ਫ਼ਰੀਦਕੋਟ: ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਅਹਿਮ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੀ ਅਗਵਾਈ ਹੇਠ ਫ਼ਰੀਦਕੋਟ ਵਿਖੇ ਹੋਈ। ਇਸ ਵਿੱਚ ਪੰਜਾਬ ਭਰ ਵਿਚੋਂ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਜਿੱਥੇ ਯੂਨੀਅਨ ਵੱਲੋਂ ਕਰਮਚਾਰੀਆਂ ਨੂੰ ਦਰਪੇਸ਼ ਮੁਸਕਿਲਾਂ ਬਾਰੇ ਵਿਚਾਰ ਵਟਾਂਦਰਾ ਹੋਇਆ।
26 ਜਨਵਰੀ ਨੂੰ 8000 ਕਰਮਚਾਰੀ ਦਿੱਲੀ ਪੁੱਜਣਗੇ: ਗੁਰਦੇਵ ਸਿੰਘ ਸਿੱਧੂ - ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ
ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਅਹਿਮ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਦੀ ਅਗਵਾਈ ਹੇਠ ਫ਼ਰੀਦਕੋਟ ਵਿਖੇ ਹੋਈ।
![26 ਜਨਵਰੀ ਨੂੰ 8000 ਕਰਮਚਾਰੀ ਦਿੱਲੀ ਪੁੱਜਣਗੇ: ਗੁਰਦੇਵ ਸਿੰਘ ਸਿੱਧੂ 26 ਜਨਵਰੀ ਨੂੰ 8000 ਕਰਮਚਾਰੀ ਦਿੱਲੀ ਪੁੱਜਣਗੇ: ਗੁਰਦੇਵ ਸਿੰਘ ਸਿੱਧੂ](https://etvbharatimages.akamaized.net/etvbharat/prod-images/768-512-10275975-thumbnail-3x2-ssss.jpg)
ਉਥੇ ਹੀ ਕੇਂਦਰੀ ਖੇਤੀ ਕਾਨੰਨਾਂ ਖਿਲਾਫ਼ ਜੰਗ ਲੜ ਰਹੇ ਕਿਸਾਨਾਂ ਬਾਰੇ ਵੀ ਵਿਚਾਰ ਚਰਚਾ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਜਿਥੇ ਯੂਨੀਅਨ ਦੇ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਯੂਨੀਅਨ ਵੱਲੋਂ ਕਰਮਚਾਰੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਗੱਲਬਾਤ ਹੋਈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇੱਕ ਅਹਿਮ ਫ਼ੈਸਲਾ ਇਹ ਵੀ ਲਿਆ ਗਿਆ ਕਿ 25 ਅਤੇ 26 ਜਨਵਰੀ ਨੂੰ ਯੂਨੀਅਨ ਦੇ ਸਾਰੇ ਕਰੀਬ 8000 ਮੈਂਬਰ ਅਤੇ ਆਗੂ ਸਹਿਕਾਰੀ ਸਭਾਵਾਂ ਨੂੰ ਬੰਦ ਕਰ ਕੇ ਦਿੱਲੀ ਵਿਖੇ ਵੱਖ-ਵੱਖ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜਾਣਗੇ। ਦਿੱਲੀ ਜਾ ਕੇ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਨਗੇ।