ਫ਼ਰੀਦਕੋਟ: ਜ਼ਿਲ੍ਹੇ ਦੇ ਸਦਰ ਥਾਣਾ ਵਿੱਚੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਫ਼ਰੀਦਕੋਟ ਪੁਲਿਸ ਦੀ ਕਾਰਜਗੁਜ਼ਰੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਇੱਕ ਪਾਸੇ ਜਿਥੇ ਫ਼ਰੀਦਕੋਟ ਦੇ ਐਸਐਸਪੀ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ, ਪਰ ਦੂਜੇ ਉਸ ਦੇ ਉਲਟ ਮੂੰਹ ਚਿੜ੍ਹਾਉਂਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਇੱਕ ਵਿਅਕਤੀ ਕੱਲ੍ਹ ਸਦਰ ਥਾਣਾ ਸਦਰ ਥਾਣੇ ਵਿੱਚ ਆਪਣੀ ਸਕੂਟਰੀ ਖੜ੍ਹਾ ਕੇ ਵੂਮੈਨ ਸੈੱਲ ਵਿੱਚ ਕਿਸੇ ਕੇਸ ਵਿੱਚ ਆਏ ਸਨ, ਪਰ ਉਹ ਜਦੋਂ ਵਾਪਸ ਆਏ ਤਾਂ ਉਨ੍ਹਾਂ ਦਾ ਉਨ੍ਹਾਂ ਦੀ ਸਕੂਟਰੀ ਉੱਥੇ ਨਹੀਂ ਸੀ ਉਹ ਚੋਰੀ (Activa stolen from Faridkot's Sadar police station) ਹੋ ਚੁੱਕੀ ਸੀ।
ਇਹ ਵੀ ਪੜੋ:IPL 2022: ਮੁੰਬਈ ਨੇ ਗੁਜਰਾਤ ਨੂੰ ਦਿੱਤੀ ਮਾਤ, ਆਖਰੀ ਓਵਰ ਵਿੱਚ ਜਿੱਤਿਆ ਮੈਚ
ਪੀੜਤ ਪਰਿਵਾਰ ਵੱਲੋਂ ਸਦਰ ਥਾਣੇ ’ਚ ਇਸ ਸਬੰਧੀ ਦੱਸਿਾ ਗਿਆ, ਪਰ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਕਿਸੇ ਪਿੰਡ ਦੇ ਮਸਲੇ ਵਿੱਚ ਸਦਰ ਥਾਣੇ ਦੇ ਨਾਲ ਵੁਮੈਨ ਸੈੱਲ ਵਿੱਚ ਆਇਆ ਸੀ ਉਸ ਵੱਲੋਂ ਆਪਣੀ ਸਕੂਟਰੀ ਸਦਰ ਥਾਣੇ ਵਿੱਚ ਪਾਰਕਿੰਗ ਕੀਤੀ ਸੀ ਜਦੋਂ ਉਹ ਵਾਪਸ ਆਏ ਤਾਂ ਉਸਨੇ ਵੇਖਿਆ ਕਿ ਉਹਦੀ ਸਕੂਟਰੀ ਉੱਥੇ ਨਹੀਂ ਸੀ।