ਫ਼ਰੀਦਕੋਟ: ਕਾਂਗਰਸ ਪਾਰਟੀ ਵਿੱਚ ਲਗਾਤਾਰ ਖਿੱਚੋਤਾਣ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਾਇਆ ਗਿਆ। ਤੇ ਨਾਲ ਹੀ ਚਾਰ ਕਾਰਜਕਾਰੀ ਪ੍ਰਧਾਨ ਲਾਏ ਗਏ ਹਨ। ਜਿਨ੍ਹਾਂ ਵਿੱਚੋਂ ਇੱਕ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਲਕਾ ਜੈਤੋ ਦੇ ਪਵਨ ਗੋਇਲ ਹਨ। ਅੱਜ ਪਵਨ ਗੋਇਲ ਵੱਲੋ ਪਾਰਟੀ ਵਰਕਰਾਂ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋ ਨਾਲ ਟਿੱਲਾ ਬਾਬਾ ਫਰੀਦ ਪਹੁੰਚੇ ਅਤੇ ਅਸ਼ੀਰਵਾਦ ਲਿਆ ਤੇ ਟਿੱਲਾ ਬਾਬਾ ਫਰੀਦ ਸੰਸਥਾ ਦੇ ਮਹੀਪਇੰਦਰ ਸੇਖੋਂ ਵੱਲੋ ਪਵਨ ਗੋਇਲ ਅਤੇ ਵਿਧਾਇਕ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤੀ।
ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਟਿੱਲਾ ਬਾਬਾ ਫ਼ਰੀਦ ਦੇ ਦਰਬਾਰ ‘ਚ ਨਤਮਸਤਕ ਹੋਏ ਪਵਨ ਗੋਇਲ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ, ਕਿ ਪਾਰਟੀ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਉਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਇਸ ਅਹੁਦੇ ਲਈ ਪਾਰਟੀ ਦੀ ਧੰਨਵਾਦ ਕਰਦਿਆ ਕਿਹਾ ਗਿਆ ਹੈ, ਕਿ ਜੋ ਲੀਡਰ ਪਾਰਟੀ ਵਿੱਚ ਸ਼ੁਰੂ ਤੋਂ ਕੰਮ ਕਰ ਰਹੇ ਹਨ। ਪਾਰਟੀ ਵੱਲੋਂ ਉਨ੍ਹਾਂ ਦਾ ਸਮੇਂ-ਸਮੇਂ ‘ਤੇ ਮਨ ਸਤਿਕਾਰ ਵੀ ਕੀਤਾ ਜਾਦਾ ਹੈ। ਉਨ੍ਹਾਂ ਨੇ ਕਿਹਾ, ਕਿ ਪਾਰਟੀ ਵਿੱਚ ਕਦੇ ਵੀ ਅਹੁਦਿਆ ਦੇ ਲਾਲਚ ਵਿੱਚ ਕੰਮ ਨਹੀਂ ਕਰਨਾ ਚਾਹੀਦਾ।
ਇਸ ਮੌਕੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਵੱਲੋਂ ਕਿਹਾ ਗਿਆ, ਕਿ ਫਰੀਦਕੋਟ ਲਈ ਖੁਸ਼ੀ ਦੀ ਗੱਲ ਹੈ, ਕਿ ਜ਼ਿਲ੍ਹੇ ਦੇ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ, ਅਤੇ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ 2022 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰੇਗੀ
ਆਪਸੀ ਧੜੇਬਾਜ਼ੀ ‘ਤੇ ਬੋਲਦਿਆ ਵਿਧਾਇਕ ਕੁਸ਼ਲਦੀਪ ਨੇ ਕਿਹਾ, ਕਿ ਪਾਰਟੀ ਦੀ ਏਕਤਾਂ ਲਈ ਧੇੜੇਬਾਜ਼ੀ ਨੂੰ ਖ਼ਤਮ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇਕਰ ਪਾਰਟੀ ਵਿੱਚ ਧੜੇਬਾਜ਼ੀ ਸ਼ੁਰੂ ਹੋ ਜਾਵੇ, ਤਾਂ ਉਹ ਪਾਰਟੀ ਕਦੇ ਵੀ ਕਾਮਯਾਬ ਨਹੀਂ ਹੁੰਦੀ।
ਇਹ ਵੀ ਪੜ੍ਹੋ:ਰੋਡ ਸ਼ੋਅ ਦੌਰਾਨ ਜ਼ਖਮੀ ਹੋਏ ਸਿੱਧੂ,, ਇਸ ਹਸਪਤਾਲ 'ਚ ਹੋ ਰਿਹਾ ਇਲਾਜ਼