ਫਰੀਦਕੋਟ: ਤੇਲ ਦੀਆਂ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ‘ਆਪ’ ਵਰਕਰਾਂ ਵਲੋਂ ਫਰੀਦਕੋਟ ਦੇ ਘਨੱਈਆ ਚੌਕ ‘ਚ ਜਿੱਥੇ ਤਖਤੀਆਂ ਫੜ੍ਹ ਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ, ਉਥੇ ਹੀ ਕਾਰ ਨੂੰ ਧੱਕਾ ਲਗਾ ਕੇ ਵਧੀਆਂ ਹੋਈਆਂ ਤੇਲ ਕੀਮਤਾਂ ਖਿਲਾਫ਼ ਰੋਸ਼ ਵੀ ਪ੍ਰਗਟਾਇਆ। ਇਸ ਮੌਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨ ਵਿੰਗ ਦੇ ਮੀਤ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਆਏ ਦਿਨ ਵਧ ਰਹੀ ਮਹਿੰਗਾਈ ਦਰ ਨੂੰ ਕੰਟਰੋਲ ਕਰਨ ‘ਚ ਅਸਮਰੱਥ ਹੈ। ਦੇਸ਼ ਅੰਦਰ ਆਏ ਦਿਨ ਤੇਲ ਦੀਆਂ ਕੀਮਤਾਂ ‘ਚ ਵੱਡੇ ਪੱਧਰ ’ਤੇ ਵਾਧਾ ਹੋ ਰਿਹਾ ਹੈ, ਜਦੋਕਿ ਕੱਚੇ ਤੇਲ ਦੀਆਂ ਕੀਮਤਾਂ ਅੰਤਰਾਸਟਰੀ ਬਜ਼ਾਰ ‘ਚ ਬਹੁਤ ਘੱਟ ਹਨ।
ਪੈਟਰੋਲ ਅਤੇ ਡੀਜਲ ਦੀਆਂ ਵਧੀਆਂ ਕੀਮਤਾਂ ਨੂੰ ਲੈਕੇ ਆਪ ਨੇ ਕੀਤਾ ਵਿਰੋਧ ਪ੍ਰਦਰਸ਼ਨ - bhagwant mann
ਤੇਲ ਦੀਆਂ ਰੋਜ਼ਾਨਾ ਵੱਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ‘ਆਪ’ ਵਰਕਰਾਂ ਵਲੋਂ ਫਰੀਦਕੋਟ ਦੇ ਘਨੱਈਆ ਚੌਕ ‘ਚ ਜਿੱਥੇ ਤਖਤੀਆਂ ਫੜ੍ਹ ਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ, ਉਥੇ ਹੀ ਕਾਰ ਨੂੰ ਧੱਕਾ ਲਗਾ ਕੇ ਵਧੀਆਂ ਹੋਈਆਂ ਤੇਲ ਕੀਮਤਾਂ ਖਿਲਾਫ ਰੋਸ਼ ਵੀ ਪ੍ਰਗਟਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸਾਂਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਤੇਲ ਦੀਆ ਕੀਮਤਾਂ ਆਏ ਦਿਨ ਅਸਮਾਨ ਛੂਹ ਰਹੀਆਂ ਹਨ, ਪਰ ਦੇਸ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਕੰਮ ਕਰ ਰਹੀ ਹੈ ਅਤੇ ਗਰੀਬ ਵਰਗ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਕਥਿਤ ਸ਼ਹਿ ’ਤੇ ਕਾਰਪੋਰੇਟ ਘਰਾਣੇ ਸਸਤੇ ਭਾਅ ਤੇ ਖ੍ਰੀਦ ਕਰਕੇ ਮਹਿੰਗੇ ਭਾਅ ਤੇ ਤੇਲ ਵੇਚ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਵੱਡੀ ਲੁੱਟ ਹੋ ਰਹੀ ਹੈ।
ਇਹ ਵੀ ਪੜ੍ਹੋ: ਗੁਜਰਾਤ: ਭਰੂਚ ਦੀ ਕੈਮੀਕਲ ਕੰਪਨੀ 'ਚ ਲੱਗੀ ਭਿਆਨਕ ਅੱਗ, 24 ਜਖ਼ਮੀ