ਪੰਜਾਬ

punjab

ETV Bharat / state

ਖ਼ਾਸ ਤਰ੍ਹਾਂ ਦਾ ਇਹ ਲੰਗਰ ਬਣਿਆ ਖਿੱਚ ਦਾ ਕੇਂਦਰ - attraction

ਸ਼ੇਖ ਫਰੀਦ ਆਗਮਨ ਪੁਰਬ ਮੌਕੇ ਸਵ.ਅਵਤਾਰ ਸਿੰਘ ਬਰਾੜ ਮੈਮੋਰੀਅਲ ਸੇਵਾ ਸੁਸਾਇਟੀ (Late Avtar Singh Brar Memorial Service Society) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੌਦਿਆਂ (Plants) ਦੇ ਲੰਗਰ ਦਾ ਆਯੋਜਨ ਕੀਤਾ ਗਿਆ ਹੈ।

ਖ਼ਾਸ ਤਰ੍ਹਾਂ ਦੇ ਲੰਗਰ ਬਣਿਆ ਖਿੱਚ ਦਾ ਕੇਂਦਰ
ਖ਼ਾਸ ਤਰ੍ਹਾਂ ਦੇ ਲੰਗਰ ਬਣਿਆ ਖਿੱਚ ਦਾ ਕੇਂਦਰ

By

Published : Sep 22, 2021, 3:10 PM IST

ਫਰੀਦਕੋਟ:ਸ਼ੇਖ ਫਰੀਦ ਆਗਮਨ ਪੁਰਬ ਮੌਕੇ ਸਵ.ਅਵਤਾਰ ਸਿੰਘ ਬਰਾੜ ਮੈਮੋਰੀਅਲ ਸੇਵਾ ਸੁਸਾਇਟੀ (Late Avtar Singh Brar Memorial Service Society) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੌਦਿਆਂ (Plants) ਦੇ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਇਸ ਮੌਕੇ ਸਵ.ਅਵਤਾਰ ਸਿੰਘ ਬਰਾੜ ਮੈਮੋਰੀਅਲ ਸੇਵਾ ਸੁਸਾਇਟੀ (Late Avtar Singh Brar Memorial Service Society) ਵੱਲੋਂ ਮੇਲੇ ਵਿੱਚ ਪਹੁੰਚੇ ਲੋਕਾਂ ਨੂੰ ਮੁਫ਼ਤ ‘ਚ ਪੌਦੇ ਵੰਡੇ ਗਏ। ਸਵ.ਅਵਤਾਰ ਸਿੰਘ ਬਰਾੜ ਮੈਮੋਰੀਅਲ ਸੇਵਾ ਸੁਸਾਇਟੀ ((Late Avtar Singh Brar Memorial Service Society)) ਪਹਿਲਾਂ ਵੀ ਵਾਤਾਵਰਨ ਨੂੰ ਲੈਕੇ ਸਮੇਂ-ਸਮੇਂ ‘ਤੇ ਜਿੱਥੇ ਖੁਦ ਉਪਰਾਲੇ ਕਰਦੀ ਹੈ ਉੱਥੇ ਹੀ ਵਾਤਾਵਰਨ (environment) ਪ੍ਰਤੀ ਕੈਂਪ ਲਗਾਕੇ ਆਮ ਲੋਕਾਂ ਨੂੰ ਜਾਗਰੂਕ ਕਰਦੀ ਰਹੀ ਹੈ।

ਖ਼ਾਸ ਤਰ੍ਹਾਂ ਦੇ ਲੰਗਰ ਬਣਿਆ ਖਿੱਚ ਦਾ ਕੇਂਦਰ

ਇਸ ਮੌਕੇ ਗੱਲਬਾਤ ਕਰਦਿਆਂ ਸੁਸਾਇਟੀ ਦੇ ਆਗੂ ਮਹੀਪ ਇੰਦਰ ਸਿੰਘ ਸੇਖੋਂ ਨੇ ਕਿਹਾ ਫਰੀਦਕੋਟ (Faridkot) ਦੀ ਬਹੁਤ ਹੀ ਸਤਿਕਾਰਤ ਸਖਸ਼ੀਅਤ ਸਵ.ਅਵਤਾਰ ਸਿੰਘ ਬਰਾੜ ਦੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਨਵਦੀਪ ਸਿੰਘ ਬੱਬੂ ਬਰਾੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਹਿਮ ਉਪਰਾਲਾ ਕਰਦਿਆਂ ਸਲਾਨਾਂ ਪੌਦਿਆਂ ਦਾ ਲੰਗਰ ਲਗਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਚੰਗੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ, ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਇਲਾਕੇ ਵਿੱਚ ਕੋਈ ਅਹਿਮ ਸਖਸ਼ੀਅਤ ਵੀ ਸੀ, ਜਿਸ ਨੇ ਹਮੇਸ਼ਾ ਇਲਾਕੇ ਦੀ ਬਿਹਤਰੀ ਲਈ ਕੰਮ ਕੀਤਾ ਹਨ।
ਸੁਸਾਇਟੀ ਦੇ ਆਗੂ ਨਵਦੀਪ ਸਿਘ ਬੱਬੂ ਬਰਾੜ ਨੇ ਕਿਹਾ ਕਿ ਵਾਤਾਵਰਨ(environment) ਨੂੰ ਗੰਧਲਾ ਹੋਣ ਤੋਂ ਬਚਾਉਣ ਅਤੇ ਮਨੁੱਖੀ ਹੋਂਦ ਨੂੰ ਧਰਤੀ ‘ਤੇ ਬਰਕਰਾਰ ਰੱਖਣ ਲਈ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ। ਇਸੇ ਲਈ ਸਵ ਅਵਤਾਰ ਸਿੰਘ ਬਰਾੜ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੌਦਿਆਂ ਦਾ ਲੰਗਰ ਲਗਾਇਆ ਗਿਆ।

ਉਨ੍ਹਾਂ ਕਿਹਾ ਕਿ ਇਸ ਲੰਗਰ ਵਿੱਚ ਉਨ੍ਹਾਂ ਲੋਕਾਂ ਨੂੰ ਪੌਦੇ ਵੰਡੇ ਜਾ ਰਹੇ ਹਨ, ਜੋ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਦਾ ਕੰਮ ਕਰਦੇ ਹਨ, ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਘਟੋ ਘੱਟ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਕਿਉਂਕ ਮਨੁੱਖ ਦੀਆਂ ਅੰਤਿਮ ਰਸਮਾਂ ਸਮੇਂ ਵੀ ਇੱਕ ਰੁੱਖ ਦੀ ਵਰਤੋਂ ਹੁੰਦੀ ਹੈ।
ਇਹ ਵੀ ਪੜ੍ਹੋ:ਲੱਖਾਂ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤਾ ਗਿਆ ਸੇਮਨਾਲਾ ਮੁੜ ਮਿੱਟੀ !

ABOUT THE AUTHOR

...view details