ਫ਼ਰੀਦਕੋਟ : ਦੁਕਾਨਦਾਰਾਂ ਨੇ ਸ਼ਹਿਰ ਦੇ ਗੁਰੂ ਹਰਸਹਾਇ ਅਤੇ ਮੁਕਤਸਰ-ਫਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ। ਦੁਕਾਨਦਾਰਾਂ ਵੱਲੋਂ ਇਹ ਧਰਨਾ ਬੀਤੇ ਦਿਨੀ ਕਸਬਾ ਸਾਦਿਕ ਦੇ ਬਾਜ਼ਾਰ 'ਚ ਕਪੜਿਆਂ ਦੀ ਵੱਡੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਹੀ ਕਾਰਵਾਈ ਨਾ ਕੀਤੇ ਜਾਣ ਵਿਰੁੱਧ ਕੀਤਾ ਗਿਆ ਹੈ।
ਧਰਨਾ ਪ੍ਰਦਰਸ਼ਨ ਕਰਨ ਵਾਲੇ ਦੁਕਾਨਦਾਰਾਂ ਨੇ ਰੋਡ ਜਾਮ ਰੱਖਿਆ ਅਤੇ ਪੂਰਾ ਦਿਨ ਦੁਕਾਨਾਂ ਵੀ ਬੰਦ ਰੱਖਿਆਂ। ਦੁਕਾਨਦਾਰਾਂ ਨੇ ਥਾਣਾ ਸਾਦਿਕ ਦੀ ਪੁਲਿਸ ਉੱਤੇ ਚੋਰਾਂ ਦਾ ਪੱਖ ਲੈਂਦਿਆਂ ਉਨ੍ਹਾਂ ਵੱਲੋਂ ਦਰਜ ਸ਼ਿਕਾਇਤ ਮੁਤਾਬਕ ਸਹੀ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਵੱਡੀ ਚੋਰੀ ਹੋਣ ਦੇ ਬਾਵਜੂਦ ਪੁਲਿਸ ਚੋਰੀ ਦੇ ਸਮਾਨ ਦੀ ਰਿਕਵਰੀ ਨਹੀਂ ਕਰਵਾ ਰਹੀ ਹੈ।
ਕੀ ਹੈ ਮਾਮਲਾ :
ਬੀਤੇ ਦਿਨੀਂ ਕਸਬਾ ਸਾਦਿਕ ਦੇ ਬਜ਼ਾਰ 'ਚ ਇੱਕ ਦੁਕਾਨਦਾਰ ਦੀ ਕੱਪੜੇ ਦੀ ਦੁਕਾਨ ਤੋਂ ਰਾਤ ਦੇ ਸਮੇਂ ਵੱਡੀ ਗਿਣਤੀ ਵਿੱਚ ਕਪੜੇ ਦੀ ਵੱਡੀ ਚੋਰੀ ਹੋਈ ਸੀ। ਸੀਸੀਟੀਵੀ ਫੁੱਟੇਜ ਕੁੱਝ ਔਰਤਾਂ ਵੱਲੋਂ ਦੁਕਾਨ 'ਚ ਚੋਰੀ ਕਰਨ ਦੀ ਘਟਨਾ ਕੈਦ ਹੋਈ ਹੈ। ਪੁਲਿਸ ਨੇ ਮਹਿਜ ਕੁੱਝ ਹੀ ਘੰਟਿਆਂ ਵਿੱਚ ਚੋਰੀ ਦਾ ਮਾਮਲਾ ਸੁਲਝਾਉਂਦੇ ਹੋਏ 1 ਵਿਅਕਤੀ ਸਣੇ 9 ਔਰਤਾਂ ਨੂੰ ਇਸ ਚੋਰੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ। ਇਨ੍ਹਾਂ ਸਾਰੇ ਹੀ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੀ ਰਿਮਾਂਡ ਮਗਰੋਂ ਜੇਲ ਭੇਜ ਦਿੱਤਾ ਗਿਆ।