ਫਰੀਦਕੋਟ: ਬੀਤੇ ਦਿਨੀ ਫਰੀਦਕੋਟ ਦੀ ਡ੍ਰੀਮ ਸਿਟੀ ਵਿੱਚ ਨੌਜਵਾਨ ਦੇ ਹੋਏ ਕਤਲ (Murder of youth in Dream City of Faridkot) ਮਾਮਲੇ ਨੂੰ ਲੈਕੇ ਅੱਜ ਨੌਜਵਾਨ ਭਾਰਤ ਸਭਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਮੇਤ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਐੱਸਐੱਸਪੀ ਫਰੀਦਕੋਟ ਨਾਲ ਮੁਲਾਕਾਤ ਕਰ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮੌਕੇ ਮ੍ਰਿਤਕ ਦੇ ਭਰਾ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਜ਼ਿਲ੍ਹਾ ਪੁਲਿਸ ਨੂੰ ਇੱਕ ਦਿਨ ਦਾ ਅਲਟੀਮੇਟਮ ਦਿੰਦਿਆ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਅੱਜ ਰਾਤ ਤੱਕ ਕਤਲ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ ਕੱਲ੍ਹ ਸਵੇਰੇ 10 ਵਜੇ ਤੋਂ ਉਹ ਥਾਣਾ ਸਿਟੀ ਫਰਦਿਕੋਟ ਦੇ ਬਾਹਰ ਪੱਕੇ ਧਰਨੇ ਉੱਤੇ ਬੈਠਣਗੇ ਅਤੇ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ ਧਰਨਾ ਜਾਰੀ ਰਹੇਗਾ।
Ultimatum to Faridkot Police: ਨੌਜਵਾਨ ਦੇ ਕਤਲ ਮਗਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ ਇਲਜ਼ਾਮ, ਪੀੜਤ ਪਰਿਵਾਰ ਨੇ ਪੁਲਿਸ ਨੂੰ ਦਿੱਤਾ ਅਲਟੀਮੇਟਮ - SSP Faridkot Harjit Singh
ਫਰੀਦਕੋਟ ਦੀ ਡ੍ਰੀਮ ਸਿਟੀ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਝਗੜੇ ਵਿੱਚ ਇੱਕ ਨੌਜਵਾਨ ਦੀ ਜ਼ਖ਼ਮੀ ਹੋਣ ਮਗਰੋਂ ਮੌਤ (murder of the youth) ਹੋ ਗਈ। ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਹੁਣ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤੇ,ਜੇਕਰ ਪੁਲਿਸ ਨੇ ਢਿੱਲੀ ਕਾਰਵਾਈ ਜਾਰੀ ਰੱਖੀ ਤਾਂ ਥਾਣੇ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।
Published : Oct 9, 2023, 9:50 PM IST
ਪੁਲਿਸ ਨੂੰ ਅਲਟੀਮੇਟਮ: ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਸੁਖਜਿੰਦਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਤੇਜਿੰਦਰ ਸਿੰਘ ਦਾ ਕੁੱਝ ਲੋਕਾਂ ਵੱਲੋਂ ਬਿਨਾਂ ਵਜ੍ਹਾ ਹੀ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਕਾਤਲਾਂ ਨੂੰ ਫਰੀਦਕੋਟ ਪੁਲਿਸ (Faridkot Police) ਫੜ੍ਹਨ ਵਿੱਚ ਦੇਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਉਹ ਐੱਸਐੱਸਪੀ ਫਰੀਦਕੋਟ ਨੂੰ ਮਿਲੇ ਸਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਸੀ ਪਰ ਪੁਲਿਸ ਹਾਲੇ ਵੀ ਟਾਇਮ ਮੰਗ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਅੱਜ ਰਾਤ ਤੱਕ ਸਾਰੇ ਨਾਮਜਦ ਮੁਲਜ਼ਮਾਂ ਨੂੰ ਗ੍ਰਿਫਤਾਰ ਨਾਂ ਕੀਤਾ ਤਾਂ ਕੱਲ੍ਹ ਸਵੇਰੇ 10 ਵਜੇ ਤੋਂ ਉਹ ਹੋਰ ਵੱਖ-ਵੱਖ ਜਥੇਬੰਦੀਆ ਦੇ ਸਹਿਯੋਗ ਨਾਲ ਥਾਣਾ ਸਿਟੀ ਫਰੀਦਕੋਟ ਦੇ ਗੇਟ ਉੱਤੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਉਣਗੇ। ਇਸ ਦੇ ਨਾਲ ਉਹਨਾਂ ਕਿਹਾ ਕਿ ਜਦ ਤੱਕ ਪੁਲਿਸ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਨਹੀਂ ਕਰਨਗੇ।
- Drugs Recovered in 15 months : ਪੰਜਾਬ ਪੁਲਿਸ ਨੇ 20 ਹਜ਼ਾਰ 979 ਨਸ਼ਾ ਵੇਚਣ ਵਾਲੇ ਅਤੇ 3003 ਵੱਡੇ ਤਸਕਰ ਕੀਤੇ ਕਾਬੂ, 1658 ਕਿਲੋ ਹੈਰੋਇਨ ਬਰਾਮਦ
- Gangster Deepak Mann Murder Case: ਜੇਲ 'ਚ ਬੰਦ ਮੋਨੂੰ ਡਾਗਰ ਨੇ ਕਰਵਾਇਆ ਸੀ ਗੈਂਗਸਟਰ ਦੀਪਕ ਮਾਨ ਦਾ ਕਤਲ, ਗੋਲਡੀ ਬਰਾੜ ਨੇ ਦਿੱਤੀ ਸੀ 50 ਲੱਖ ਦੀ ਸੁਪਾਰੀ
- Sant Samaj jammed the Bhandari bridge: ਸੰਤ ਸਮਾਜ ਵੱਲੋਂ ਮੰਗਾਂ ਨੂੰ ਲੈ ਕੇ ਭੰਡਾਰੀ ਪੁੱਲ ਕੀਤਾ ਗਿਆ ਜਾਮ, ਅੰਮ੍ਰਿਤਸਰ ਦਾ ਸ਼ਰਾਈਨ ਬੋਰਡ ਭੰਗ ਕਰਨ ਦੀ ਰੱਖੀ ਮੰਗ
ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ:ਇਸ ਪੂਰੇ ਮਾਮਲੇ ਬਾਰੇ ਜਦ ਐੱਸਐੱਸਪੀ ਫਰੀਦਕੋਟ ਹਰਜੀਤ ਸਿੰਘ (SSP Faridkot Harjit Singh) ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਪਰਿਵਾਰ ਉਹਨਾਂ ਨੂੰ ਮਿਲਿਆ ਸੀ ਅਤੇ ਅਸੀਂ ਉਹਨਾਂ ਨੂੰ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਵਿੱਚ ਜਿੰਮੇਵਾਰ ਹਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਨੇ ਕਤਲ ਦੇ ਇਸ ਮਾਮਲੇ ਵਿੱਚ ਹੁਣ ਤੱਕ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇੱਕ ਮੁਲਜ਼ਮ ਹਾਲੇ ਫਰਾਰ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।