ਪੰਜਾਬ

punjab

ETV Bharat / state

ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਫਰੀਦਕੋਟ ਵਿੱਚ ਇਕ ਗਰੀਬ ਪਰਿਵਾਰ ਉੱਤੇ ਉਸ ਸਮੇਂ ਦੁੱਖਾਂ ਦਾ ਕਹਿਰ ਟੁੱਟਾ ਜਦੋਂ ਨਸ਼ੇ ਦੇ ਆਦੀ (Death of a drug addict) ਵਿਅਕਤੀ ਦੀ ਲੀਵਰ ਡੈਮਿਜ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ, 4 ਧੀਆਂ, ਪਤਨੀ ਅਤੇ ਜਨਮ ਤੋਂ ਅਪਾਹਿਜ ਪੁੱਤ ਨੂੰ ਛੱਡ ਗਿਆ, ਇਹੀ ਨਹੀਂ ਮ੍ਰਿਤਕ ਦਾ ਇਕ ਭਰਾ ਵੀ ਨਸ਼ੇ ਦਾ ਆਦੀ ਹੋਣ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਹੈ ਅਤੇ ਉਸ ਨੂੰ ਸੰਗਲਾਂ ਨਾਲ ਬੰਨਣਾਂ ਪੈਂਦਾ ਹੈ ਨਹੀਂ ਤਾਂ ਉਹ ਪਰਿਵਾਰ ਵਾਲਿਆ ਦੀ ਕੁੱਟਮਾਰ ਕਰਦਾ ਹੈ।

A persons life was taken by drugs, a mountain of sorrow broke on the family
ਨਸ਼ੇ ਨੇ ਲਈ ਸ਼ਖ਼ਸ ਦੀ,ਜਾਨ ਪਰਿਵਾਰ ਉੱਤੇ ਟੁੱਟਿਆ ਦੁੱਖਾਂ ਦਾ ਪਹਾੜ

By

Published : Sep 26, 2022, 4:33 PM IST

Updated : Sep 26, 2022, 5:28 PM IST

ਫਰੀਦਕੋਟ: ਮਾਮਲਾ ਫਰੀਦਕੋਟ ਦੇ ਸੁਸਾਇਟੀ ਨਗਰ ਦਾ ਹੈ ਜਿਥੇ ਰਹਿਣ ਵਾਲੇ ਇਕ ਸ਼ਖ਼ਸ ਦੀ ਕਥਿਤ ਨਸ਼ਿਆ ਕਾਰਨ ਲੀਵਰ ਖਰਾਬ (Liver damaged) ਹੋ ਜਾਣ ਦੇ ਚਲਦੇ ਮੌਤ ਹੋ ਗਈ । ਮ੍ਰਿਤਕ ਗੋਰਾ ਸਿੰਘ ਆਪਣੇ ਪਿੱਛੇ 4 ਬੇਟੀਆਂ, ਇਕ ਅਪੰਗ ਬੇਟਾ, (4 daughters and a disabled son) ਪਤਨੀ ਅਤੇ ਬਿਰਧ ਮਾਤਾ ਨੂੰ ਛੱਡ ਗਿਆ। ਗੱਲਬਾਤ ਕਰਦਿਆ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਜੋ ਕਿ ਜੁੜਵੇਂ ਪੈਦਾ ਹੋਏ ਸਨ। ਉਹਨਾਂ ਦੱਸਿਆ ਕਿ ਸ਼ੁਰੂ ਵਿਚ ਤਾਂ ਬਹੁਤ ਵਧੀਆ ਸੀ ਉਹ ਸ਼ਹਿਰ ਵਿਚ ਸਾਇਕਲ ਰਿਪੇਅਰ ਦੀ ਦੁਕਾਨ ਉੱਤੇ ਕੰਮ ਕਰਦੇ ਸਨ ਉਥੋਂ ਹੀ ਉਹ ਨਸ਼ੇ ਪੱਤੇ ਕਰਨ ਲੱਗ ਗਏ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਾਰਣ ਉਸ ਦਾ ਲੀਵਰ ਖਰਾਬ ਹੋ ਗਿਆ ਅਤੇ ਉਸ ਦੀ ਅੱਜ ਮੌਤ ਹੋ ਗਈ ਹੈ।

ਨਸ਼ੇ ਨੇ ਲਈ ਸ਼ਖ਼ਸ ਦੀ,ਜਾਨ ਪਰਿਵਾਰ ਉੱਤੇ ਟੁੱਟਿਆ ਦੁੱਖਾਂ ਦਾ ਪਹਾੜ

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਦੂਜਾ ਲੜਕਾ ਵੀ ਨਸ਼ਿਆਂ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ (boy has also lost his mental balance due to drugs) ਚੁੱਕਾ ਹੈ ਅਤੇ ਉਸ ਨੂੰ ਸੰਗਲਾਂ ਨਾਲ ਬੰਨਣਾਂ ਪੈਂਦਾ ਨਹੀਂ ਤਾਂ ਉਹ ਪਰਿਵਾਰਕ ਮੈਂਬਰ ਦੀ ਕੁੱਟਮਾਰ ਕਰਦਾ ਹੈ ਅਤੇ ਸਾਰਾ ਦਿਨ ਗਾਲੀ ਗਲੋਚ ਕਰਦਾ ਰੌਲਾ ਪਾਉਂਦਾ ਰਹਿੰਦਾ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਜਿਸ ਲੜਕੇ ਦੀ ਅੱਜ ਮੌਤ ਹੋਈ ਹੈ ਉਹ ਕਾਫੀ ਸਮੇਂ ਤੋਂ ਮੰਜੇ ਉੱਤੇ ਪਿਆ ਸੀ ਅਤੇ ਉਹ ਆਪਣੀਆਂ ਨੂੰਹਾਂ ਅਤੇ ਪੋਤੀਆਂ ਨਾਲ ਮਿਲ ਕੇ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਘਰ ਦਾ ਗੁਜਾਰਾ ਚਲਾ ਰਹੀ ਸੀ ।

ਉਨ੍ਹਾਂ ਅੱਗੇ ਕਿਹਾ ਕਿ ਮ੍ਰਿਤਕ ਦਾ ਇਕ ਲੜਕਾ ਹੈ ਜੋ ਜਨਮ ਤੋਂ ਹੀ ਅਪੰਗ ਹੈ ਅਤੇ ਕੋਈ ਵੀ ਕੰਮ ਨਹੀਂ ਕਰ ਸਕਦਾ ਉਸ ਦਾ ਇਲਾਜ ਅਤੇ ਦੇਖਭਾਲ ਲਈ ਹਮੇਸ਼ਾ ਕੋਈ ਨਾਂ ਕੋਈ ਉਸ ਦੇ ਕੋਲ ਛੱਡਣਾਂ ਪੈਂਦਾ ਹੈ, ਘਰ ਦੀ ਹਾਲਤ ਇੰਨੇ ਮਾੜੀ ਹੈ ਕਿ ਕਿਸੇ ਵੇਲੇ ਛੱਤਾਂ ਡਿੱਗ ਸਕਦੀਆ ਸਨ। ਉਹਨਾਂ ਸਮਾਜ ਸੇਵੀ ਸੰਸਥਾਵਾਂ (Social service organizations) ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ:ਬਰਸਾਤ ਕਾਰਣ ਡਿੱਗਿਆ ਪੁੱਲ, ਪੰਜਾਬ ਹਿਮਾਚਲ ਬਾਰਡਰ ਹੋਇਆ ਬੰਦ

Last Updated : Sep 26, 2022, 5:28 PM IST

ABOUT THE AUTHOR

...view details