ਪੰਜਾਬ

punjab

ETV Bharat / state

ਏਐਨਐਮਜ਼ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਲਾਏ ਦੋਸ਼, ਭਰਤੀ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਹੰਗਾਮਾ

ਮਲਟੀਪਰਪਜ਼ ਸਿਹਤ ਵਰਕਰਾਂ ਦੀ ਭਰਤੀ ਪ੍ਰਕ੍ਰਿਆ ਨੂੰ ਲੈ ਕੇ ਫ਼ਰੀਦਕੋਟ ਵਿਖੇ ਬਾਬਾ ਫਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਜ਼ ਵਿੱਚ ਉਦੋਂ ਹੰਗਾਮਾ ਖੜਾ ਹੋ ਗਿਆ, ਜਦੋਂ ਭਰਤੀ ਦੌਰਾਨ ਦਸਤਾਵੇਜ਼ਾਂ ਦੀ ਵੈਰੀਫ਼ਿਕੇਸ਼ਨ ਮੌਕੇ ਏਨਐਨਐਮਜ਼ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਨਾਜਾਇਜ਼ ਵਸੂਲੇ ਦੇ ਦੋਸ਼ ਲਾਏ ਅਤੇ ਜਾਣ-ਬੁੱਝ ਕੇ ਅਯੋਗ ਕਰਾਰ ਦੇ ਕੇ ਨੌਕਰੀ ਨਾ ਦੇਣ ਦੇ ਦੋਸ਼ ਲਾਏ ਹਨ।

ਏਐਨਐਮਜ਼ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਲਾਏ ਦੋਸ਼
ਏਐਨਐਮਜ਼ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਲਾਏ ਦੋਸ਼

By

Published : Dec 9, 2020, 10:36 PM IST

ਫ਼ਰੀਦਕੋਟ: ਮਲਟੀਪਰਪਜ਼ ਸਿਹਤ ਵਰਕਰਾਂ ਦੀ ਭਰਤੀ ਪ੍ਰਕ੍ਰਿਆ ਨੂੰ ਲੈ ਕੇ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਜ਼ ਵਿੱਚ ਉਦੋਂ ਹੰਗਾਮਾ ਖੜਾ ਹੋ ਗਿਆ, ਜਦੋਂ ਭਰਤੀ ਦੌਰਾਨ ਦਸਤਾਵੇਜ਼ਾਂ ਦੀ ਵੈਰੀਫ਼ਿਕੇਸ਼ਨ ਮੌਕੇ ਏਨਐਨਐਮਜ਼ ਨੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਨਾਜਾਇਜ਼ ਵਸੂਲੇ ਦੇ ਦੋਸ਼ ਲਾਏ ਅਤੇ ਜਾਣ-ਬੁੱਝ ਕੇ ਅਯੋਗ ਕਰਾਰ ਦੇ ਕੇ ਨੌਕਰੀ ਨਾ ਦੇਣ ਦੇ ਦੋਸ਼ ਲਾਏ ਹਨ। ਇਸ ਮੌਕੇ ਏਨਐਨਐਮਜ਼ ਨੇ ਇਕੱਠੇ ਹੋ ਕੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਧਰਨਾ ਲਾ ਕੇ ਭਰਵੀਂ ਨਾਅਰੇਬਾਜ਼ੀ ਕੀਤੀ।

ਏਐਨਐਮਜ਼ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਲਾਏ ਦੋਸ਼

ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਵਿੱਚ ਵੱਖ-ਵੱਖ ਅਸਾਮੀਆਂ ਲਈ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਜ਼ ਵੱਲੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ। ਯੂਨੀਵਸਰਟੀ ਨੇ ਹਾਲ ਹੀ ਵਿੱਚ ਮਲਟੀਪਰਪਜ਼ ਸਿਹਤ ਵਰਕਰਾਂ ਦਾ ਲਿਖਤੀ ਟੈਸਟ ਲਿਆ ਸੀ, ਜਿਸ ਤਹਿਤ ਮੈਰਿਟ ਲਿਸਟਾਂ ਬਣਾਈਆਂ ਗਈਆਂ ਸਨ।

