ਫਰੀਦਕੋਟ :ਵਿਸ਼ਵ ਸਾਇਕਲਿੰਗ ਦਿਵਸ ਮੌਕੇ ਫਰੀਦਕੋਟ ਸਾਇਕਲਿੰਗ ਕਲੱਬ ਵਲੋਂ ਸਿਹਤ ਵਿਭਾਗ ਫਰੀਦਕੋਟ ਦੇ ਸਹਿਯੋਗ ਨਾਲ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ, ਜਿਸ ਵਿਚ ਕਰੀਬ 200 ਸ਼ਹਿਰ ਵਾਸੀਆਂ ਨੇ ਹਿਸਾ ਲਿਆ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਬੱਚੇ, ਬਜ਼ੁਰਗ ਅਤੇ ਨੌਜਵਾਨ ਸ਼ਾਮਲ ਸਨ। ਇਸ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਨੇ ਰਵਾਨਾ ਕੀਤਾ। ਵਿਧਾਇਕ ਗੁਰਦਿੱਤ ਸਿੰਘ ਨੇ ਵੀ ਖੁਦ ਸਾਇਕਲਿੰਗ ਕਰ ਕੇ ਲੋਕਾਂ ਨੂੰ ਚੰਗੀ ਸਿਹਤ ਲਈ ਸਾਈਕਲ ਚਲਾਉਣ ਦਾ ਸੁਨੇਹਾ ਦਿੱਤਾ।
World Cycling Day: ਸਾਈਕਲ ਦਿਵਸ ਮੌਕੇ ਕਰਵਾਈ ਰੈਲੀ 'ਚ 200 ਸ਼ਹਿਰ ਵਾਸੀਆਂ ਨੇ ਲਿਆ ਹਿੱਸਾ, ਹਲਕਾ ਵਿਧਾਇਕ ਨੇ ਝੰਡੀ ਵਿਖਾ ਕੇ ਰੈਲੀ ਕੀਤੀ ਰਵਾਨਾ - ਫਰੀਦਕੋਟ ਸਾਇਕਲਿੰਗ ਕਲੱਬ
ਵਿਸ਼ਵ ਸਾਇਕਲਿੰਗ ਦਿਵਸ ਮੌਕੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ 200 ਦੇ ਕਰੀਬ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਹਲਕਾ ਵਿਧਾਇਕ ਗੁਰਦਿੱਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਾਈਕਲ ਰੈਲੀ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ :ਇਸ ਮੌਕੇ ਗੱਲਬਾਤ ਕਰਦਿਆਂ ਰੈਲੀ ਦੇ ਪ੍ਰਬੰਧਕ ਅਤੇ ਸਾਇਕਲਿੰਗ ਕਲੱਬ ਫਰੀਦਕੋਟ ਦੇ ਮੈਂਬਰ ਡਾ. ਪੁਸ਼ਪਿੰਦਰ ਕੂਕਾ ਨੇ ਦੱਸਿਆ ਕਿ ਅੱਜ ਵਿਸ਼ਵ ਸਾਇਕਲਿੰਗ ਦਿਵਸ ਮੌਕੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਾਇਕਲਿੰਗ ਕਲੱਬ ਵਲੋਂ ਸਾਇਕਲ ਰੈਲੀ ਕੱਢੀ ਜਾ ਰਹੀ ਹੈ ਤਾਂ ਜੋ ਤੰਦਰੁਸਤ ਜੀਵਨ ਲਈ ਲੋਕਾਂ ਨੂੰ ਸਾਈਕਲ ਚਲਾਉਣ ਵੱਲ ਪ੍ਰੇਰਿਤ ਕੀਤਾ ਜਾਵੇ । ਉਹਨਾਂ ਦੱਸਿਆ ਕਿ ਇਸ ਰੈਲੀ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਸੀ ਅਤੇ ਲਗਭਗ 150 ਲੋਕਾਂ ਨੇ ਇਸ ਰੈਲੀ ਵਿੱਚ ਹਿਸਾ ਲੈਣ ਲਈ ਆਨਲਾਈਨ ਅਪਲਾਈ ਕੀਤਾ ਸੀ, ਜਦਕਿ ਕੁਝ ਲੋਕਾਂ ਨੇ ਅੱਜ ਮੌਕੇ ਉਤੇ ਰਜਿਸਟਰੇਸ਼ਨ ਕਰਵਾਈ ਅਤੇ ਲਗਭਗ 200 ਲੋਕਾਂ ਨੇ ਰੈਲੀ ਵਿਚ ਹਿੱਸਾ ਲਿਆ।
ਰੋਜ਼ਾਨਾ 40 ਮਿੰਟ ਸਾਈਕਲ ਚਲਾਉਣਾ ਜ਼ਰੂਰੀ :ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਫਰੀਦਕੋਟ ਦੇ SMO ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਸਾਇਕਲਿੰਗ ਮਨੁੱਖੀ ਸਿਹਤ ਲਈ ਸਭ ਤੋਂ ਸਹੀ ਹੈ ਇਸ ਨਾਲ ਸਰੀਰ ਦੇ ਸਾਰੇ ਅੰਗ ਸੁਚਾਰੂ ਰਹਿੰਦੇ ਹਨ ਅਤੇ ਪੂਰੇ ਸਰੀਰ ਦੀ ਇਕੋ ਵੇਲੇ ਕਸਰਤ ਹੁੰਦੀ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ ਬਹੁਤ ਵਧ ਰਹੀ ਹੈ ਅਜਿਹੇ ਵਿਚ ਰੋਜ਼ਾਨਾ 40 ਮਿੰਟ ਸਾਇਕਲਿੰਗ ਕਰ ਕੇ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ। ਉਹਨਾਂ ਕਿਹਾ ਸਾਇਕਲਿੰਗ ਕਲੱਬ ਵਲੋਂ ਚੰਗਾ ਉਪਰਾਲਾ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਵਲੋਂ ਪੁਰਾ ਸਹਿਯੋਗ ਕੀਤਾ ਗਿਆ ਹੈ।
ਇਸ ਮੌਕੇ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਆਏ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਵਿਸ਼ਵ ਸਾਇਕਲਿੰਗ ਦਿਵਸ ਮੌਕੇ ਜੋ ਅੱਜ ਸਾਇਕਲਿੰਗ ਕਲੱਬ ਅਤੇ ਸਿਹਤ ਵਿਭਾਗ ਨੇ ਉਪਰਾਲਾ ਕੀਤਾ ਹੈ ਉਹ ਬਹੁਤ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਹਰ ਵਿਅਕਤੀ ਨੂੰ ਸਾਇਕਲਿੰਗ ਕਰਨੀ ਚਾਹੀਦੀ ਹੈ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਉਹਨਾਂ ਇਸ ਮੌਕੇ ਖੁਦ ਵੀ ਸਾਇਕਲਿੰਗ ਕੀਤੀ ਅਤੇ ਲੋਕਾਂ ਨੂੰ ਚੰਗੀ ਸਿਹਤ ਬਣਾਉਣ ਲਈ ਸਾਈਕਲ ਚਲਾਉਣ ਦਾ ਸੁਨੇਹਾ ਦਿੱਤਾ।