ਪੰਜਾਬ

punjab

ETV Bharat / state

ਕੋਟਕਪੂਰਾ: ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਮੱਦੇਨਜ਼ਰ ਕੀਤੀ ਮੌਕ ਡਰਿੱਲ - ਫ਼ਰੀਦਕੋਟ ਵਿੱਚ ਟਿੱਡੀ ਦਲ

ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨੂੰ ਟਿੱਡੀ ਦਲ ਪ੍ਰਤੀ ਜਾਣਕਾਰੀ ਦੇਣ ਲਈ ਬਲਾਕ ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਮੌਕ ਡਰਿੱਲ ਕੀਤੀ ਗਈ।

mock drill to combat tiddi dal
ਕੋਟਕਪੂਰਾ ਮੌਕ ਡਰਿੱਲ

By

Published : May 31, 2020, 3:43 PM IST

ਫ਼ਰੀਦਕੋਟ: ਪੰਜਾਬ ਵਿੱਚ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੋਡਲ ਅਫਸਰਾਂ ਨੂੰ ਟਿੱਡੀ ਦਲ ਪ੍ਰਤੀ ਜਾਣਕਾਰੀ ਦੇਣ ਲਈ ਬਲਾਕ ਕੋਟਕਪੂਰਾ ਦੇ ਪਿੰਡ ਸੰਧਵਾਂ ਵਿਖੇ ਮੌਕ ਡਰਿੱਲ ਕੀਤੀ ਗਈ।

ਕੋਟਕਪੂਰਾ ਮੌਕ ਡਰਿੱਲ

ਇਸ ਮੌਕੇ ਫਾਇਰ ਬ੍ਰਿਗੇਡ ਅਵਾਜੀ ਯੰਤਰਾਂ ਅਤੇ ਸਪਰੇਅ ਪੰਪਾਂ ਆਦਿ ਦੇ ਪੂਰੇ ਸਾਜੋ ਸਮਾਨ ਸਮੇਤ ਟਿੱਡੀ ਦਲ ਨਾਲ ਮੁਕਾਬਲੇ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਿੱਡੀ ਦਲ ਦਾ ਹਮਲਾ ਸਾਡੇ ਲਈ ਇੱਕ ਚਣੌਤੀ ਹੈ, ਜਿਸ ਦਾ ਸਾਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਸਾਨਾਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਸਮੂਹ ਪੰਚਾਇਤ ਨੂੰ ਟਿੱਡੀ ਦਲ ਦੇ ਹਮਲੇ ਸਣੇ ਸਪਰੇਅ ਕਰਨ ਲਈ ਮੋਟਰਾਂ 'ਤੇ ਪਾਣੀ ਦਾ ਭੰਡਾਰਨ ਕਰਨ ਅਤੇ ਟਰੈਕਟਰ ਵਾਲੇ ਸਪਰੇਅ ਪੰਪ ਤਿਆਰ ਰੱਖਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਰਾਤ ਸਮੇਂ ਕੀਟਨਾਸ਼ਕ ਸਪਰੇਅ ਕਰਨ ਲਈ ਰੌਸ਼ਨੀ ਲਈ ਵੱਡੀਆਂ ਟਾਰਚਾਂ ਦੀ ਮਦਦ ਲਈ ਜਾਵੇ, ਕਿਉਕਿ ਟਿੱਡੀ ਦਲ ਦੀ ਰੋਕਥਾਮ ਰਾਤ ਨੂੰ ਕੀਤੀ ਜਾਣੀ ਹੈ ਅਤੇ ਰਾਤ ਸਮੇਂ ਸਰਚ ਲਾਈਟਾਂ ਅਤੇ ਪਾਣੀ ਆਦਿ ਦੀ ਜਰੂਰਤ ਪਵੇਗੀ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਹਰਨੇਕ ਸਿੰਘ ਰੋਡੇ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਘਬਰਾਉਣ ਦੀ ਲੋੜ ਨਹੀਂ, ਜਾਗਰੂਕ ਹੋਣ ਦੀ ਲੋੜ ਹੈ।

ਇਹ ਵੀ ਪੜੋ: ਮਨ ਕੀ ਬਾਤ: ਪੀਐੱਮ ਮੋਦੀ ਨੇ ਕਿਹਾ, ‘ਦੇਸ਼ ਹੁਣ ਖੁੱਲ੍ਹ ਗਿਆ ਹੈ, ਸਾਨੂੰ ਵਧੇਰੇ ਚੌਕਸ ਰਹਿਣ ਦੀ ਲੋੜ’

ਉਨ੍ਹਾਂ ਫ਼ਰੀਦਕੋਟ ਵਿੱਚ ਟਿੱਡੀ ਦਲ ਦੇ ਸੰਭਾਵੀਂ ਹਮਲੇ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਮੌਕ ਡਰਿੱਲ ਕੀਤੀ ਗਈ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਜਗ੍ਹਾ ਟਿੱਡੀ ਦਲ ਦਾ ਹਮਲਾ ਮਿਲਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਦੇ ਸਬੰਧਤ ਬਲਾਕ ਨੂੰ ਦਿੱਤੀ ਜਾਵੇ ਤਾਂ ਜੋ ਤੁਰੰਤ ਇਸ ਦੀ ਰੋਕਥਾਮ ਹੋ ਸਕੇ।

ABOUT THE AUTHOR

...view details