ਪੰਜਾਬ

punjab

ETV Bharat / state

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੂਸ਼ਣਬਾਜ਼ੀ ਅਜੇ ਵੀ ਜਾਰੀ

ਪੰਜਾਬ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ, ਜਿਸਦੇ ਚੱਲਦੇ ਪੰਜਾਬ ਵਿੱਚ ਸਿਆਸਤ ਗਰਮੀ ਫੜੀ ਬੈਠੀ ਹੈ ਇਸੇ ਤਰ੍ਹਾਂ ਹੀ ਜੇਕਰ ਗੱਲ ਵਿਧਾਨ ਸਭਾ ਹਲਕਾ ਕੋਟਕਪੂਰਾ ਦੀ ਕਰੀਏ ਤਾਂ ਇਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੇ ਵੱਡਾ ਬਿਆਨ ਦਿੰਦਿਆਂ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੂਸ਼ਣਬਾਜ਼ੀ ਅਜੇ ਵੀ ਜਾਰੀ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਦੂਸ਼ਣਬਾਜ਼ੀ ਅਜੇ ਵੀ ਜਾਰੀ

By

Published : Feb 4, 2022, 11:49 AM IST

ਫ਼ਰੀਦਕੋਟ:ਪੰਜਾਬ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ, ਜਿਸਦੇ ਚੱਲਦੇ ਪੰਜਾਬ ਵਿੱਚ ਸਿਆਸਤ ਗਰਮੀ ਫੜੀ ਬੈਠੀ ਹੈ ਇਸੇ ਤਰ੍ਹਾਂ ਹੀ ਜੇਕਰ ਗੱਲਵਿਧਾਨ ਸਭਾ ਹਲਕਾ ਕੋਟਕਪੂਰਾ ਦੀ ਕਰੀਏ ਤਾਂ ਇਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੇ ਵੱਡਾ ਬਿਆਨ ਦਿੰਦਿਆਂ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ।

ਕਾਂਗਰਸ ਪਾਰਟੀ ਅੰਦਰ ਹਲਕੇ ਵਿਚ ਚੱਲ ਰਹੇ ਧੜੇਬੰਦੀ 'ਤੇ ਚੋਟ ਕਰਦਿਆਂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦਾ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਨਾਲ ਹੋਵੇਗਾ ਪਰ ਜਿਵੇਂ ਹੀ ਕਾਂਗਰਸ ਨੇ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਐਲਾਨਿਆ ਤਿਵੇਂ ਹੀ ਪਾਰਟੀ ਮੁਕਾਬਲੇ ਵਿਚੋਂ ਬਾਹਰ ਹੋ ਗਈ ਅਤੇ ਹੁਣ ਜੇਕਰ ਮੁਕਾਬਲਾ ਹੋਵੇਗਾ ਤਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੋਵੇਗਾ ਪਰ ਆਮ ਆਦਮੀ ਪਾਰਟੀ ਦਾ ਵੀ ਹਲਕੇ ਅੰਦਰ ਇਸ ਵਾਰ ਕੋਈ ਬਹੁਤਾ ਅਧਾਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਹਲਕਾ ਕੋਟਕਪੂਰਾ ਵਿਚ ਬੀਤੇ ਪੰਜ ਸਾਲ ਤੋਂ ਕਈ ਧੜੇ ਕੰਮ ਕਰ ਰਹੇ ਸਨ, ਜਿਸ ਕਾਰਨ ਟਿਕਟ ਨੂੰ ਲੈ ਕੇ ਵੀ ਲਗਭਗ ਚਾਰ ਦਾਅਵੇਦਾਰ ਆਹਮਣੇ-ਸਾਹਮਣੇ ਸਨ ਅਤੇ ਪਲੜਾ ਪਿਛਲੀ ਵਾਰ ਚੋਣ ਲੜ ਕੇ ਦੂਜੇ ਨੰਬਰ 'ਤੇ ਰਹੇ ਭਾਈ ਹਰਨਿਰਪਾਲ ਸਿੰਘ ਕੁੱਕੂ ਧੜੇ ਦਾ ਭਾਰੀ ਚੱਲ ਰਿਹਾ ਸੀ ਪਰ ਕਾਂਗਰਸ ਹਾਈਕਮਾਂਡ ਵੱਲੋਂ ਟਿਕਟ ਕੁਸ਼ਲਦੀਪ ਸਿੰਘ ਕਿੱਕੀ ਧੜੇ ਦੇ ਅਜੈਪਾਲ ਸਿੰਘ ਸੰਧੂ ਨੂੰ ਦਿੱਤੇ ਜਾਣ 'ਤੇ ਪਾਰਟੀ ਨੂੰ ਬਾਕੀ ਧੜਿਆ ਵੱਲੋਂ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ 'ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸੂਬੇ ਨੂੰ ਚਲਾਉਣ ਲਈ ਯੋਗ ਵਿਅਕਤੀ ਦੀ ਲੋੜ ਹੁੰਦੀ ਹੈ ਜੋ ਸੂਬੇ ਦੀ ਆਰਥਿਕਤਾ ਨੂੰ ਸਮਝਦਾ ਹੋਵੇ ਅਤੇ ਨਵੀਂਆਂ ਨੀਤੀਆਂ ਲਿਆਉਂਣ ਦੇ ਕਾਬਲ ਹੋਵੇ। ਉਹਨਾਂ ਤੰਜ ਕੱਸਦਿਆਂ ਕਿਹਾ ਕਿ ਸੂਬਾ ਚਲਾਉਣਾ ਕੋਈ ਚੁਟਕਲੇ ਨੀ ਸੁਨਾਉਣੇ ਨਹੀਂ ਹੈ।

ਇਹ ਵੀ ਪੜ੍ਹੋ:ਕਿਸਾਨ ਉਮੀਦਵਾਰ ਡਾਕਟਰ ਜੰਗ ਬਹਾਦੁਰ ਸਿੰਘ ਰਾਏ ਨੇ ਕੀਤਾ ਪਿੰਡਾਂ 'ਚ ਚੋਣ ਪ੍ਰਚਾਰ

ABOUT THE AUTHOR

...view details