ਪੰਜਾਬ

punjab

ETV Bharat / state

ਜਸਪਾਲ ਸਿੰਘ ਕਤਲ ਕਾਂਡ: ਐਕਸ਼ਨ ਕਮੇਟੀ ਨੇ ਇਨਸਾਫ਼ ਲਈ ਕੱਢਿਆ ਕੈਂਡਲ ਮਾਰਚ

ਪਿਛਲੇ ਦਿਨੀਂ ਪੁਲਿਸ ਹਿਰਾਸਤ ਵਿੱਚ ਹੋਈ ਨੌਜਵਾਨ ਦੀ ਮੌਤ ਨੂੰ ਲੈ ਕੇ ਮਾਮਲਾ ਗਰਮਾਉਂਦਾ ਹੀ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਪਿਛਲੇ 3 ਦਿਨਾਂ ਤੋਂ ਮ੍ਰਿਤਕ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਦੀ ਲਾਸ਼ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ।

ਕੈਂਡਲ ਮਾਰਚ

By

Published : May 25, 2019, 2:39 AM IST

ਫ਼ਰੀਦਕੋਟ: ਪੁਲਿਸ ਵੱਲੋਂ ਮ੍ਰਿਤਕ ਜਸਪਾਲ ਸਿੰਘ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਤੇ ਅਜੇ ਤੱਕ ਲਾਸ਼ ਨਾ ਮਿਲਣ ਕਰਕੇ ਐਕਸ਼ਨ ਕਮੇਟੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਪਰਿਵਾਰਿਕ ਮੈਂਬਰਾਂ ਵੱਲੋਂ ਵੱਖ-ਵੱਖ ਸਮਾਜ ਸੇਵੀਆਂ ਦੇ ਸਹਿਯੋਗ ਨਾਲ SSP ਦਫ਼ਤਰ ਤੋਂ ਲੈ ਕੇ ਘੰਟਾ ਘਰ ਚੌਂਕ ਤੱਕ ਕੱਢਿਆ ਗਿਆ।

ਵੀਡੀਓ

ਇਸ ਮੌਕੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਫ਼ਰੀਦਕੋਟ ਪੁਲਿਸ ਨੇ ਬੜੀ ਦਰਿੰਦਗੀ ਨਾਲ ਨੌਜਵਾਨ ਦਾ ਕਤਲ ਕਰ ਲਾਸ਼ ਖ਼ੁਰਦ-ਬੁਰਦ ਕਰ ਦਿਤੀ ਜੋ ਹਾਲੇ ਤੱਕ ਮਿਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਲੋਕਾਂ ਨੂੰ ਹੁਣ ਸੜਕਾਂ ਤੇ ਆਉਣਾ ਪੈ ਰਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਬਾਰ-ਬਾਰ ਬਿਆਨ ਬਦਲ ਰਹੀ ਹੈ ਤੇ ਉਹ ਲਾਸ਼ ਦੇਣਾ ਨਹੀਂ ਚਾਹੁੰਦੀ, ਕਿਉਂਕਿ ਲਾਸ਼ ਮਿਲਣ 'ਤੇ ਪੋਸਟਮਾਰਟਮ 'ਚ ਸਭ ਪਤਾ ਚੱਲ ਜਾਵੇਗਾ।

ABOUT THE AUTHOR

...view details