ਉਨ੍ਹਾਂ ਕਿਹਾ ਇਸੇ ਦੌਰਾਨ ਹੀ ਮਲਟੀਪਰਪਜ਼ ਹੈਲਥ ਵਰਕਰਾਂ ਵਿੱਚ ਆਸ਼ਾ ਵਰਕਰ ਅਤੇ ਆਸ਼ਾ ਵਰਕਰ ਫੈਸੀਲੀਟੇਟਰ ਦੀਆਂ ਅਸਾਮੀਆਂ ਲਈ ਵੀ ਦਰਖਾਸਤਾਂ ਮੰਗੀਆਂ ਗਈਆਂ ਸਨ, ਜਿਨ੍ਹਾਂ 'ਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਮੈਰਿਟ ਲਿਸਟਾਂ ਵਿੱਚ ਨਾਂਅ ਵੀ ਆ ਗਿਆ ਹੈ, ਬਾਵਜੂਦ ਵੀ ਦਸਤਾਵੇਜ਼ ਵੈਰੀਫੀਕੇਸ਼ਨ ਸਮੇਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ।

ਉਮੀਦਵਾਰ ਮੁੰਡੇ-ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮਲਟੀਪਰਪਜ਼ ਹੈਲਥ ਵਰਕਰ ਵਜੋਂ ਅਪਲਾਈ ਕੀਤਾ ਸੀ, ਜਿਸ ਦੀ ਮੈਰਿਟ ਵਿੱਚ ਆਉਣ 'ਤੇ ਵੀ ਉਨ੍ਹਾਂ ਨੂੰ ਆਸ਼ਾ ਵਰਕਰ ਦੀ ਨੌਕਰੀ ਲਈ ਬੁੱਧਵਾਰ ਦਸਤਾਵੇਜ਼ ਮੌਕੇ ਹਜ਼ਾਰ ਰੁਪਏ ਪ੍ਰਤੀ ਉਮੀਦਵਾਰ ਫ਼ੀਸ ਵੀ ਲੈ ਲਈ ਗਈ, ਪਰੰਤੂ ਬਾਅਦ ਅਯੋਗ ਕਰਾਰ ਕਰ ਦਿੱਤਾ ਕਿ ਤੁਸੀ ਲੋੜੀਂਦੀ ਯੋਗਤਾ ਨਹੀਂ ਰਖਦੇ। ਉਨ੍ਹਾਂ ਮੰਗ ਕੀਤੀ ਕਿ ਮੈਰਿਟ ਲਿਸਟ ਵਿੱਚ ਆਏ ਸਾਰੇ ਉਮੀਦਵਾਰਾਂ ਨੂੰ ਨੌਕਰੀ 'ਤੇ ਰੱਖਿਆ ਜਾਵੇ।

ਉਧਰ, ਯੂਨੀਵਰਸਟੀ ਦੀ ਰਜਿਸਟਰਾਰ ਰੂਹੀ ਦੁੱਗ ਨਾਲ ਫੋਨ ਪਰ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਅੱਜ ਰੌਲਾ ਪਾਇਆ ਹੈ, ਉਹ ਪੋਸਟਾਂ ਲਈ ਯੋਗ ਨਹੀਂ ਸਨ। ਕਿਸੇ ਨੇ ਆਸ਼ਾ ਵਰਕਰ ਦੀ ਨੌਕਰੀ ਲਈ ਇਨ੍ਹਾਂ ਵਿੱਚੋਂ ਕੋਈ ਯੋਗਤਾ ਜਾਂ ਤਜ਼ਰਬਾ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਟੈਸਟ ਤੋਂ ਬਾਅਦ ਮੈਰਿਟ ਲਿਸਟ ਬਣੀ ਸੀ ਤੇ ਹੁਣ ਦਸਤਾਵੇਜ਼ ਚੈਕ ਕੀਤੇ ਜਾ ਰਹੇ ਸਨ, ਜਿਸਦੀ ਇੱਕ ਹਜ਼ਾਰ ਰੁਪਏ ਫ਼ੀਸ ਹੁੰਦੀ ਹੈ। ਸੋ ਇਹ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ, ਇਸ ਲਈ ਅਯੋਗ ਕਰਾਰ ਦਿੱਤਾ ਗਿਆ ਹੈ।

ABOUT THE AUTHOR

...view details