ਪੰਜਾਬ

punjab

ETV Bharat / state

ਕਾਂਗਰਸ 'ਤੇ ਵਰ੍ਹੇ ਬੰਟੀ ਰੋਮਾਣਾ, ਕਿਹਾ-ਬਚੇ-ਖੁਚੇ ਕਾਂਗਰਸੀਆਂ ਨੇ ਲਾਇਆ ਧਰਨਾ - Akali leader targets Congress

ਫਰੀਦਕੋਟ ਦੇ ਸਮੂਹ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਅੱਜ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ (Youth Akali Dal President Parambans Singh Bunty Romana) ਦੀ ਅਗਵਾਈ ਹੇਠ ਹੋਈ।

ਕਾਂਗਰਸ 'ਤੇ ਵਰ੍ਹੇ ਬੰਟੀ ਰੋਮਾਣਾ
ਕਾਂਗਰਸ 'ਤੇ ਵਰ੍ਹੇ ਬੰਟੀ ਰੋਮਾਣਾ

By

Published : Jun 10, 2022, 10:33 AM IST

ਫਰੀਦਕੋਟ:ਲੋਕ ਸਭਾ ਲਈ ਸੰਗਰੂਰ ਸੀਟ ਤੋਂ ਜ਼ਿਮਨੀ ਚੋਣ (By-election from Sangrur seat for Lok Sabha) ਨੂੰ ਲੈ ਕੇ ਅਖਾੜਾ ਭਖਦਾ ਜਾ ਰਿਹਾ ਹੈ। ਲਗਭਗ ਸਾਰੀਆਂ ਹੀ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਵਲੋਂ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਜਾ ਚੁਕੇ ਹਨ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ (Shiromani Akali Dal and BSP alliance) ਵਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ (Bandi Singh Bhai Balwant Singh Rajoana) ਦੀ ਧਰਮ ਭੈਣ ਕਮਲਜੀਤ ਕੌਰ ਰਾਜੋਆਣਾ ਨੂੰ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਜਿਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (Shiromani Akali Dal ) ਵੱਲੋਂ ਵੱਖ-ਵੱਖ ਹਲਕਿਆਂ ਦੀਆਂ ਟੀਮਾਂ ਦੀ ਡਿਉਟੀ ਲਗਾਈ ਹੈ, ਇਸੇ ਲੜੀ ਤਹਿਤ ਹਲਕਾ ਫਰੀਦਕੋਟ ਦੇ ਸਮੂਹ ਅਕਾਲੀ ਵਰਕਰਾਂ ਦੀ ਇਕ ਅਹਿਮ ਮੀਟਿੰਗ ਅੱਜ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ (Youth Akali Dal President Parambans Singh Bunty Romana) ਦੀ ਅਗਵਾਈ ਹੇਠ ਹੋਈ।

ਕਾਂਗਰਸ 'ਤੇ ਵਰ੍ਹੇ ਬੰਟੀ ਰੋਮਾਣਾ

ਇਸ ਮੌਕੇ ਗੱਲਬਾਤ ਕਰਦਿਆਂ ਰੋਮਾਣਾ ਨੇ ਦਸਿਆ ਕਿ ਪਾਰਟੀ ਵਲੋਂ ਹਲਕੇ ਦੀ ਲੀਡਰਸ਼ਿਪ ਅਤੇ ਵਰਕਰਾਂ ਦੀ ਡਿਊਟੀ ਸੰਗਰੂਰ ਜਿੰਮਨੀ ਚੋਣ ਲਈ ਲਗਾਈ ਗਈ ਹੈ। ਜਿੱਥੇ ਕੱਲ੍ਹ ਤੋਂ ਹਲਕਾ ਫਰੀਦਕੋਟ ਦੇ ਪਾਰਟੀ ਵਰਕਰਾਂ (Constituency Faridkot party workers) ਅਤੇ ਅਹੁਦੇਦਾਰਾਂ ਵਲੋਂ ਡਿਆਊਟੀਆਂ ਸੰਭਾਲੀਆਂ ਜਾਣਗੀਆਂ ਅਤੇ ਭੈਣ ਕਵਲਦੀਪ ਕੌਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮਿਹਨਤ ਕੀਤੀ ਜਾਵੇਗੀ।
ਇਸ ਮੌਕੇ ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਾਂਗਰਸ ਪਾਰਟੀ ਤੇ ਕਟਾਸ ਕਰਦਿਆਂ ਕਿਹਾ ਕਿ ਅੱਜ ਕੁਝ ਬਚੇ-ਖੁਚੇ ਕਾਂਗਰਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ, ਪਰ ਹੌਲੀ-ਹੌਲੀ ਸਭ ਖਾਲੀ ਹੋ ਜਾਣਾ ਅਤੇ ਇਹ ਵੀ ਨਹੀਂ ਰਹਿਣੇ।


ਇਹ ਵੀ ਪੜ੍ਹੋ:ਵੱਖ-ਵੱਖ ਥਾਵਾਂ ਉੱਤੇ ਸਿਲੰਡਰ ਫਟਣ ਨਾਲ ਲੱਗੀ ਭਿਆਨਕ ਅੱਗ !, ਅੱਗ ਬੁਝਾਊ ਅਮਲੇ ਨੂੰ ਪਈਆਂ ਭਾਜੜਾਂ

ABOUT THE AUTHOR

...view details