ਫਰੀਦਕੋਟ: ਪੂਰੇ ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਲੈ ਕੇ ਕਰੀਬ ਡੇਢ ਮਹੀਨੇ ਤੋਂ ਲੌਕਡਾਊਨ ਕੀਤਾ ਹੋਇਆ ਹੈ। ਲੌਕਡਾਊਨ 'ਚ ਲੋਕਾਂ ਦਾ ਕੰਮਕਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਇਸ ਐਮਰਜੈਂਸੀ ਦੀ ਘੜੀ 'ਚ ਘਰੋਂ ਬਾਹਰ ਨਿਕਲਣ ਤੱਕ ਦੀ ਇਜਾਜ਼ਤ ਨਹੀਂ ਹੈ। ਕਰੀਬ ਇੱਕ ਮਹੀਨੇ ਤੱਕ ਤਾਂ ਲੋਕਾਂ ਨੂੰ ਜਿਵੇਂ-ਤਿਵੇਂ ਸਮਾਜ ਸੇਵੀਆਂ ਤੇ ਹੋਰ ਦਾਨੀ ਲੋਕਾਂ ਦੇ ਸਹਾਰੇ ਰੋਟੀ ਖਾਣੇ ਨੂੰ ਮਿਲਦੀ ਰਹੀ ਹੈ। ਹੁਣ ਹਾਲਾਤ ਅਜਿਹੇ ਹਨ ਕਿ ਭੁੱਖ ਕਾਰਨ ਉਨ੍ਹਾਂ ਦੇ ਦਿਨ ਕਟਨੇ ਔਖੇ ਹੋ ਗਏ ਹਨ।
ਜੇਕਰ ਸਮਾਂ ਰਹਿੰਦੇ ਸਰਕਾਰ ਨੇ ਕੋਈ ਪੁਖਤਾ ਇੰਤਜਾਂਮ ਨਾ ਕੀਤੇ ਤਾਂ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਫਰੀਦਕੋਟ ਸ਼ਹਿਰ ਦੀਆਂ ਗਰੀਬ ਬਸਤੀਆਂ ਵਿੱਚ ਰਹਿ ਰਹੇ ਲੋਕ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਹਾਲਾਤ ਅਜਿਹੇ ਹਨ ਕਿ ਉਨ੍ਹਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਰਹੀ ਹੋ ਰਹੀ ਹੈ। ਲੋਕਾਂ ਨੇ ਅੱਜ ਘਰਾਂ ਦੇ ਬਾਹਰ ਆ ਕੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਜਾਂ ਤਾਂ ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਕਰਫਿਊ ਖੋਲ੍ਹ ਦਿੱਤਾ ਜਾਵੇ ਤਾਂ ਜੋ ਉਹ ਕਮਾ ਕੇ ਰੋਟੀ ਖਾ ਸਕਣ।