ਫਰੀਦਕੋਟ:1981 ਦੇ ਦਹਾਕੇ ਦੌਰਾਨ ਹਿੰਦੀ ਸਿਨੇਮਾ ਜਗਤ ਵਿੱਚ ਸ਼ਾਨਦਾਰ ਆਗਮਨ ਕਰਨ ਵਾਲੀ ਅਦਾਕਾਰਾ ਅਨੀਤਾ ਰਾਜ ਲੰਮੇ ਸਮਾਂ ਤੱਕ ਅਪਣੀ ਅਦਾਕਾਰੀ ਦੀ ਧਾਂਕ ਕਾਇਮ ਰੱਖਣ ਵਿਚ ਸਫਲ ਰਹੀ ਹੈ, ਜੋ ਕਈ ਸਾਲਾਂ ਦੇ ਸਿਨੇਮਾ ਖਲਾਅ ਬਾਅਦ ਰਿਲੀਜ਼ ਹੋਣ ਜਾ ਰਹੀ ਹਿੰਦੀ ਫ਼ਿਲਮ 'ਅਨਾੜੀ ਇਜ ਬੈਕ' ਦੁਆਰਾ ਇਕ ਵਾਰ ਫਿਰ ਸਿਲਵਰ ਸਕਰੀਨ 'ਤੇ ਸ਼ਾਨਦਾਰ ਵਾਪਸੀ ਕਰਨ ਜਾ ਰਹੀ ਹੈ। ਜਿੰਨਾਂ ਦੀ ਇਸ ਚਰਚਿਤ ਫ਼ਿਲਮ ਦਾ ਨਿਰਮਾਣ ਮਸ਼ਹੂਰ ਸਿਨੇਮਾਂ ਸ਼ਖਸ਼ੀਅਤ ਅਤੇ ਸਟਾਰ ਨਿਰਮਾਤਾ ਵਜੋਂ ਜਾਣੇ ਜਾਂਦੇ ਪਹਿਲਾਜ਼ ਨਿਹਲਾਨੀ ਵੱਲੋਂ ਕੀਤਾ ਗਿਆ ਹੈ। 'ਚਿਰਾਗਦੀਪ ਫਿਲਮਜ਼ ਇੰਟਰਨੈਸ਼ਨਲ' ਦੇ ਬੈਨਰ ਅਧੀਨ ਬਣਾਈ ਗਈ ਇਸ ਫ਼ਿਲਮ ਵਿੱਚ ਇਹ ਅਦਾਕਾਰਾ ਮਿਥੁਨ ਚੱਕਰਵਰਤੀ ਜਿਹੇ ਦਿਗਜ਼ ਐਕਟਰ ਸਮੇਤ ਹੋਰ ਕਈ ਨਾਮੀ ਐਕਟਰਜ਼ ਨਾਲ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਨਜ਼ਰੀ ਆਵੇਗੀ ।
Anita Raj: ਫਿਰ ਤੋਂ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਆ ਰਹੀ ਨੇ ਅਨੀਤਾ ਰਾਜ, ਦੇਖੋ ਕਿਵੇਂ ਕਰੇਗੀ ਮੁੜ ਫਿਲਮੀ ਦੁਨਿਆ 'ਚ ਐਂਟਰੀ - Anita raj come back
ਅਨੀਤਾ ਰਾਜ ਅਦਾਕਾਰਾ ਹੁਣ ਆਪਣੀ ਨਵੀਂ ਪਾਰੀ ਲਈ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। Anita raj come back on silver screen new upcoming movie
By ETV Bharat Entertainment Team
Published : Nov 30, 2023, 8:40 PM IST
'ਛੋਟੀ ਸਰਦਾਰਨੀ': ਉਨਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਰੋਮਾਂਟਿਕ-ਡਰਾਮਾ ਅਤੇ ਪਰਿਵਾਰਿਕ ਕਹਾਣੀਸਾਰ ਆਧਾਰਿਤ ਇਸ ਫ਼ਿਲਮ ਵਿੱਚ ਉਨਾਂ ਨੂੰ ਕਾਫ਼ੀ ਭਾਵਨਾਤਮਕ ਅਤੇ ਚੁਣੌਤੀਪੂਰਨ ਭੂਮਿਕਾ ਨਿਭਾਉਣ ਦਾ ਮੌਕਾ ਮਿਿਲਆ ਹੈ।ਜਿਸ ਵਿਚ ਦਰਸ਼ਕ ਅਤੇ ਉਨਾਂ ਦੇ ਚਾਹੁਣ ਵਾਲੇ ਉਨਾਂ ਨੂੰ ਬਿਲਕੁਲ ਨਵੇਂ ਅਵਤਾਰ ਵਿੱਚ ਵੇਖਣਗੇ । ਹਾਲ ਹੀ ਵਿਚ ਕਲਰਜ ਚੈਨਲ 'ਤੇ ਆਨ ਏਅਰ ਹੋਣ ਮਗਰੋਂ ਬਹੁਤ ਜਿਆਦਾ ਮਕਬੂਲੀਅਤ ਹਾਸਿਲ ਕਰਨ ਵਾਲੇ ਸੀਰੀਅਲ 'ਛੋਟੀ ਸਰਦਾਰਨੀ' ਵਿੱਚ ਵੀ ਉਨਾਂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਦਰਸ਼ਕਾਂ ਦੁਆਰਾ ਖਾਸਾ ਪਸੰਦ ਕੀਤਾ ਗਿਆ ਹੈ। ਜਿਸ ਵਿੱਚ ਉਨਾਂ ਰਸੂਖਦਾਰ ਪੰਜਾਬਣ ਮਹਿਲਾ ਦੀ ਭੂਮਿਕਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਅਤੇ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ।
- Sandeep Reddy Vanga Interview: ਰਣਵੀਰ ਸਿੰਘ ਨੇ ਠੁਕਰਾ ਦਿੱਤੀ ਸੀ ਫਿਲਮ 'ਕਬੀਰ ਸਿੰਘ', 'ਐਨੀਮਲ' ਦੇ ਨਿਰਦੇਸ਼ਕ ਨੇ ਕੀਤਾ ਖੁਲਾਸਾ
- Dev Kharoud Upcoming Film: ਇਸ ਪੰਜਾਬੀ ਫਿਲਮ ਵਿੱਚ ਦੇਵ ਖਰੌੜ ਨਾਲ ਨਜ਼ਰ ਆਉਣਗੇ ਇਹ ਦਿੱਗਜ ਐਕਟਰਜ਼, ਪਹਿਲਾਂ ਲੁੱਕ ਹੋਇਆ ਰਿਲੀਜ਼
- Randeep Hooda Wedding Photos: ਮਨੀਪੁਰੀ ਵਿਆਹ ਦੇ ਪਹਿਰਾਵੇ 'ਚ ਰਣਦੀਪ ਹੁੱਡਾ, ਪੋਲੋਈ ਪਹਿਰਾਵੇ 'ਚ ਸੋਨੇ 'ਚ ਸਜੀ ਲਿਨ ਲੈਸ਼ਰਾਮ, ਦੇਖੋ ਤਸਵੀਰਾਂ
ਕਿਸ-ਕਿਸ ਨਾਲ ਕੀਤਾ ਕੰਮ:ਦਿਲਚਸਪ ਗੱਲ ਇਹ ਵੀ ਹੈ ਕਿ ਆਪਣੇ ਦੌਰ ਦੇ ਰਾਜ ਕੁਮਾਰ , ਸ਼ਸ਼ੀ ਕਪੂਰ, ਰਾਜੇਸ਼ ਖੰਨਾਂ, ਧਰਮਿੰਦਰ, ਜਤਿੰਦਰ,ਰਾਜ ਬੱਬਰ, ਸ਼ਤਰੂਘਨ ਸਿਨਹਾਂ, ਕਮਲ ਹਸਨ, ਰਜਨੀਕਾਂਤ , ਅਨਿਲ ਕਪੂਰ, ਮਿਥੁਨ ਚੱਕਰਵਰਤੀ, ਰਾਕੇਸ਼ ਰੌਸ਼ਨ, ਸੰਜੇ ਖਾਨ, ਅਕਬਰ ਖਾਨ, ਰਿਸ਼ੀ ਕਪੂਰ, ਜੈਕੀ ਸ਼ਰਾਫ ਜਿਹੇ ਤਕਰੀਬਨ ਸਾਰੇ ਸਦਾਬਹਾਰ ਐਕਟਰਜ਼ ਤੋਂ ਲੈ ਕੇ ਉਨਾਂ ਤੋਂ ਬਾਅਦ ਦੀ ਨਵੀਂ ਪੀੜੀ ਦੇ ਵੀ ਕਈ ਸੰਜੇ ਦੱਤ , ਅਰਬਾਜ ਖਾਨ ਆਦਿ ਨਾਲ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਦਾ ਸਿਹਰਾ ਹਾਸਿਲ ਕਰ ਚੁੱਕੀ ਹੈ। ਇਹ ਅਦਾਕਾਰਾ ਹੁਣ ਆਪਣੀ ਨਵੀਂ ਪਾਰੀ ਲਈ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।