ਫਰੀਦਕੋਟ: ਜ਼ਿਲ੍ਹੇ ਕੋਟਕਪੂਰਾ ਰੋਡ ਉੱਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਰੀਬ 60 ਸਾਲਾ ਵਿਅਕਤੀ ਦੇ ਜਿੰਦਾ ਸੜ ਜਾਣ ਨਾਲ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।
ਅੱਗ ਲੱਗਣ ਕਾਰਨ ਕਾਰ ਚ ਜਿੰਦਾ ਸੜਿਆ ਸ਼ਖ਼ਸ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਉੱਪਰ ਇਤਲਾਹ ਮਿਲੀ ਸੀ ਕਿ ਫਰੀਦਕੋਟ ਕੋਟਕਪੂਰਾ ਰੋਡ ’ਤੇ ਇਕ ਕਾਰ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਮਿਲੀ ਸ਼ਿਕਾਇਤ ਤੋਂ ਬਾਅਦ ਉਹ ਘਟਨਾ ਸਥਾਨ ਉੱਪਰ ਪਹੁੰਚ ਗਏ ਅਤੇ ਜਦੋਂ ਉਨ੍ਹਾਂ ਦੇਖਿਆ ਤਾਂ ਇੱਥੇ ਸਵਿਫਟ ਡਿਜਾਇਰ ਕਾਰ ਨੂੰ ਅੱਗ ਲੱਗੀ ਹੋਈ ਸੀ ਜਿਸ ਦਾ ਚਾਲਕ ਵੀ ਗੱਡੀ ਵਿੱਚੋਂ ਬਾਹਰ ਨਹੀਂ ਸੀ ਨਿਕਲ ਸਕਿਆ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਦੱਸਿਆ ਕਿ ਉਨ੍ਹਾਂ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਅੱਗ ਤਾਂ ਬੁਝਾ ਲਈ ਗਈ ਪਰ ਕਾਰ ਚਾਲਕ ਦੇ ਅੱਗ ਵਿੱਚ ਝੁਲਸ ਜਾਣ ਕਾਰਨ ਕਾਰ ਅੰਦਰ ਹੀ ਮੌਤ ਹੋ ਗਈ।ਓਧਰ ਵਾਪਰੀ ਇਸ ਘਟਨਾ ਦਾ ਪਤਾ ਚੱਲਦੇ ਹੀ ਫਰੀਦਕੋਟ ਦੇ SSP ਅਵਨੀਤ ਕੌਰ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਰੋਡ ’ਤੇ ਇਕ ਕਾਰ ਨੂੰ ਅੱਗ ਲੱਗੀ ਹੈ। ਉਨ੍ਹਾਂ ਦੱਸਿਆ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ’ਤੇ ਕਾਬੂ ਪਾਇਆ ਗਿਆ।
ਉਨ੍ਹਾਂ ਕਿਹਾ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰਨ ਲਈ ਫੋਰੈਂਸਿਕ ਵਿਭਾਗ ਦੀ ਟੀਮ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਹਰਮਿੰਦਰ ਸਿੰਘ ਦੀ ਕਾਰ ਦੇ ਅੰਦਰ ਹੀ ਫਸ ਜਾਣ ਕਾਰਨ ਝੁਲਸ ਗਿਆ ਜਿਸਦੀ ਕਿ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਫ਼ਾਜ਼ਿਲਕਾ 'ਚ ਨਾਜਾਇਜ਼ ਮਾਇਨਿੰਗ ਤੇ ਕੱਸਿਆ ਸਕੰਜ਼ਾ , ਕਹੀਆਂ ਬੱਠਲ ਛੱਡ ਭੱਜੇ ਲੋਕ