ਫਰੀਦਕੋਟ:ਭਾਰਤੀ ਕਿਸਾਨ ਯੂਨੀਅਨ ਕਾਦੀਆਂ (baharti Kisan Union Kadian ) ਵੱਲੋਂ ਅੱਜ ਇਕ ਸੂਬਾ ਪੱਧਰੀ ਮੀਟਿੰਗ ਫਰੀਦਕੋਟ ਦੇ ਗੁਰਦੁਆਰਾ ਗੋਦੜੀ ਸਾਹਿਬ ਵਿਚ ਕੀਤੀ ਗਈ। ਜਿਸ ਦੀ ਅਗਵਾਈ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਕੀਤੀ।
baharti Kisan Union Kadian meeting in Faridkot ਇਸ ਮੌਕੇ ਜਿੱਥੇ ਕਿਸਾਨਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦੇ ਹੱਲ ਬਾਰੇ ਗੱਲਬਾਤ ਕੀਤੀ ਉਥੇ ਹੀ ਫਸਲੀ ਵਿਭਿੰਨਤਾ ਅਪਣਾਉਣ, ਪਰਾਲੀ ਦਾ ਬਿਨਾਂ ਸਾੜੇ ਢੁਕਵਾਂ ਪ੍ਰਬੰਧ ਕਰਨ, ਜ਼ਹਿਰ ਮੁਕਤ ਖੇਤੀ ਨੂੰ ਬੜਾਵਾ ਦੇਣ, ਕਿਸਾਨੀ ਕਰਜਿਆਂ ਤੋਂ ਮੁਕਤੀ ਪਾਉਣ ਅਤੇ ਨਹਿਰੀ ਪਾਣੀ ਦੇ ਢੁਕੱਵੇਂ ਪ੍ਰਬੰਧ ਅਤੇ ਸਹੀ ਵੰਡ ਬਾਰੇ ਗੱਲਬਾਤ ਹੋਈ।
ਇਸ ਮੌਕੇ ਹਰਮੀਤ ਸਿੰਘ ਕਾਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਥੇਬੰਦੀ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਕਰਨ ਦੇ ਲਈ ਫਰੀਦਕੋਟ ਆਏ ਸਨ। ਜਿਥੇ ਵੱਖ-ਵੱਖ ਕਿਸਾਨੀ ਮਸਲਿਆਂ ਬਾਰੇ ਅਤੇ ਯੂਨੀਅਨਾਂ ਦੇ 5 ਨੁਕਤੀ ਏਜੰਡੇ ਬਾਰੇ ਕਿਸਾਨਾਂ ਨਾਲ ਗੱਲਬਾਤ ਹੋਈ।
ਉਹਨਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਪਰਾਲੀ ਦੀ ਸੰਭਾਲ ਲਈ ਕੋਈ ਢੁਕਵਾਂ ਪ੍ਰਬੰਧ ਜਲਦ ਨਾਂ ਕੀਤਾ ਤਾਂ ਇਸ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਧਿਆਨ ਵਿਚ ਲਿਆਂਦਾ ਜਾਵੇਗਾ। ਜੋ ਮੋਰਚੇ ਦਾ ਫੈਸਲਾ ਹੋਵੇਗਾ ਉਸੇ ਮੁਤਾਬਿਕ ਇਸ ਸਮੱਸਿਆ ਨਾਲ ਨਜਿੱਠਿਆ ਜਾਵੇਗਾ। ਹਰਬਲ ਡਰੱਗਜ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਉਹ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਵੀ ਕਦਮ ਨਹੀਂ ਉਠਾਉਣਗੇ ਪਰ ਸਰਕਾਰ ਨੂੰ ਸਮੱਸਿਆ ਅਤੇ ਸਮੱਸਿਆ ਦੇ ਹੱਲ ਬਾਰੇ ਦੱਸਣਾਂ ਯੂਨੀਅਨ ਦਾ ਫਰਜ ਹੈ।
ਇਹ ਵੀ ਪੜ੍ਹੋ:-7500 ਤੋਂ ਵੱਧ ਜੰਗਲੀ ਜਾਨਵਰਾਂ ਦਾ ਰੈਸਕਿਊ ਕਰਨ ਵਾਲਾ ਉਹ ਸ਼ਖਸ ਜਿਸ ਦੀ ਮਦਦ ਲੈਂਦਾ ਹੈ ਮਹਿਕਮਾ