵੇਖੀ ਜਿਸ ਵਿਚ ਸਿਹਤ ਮੰਤਰੀ ਵੱਲੋਂ ਹਸਪਤਾਲ ਦੇ ਵਾਰਡ ਅੰਦਰ ਵਾਈਸ ਚਾਂਸਲਰ ਪ੍ਰੋ. ਡਾ. ਰਾਜ ਬਹਾਦਰ ਨੂੰ ਉਹਨਾਂ ਵੱਲੋਂ ਗੰਦੇ ਗੱਦੇ ਤੇ ਲੇਟਣ ਲਈ ਕਿਹਾ ਗਿਆ। ਪਰ ਹਾਲ ਹੀ ਵਿਚ ਹੋਰ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਇਕ ਵੀਡੀਓ ਅਜਿਹੀ ਸਾਹਮਣੇ ਆਈ ਹੈ ਜਿਸ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਤਾਂ ਯੂਨੀਵਰਸਟੀ ਅਤੇ ਹਸਪਤਾਲ ਪ੍ਰਸ਼ਾਸਨ ਉਹਨਾਂ ਨੂੰ ਸਤਿਕਾਰ ਵਜੋਂ ਫੁੱਲਾਂ ਦੇ ਗੁਲਦਸਤੇ ਦੇਣੇ ਚਾਹੇ ਜੋ ਮੰਤਰੀ ਸਾਹਿਬ ਨੇ ਸਵੀਕਾਰ ਨਹੀਂ ਕੀਤੇ ਅਤੇ ਇਹ ਕਹਿ ਕੇ ਹਸਪਤਾਲ ਦੇ ਅੰਦਰ ਚਲੇ ਗਏ ਕਿ ਇਹ ਤਾਂ 10 ਮਿੰਟਾਂ ਵਿਚ ਖਰਾਬ ਹੋ ਜਾਣਗੇ ਆਪਾਂ ਪ੍ਰਬੰਧ ਵੇਖੀਏ।

ਇਹ ਵੀਡੀਓ ਵੀ ਮੰਤਰੀ ਸਾਹਿਬ ਦੇ ਉਸੇ ਦਿਨ ਦੇ ਦੌਰੇ ਦੀ ਦੱਸੀ ਜਾ ਰਹੀ ਹੈ ਜੋ ਬਾਬਾ ਫਰੀਦ ਯੂਨੀਵਰਸਟੀ ਕੈਂਪਸ ਦੀ ਹੈ। ਇਸ ਵੀਡੀਓ ਵਿਚ ਸਿਹਤ ਮੰਤਰੀ ਸਭ ਦੇ ਸਾਹਮਣੇ ਵਾਈਸ ਚਾਂਸਲਰ ਨੂੰ ਯੂਨੀਵਰਸਟੀ ਦੇ ਪਾਰਕ ਵਿਚ ਉੱਘੇ ਘਾਹ ਦੀ ਕਟਾਈ ਨਾਂ ਹੋਣ ਤੋਂ ਸ਼ਰੇਆਂਮ ਝਿੜਕਦੇ ਨਜ਼ਰ ਆ ਹਨ।

ਇਹ ਵੀ ਪੜ੍ਹੋ:ਸਿਹਤ ਮੰਤਰੀ ਦੇ ਮਾੜੇ ਵਤੀਰੇ ਤੋਂ ਖਫ਼ਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਅਸਤੀਫ਼ਾ

ABOUT THE AUTHOR

...view details