ਫ਼ਰੀਦਕੋਟ: ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨੀਆਂ ਤੋਂ ਕਿਸਾਨ ਦਿੱਲੀ ਵਿਖੇ ਅੰਦੋਲਨ ਕਰ ਰਹੇ ਹਨ। ਅਜਿਹੇ ਹਲਾਤਾਂ ਵਿੱਚ ਜਿਥੇ ਕੇਂਦਰ ਵੱਲੋਂ ਦਿੱਲੀ ਬਾਰਡਰਾਂ ਉੱਤੇ ਕਿਸਾਨਾਂ ਨੂੰ ਪੱਕੇ ਘਰ ਬਣਾਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ, ਉਥੇ ਹੀ ਕੋਟਕਪੂਰਾ ਦੇ ਕਿਸਾਨ ਗੁਰਬੀਰ ਸਿੰਘ ਸੰਧੂ ਨੇ ਅਜਿਹੀ ਟਰਾਲੀ ਤਿਆਰ ਕੀਤੀ ਹੈ ਜੋ ਕਿਸੇ ਵੀ ਆਲੀਸ਼ਾਨ ਤੇ ਪੱਕੇ ਘਰ ਤੋਂ ਘੱਟ ਨਹੀਂ ਹੈ। ਗੁਰਬੀਰ ਸਿੰਘ ਸੰਧੂ ਨੇ ਕਿਹਾ ਉਨ੍ਹਾਂ ਨੇ ਇਹ ਖ਼ਾਸ ਟਰਾਲੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤੀ ਹੈ। ਇਸ ਨੂੰ ਇੱਕ ਚਲਦਾ ਫਿਰਦਾ ਘਰ ਕਿਹਾ ਜਾ ਸਕਦਾ ਹੈ।
ਕੇਂਦਰ ਸਰਕਾਰ ਦੇ ਹੁਕਮਾਂ 'ਤੇ ਹਰਿਆਣਾ ਸਰਕਾਰ ਨੇ ਅੰਦੋਲਨ ਵਿੱਚ ਬੈਠੇ ਕਿਸਾਨਾਂ ਨੂੰ ਪੱਕੇ ਘਰ ਬਣਾਉਣ ਤੋਂ ਰੋਕ ਦਿੱਤਾ ਗਿਆ ਹੈ। ਇਸ ਮਗਰੋਂ ਹੁਣ ਪੰਜਾਬ ਦੇ ਕਿਸਾਨ ਚੋਂ ਹੀ ਪੱਕੇ ਤੌਰ ਉੱਤੇ ਰਹਿਣ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਆਲੀਸ਼ਾਨ ਨੁਮਾ ਟਰਾਲੀ ਤਿਆਰ ਕਰਕੇ ਦਿੱਲੀ ਨੂੰ ਰਵਾਨਾਂ ਹੋ ਰਹੇ ਹਨ। ਅਜਿਹੀ ਮਿਸਾਲ ਕੋਟਕਪੂਰਾ ਵਿੱਚ ਵੇਖਣ ਨੂੰ ਮਿਲੀ ਹੈ। ਇਥੋਂ ਦੇ ਕਿਸਾਨ ਗੁਰਬੀਰ ਸਿੰਘ ਸੰਧੂ ਤੋਂ ਨੇ ਟਰਾਲੀ ਦੀ ਥਾਂ ਇੱਕ ਵੈਨ ਨੁਮਾ ਆਲੀਸ਼ਾਨ ਕਮਰਾ ਤਿਆਰ ਕਰਵਾ ਲਿਆ ਹੈ। ਇਸ ਨੂੰ ਟਰੈਕਟਰ ਦੀ ਬਜਾਏ ਇੱਕ ਜੀਪ ਪਿਛੇ ਲਗਾ ਦਿੱਲੀ ਵਿਖੇ ਕਿਸਾਨ ਅੰਦੋਲਨ ਲਈ ਕੂਚ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ।