ਪੰਜਾਬ

punjab

ETV Bharat / state

ਕੰਪਿਊਟਰ ਨਾਲੋਂ ਵੀ ਤੇਜ਼ ਚੱਲਦਾ ਹੈ ਇਸ ਬੱਚੇ ਦਾ ਦਿਮਾਗ

ਫਰੀਦਕੋਟ ਦੇ ਰਹਿਣ ਵਾਲੇ 9 ਸਾਲ ਬੱਚੇ ਦਾ ਦਿਮਾਗ ਕੰਪਿਊਟਰ ਵਾਂਗ ਜਾਪਦਾ ਹੈ। ਇਹ ਬੱਚਾ ਤੀਜੀ ਜਮਾਤ ਵਿੱਚ ਪੜ੍ਹਦਾ ਅਤੇ ਇਸ ਨੂੰ 55 ਦੇਸ਼ਾਂ ਅਤੇ ਭਾਰਤ ਦੇ 28 ਸੂਬਿਆਂ ਦੀਆਂ ਰਾਜਧਾਨੀਆਂ ਮੂੰਹ-ਜ਼ੁਬਾਨੀ ਯਾਦ ਹਨ।

ਪ੍ਰਦਮਣ
ਪ੍ਰਦਮਣ

By

Published : Feb 22, 2020, 9:12 AM IST

ਫਰੀਦਕੋਟ: ਕਹਿੰਦੇ ਨੇ ਕਿ ਪਰਮਾਤਮਾ ਹਰ ਕਿਸੇ ਨੂੰ ਕੋਈ ਨਾ ਕੋਈ ਗੁਣ ਜ਼ਰੂਰ ਬਖ਼ਸ਼ਦਾ ਹੈ ਫਿਰ ਭਾਵੇਂ ਉਹ ਕਿਸੇ ਵੀ ਖੇਤਰ ਵਿੱਚ ਹੀ ਕਿਉਂ ਨਾ ਹੋਵੇ। ਅਜਿਹੇ ਹੀ ਖ਼ਾਸ ਗੁਣਾਂ ਦਾ ਮਾਲਕ ਹੈ ਫਰੀਦਕੋਟ ਦੇ ਇੱਕ ਸਾਧਾਰਨ ਪਰਿਵਾਰ ਵਿੱਚ ਜਨਮਿਆ ਪ੍ਰਦਮਨ। ਪ੍ਰਦਮਨ ਦੀ ਉਮਰ ਭਾਵੇਂ ਅਜੇ 9 ਸਾਲ ਹੈ ਅਤੇ ਉਹ ਤੀਜੀ ਜਮਾਤ ਦਾ ਵਿਦਿਆਰਥੀ ਹੈ ਪਰ ਪੜ੍ਹਾਈ ਵਿੱਚ ਲਗਨ ਅਤੇ ਉਸ ਦੀ ਯਾਦ ਸ਼ਕਤੀ ਇੰਨੀ ਤੇਜ਼ ਹੈ ਕਿ ਉਸ ਨੂੰ 55 ਦੇਸ਼ਾਂ ਦੀਆਂ ਅਤੇ ਭਾਰਤ ਦੇ 28 ਰਾਜਾਂ ਦੀਆਂ ਰਾਜਧਾਨੀਆਂ ਮੂੰਹ-ਜ਼ੁਬਾਨੀ ਯਾਦ ਹਨ।

ਕੰਪਿਊਟਰ ਨਾਲੋਂ ਵੀ ਤੇਜ਼ ਚੱਲਦਾ ਹੈ ਇਸ ਬੱਚੇ ਦਾ ਦਿਮਾਗ...

ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪ੍ਰਦਮਣ ਨਾਲ ਗੱਲਬਾਤ ਕੀਤੀ ਤਾਂ ਉਸਨੇ ਬੜੇ ਸਹਿਜੇ ਹੀ ਕਈ ਦੇਸ਼ਾਂ ਦੀਆਂ ਰਾਜਧਾਨੀਆਂ ਬਾਰੇ ਬੜੀ ਆਸਾਨੀ ਨਾਲ ਕੈਮਰੇ ਸਾਹਮਣੇ ਦੱਸਿਆ, ਜੋ ਬਿਲਕੁਲ ਸਹੀ ਸੀ। ਇਹੀ ਨਹੀਂ ਜਦੋਂ ਉਸ ਤੋਂ ਭਾਰਤ ਦੇਸ਼ ਦੇ 28 ਸੂਬਿਆਂ ਦੀਆਂ ਰਾਜਧਾਨੀਆਂ ਦੇ ਨਾਮ ਪੁੱਛੇ ਗਏ ਤਾਂ ਉਹ ਵੀ ਉਸ ਨੇ ਬੜੀ ਆਸਾਨੀ ਨਾਲ ਦੱਸ ਦਿੱਤੇ।

ਇਹ ਵੀ ਪੜ੍ਹੋ: ਸ਼ਾਹੀਨ ਬਾਗ 'ਚ 70ਵੇਂ ਦਿਨ ਵੀ ਪ੍ਰਦਰਸ਼ਨ ਜਾਰੀ, ਵਾਰਤਾਕਾਰਾਂ ਨੇ ਲੋਕਾਂ ਨਾਲ ਕੀਤੀ ਗੱਲਬਾਤ

ਇਸ ਬਾਰੇ ਜਦੋਂ ਪ੍ਰਦਮਨ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਹੀ ਪ੍ਰਦੁਮਨ ਨੂੰ ਕੁੱਝ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪ੍ਰਦਮਨ ਪੜ੍ਹਾਈ ਵਿੱਚ ਵੀ ਹਮੇਸ਼ਾ ਅੱਵਲ ਆਉਂਦਾ ਹੈ ਅਤੇ ਇਸ ਦੀ ਯਾਦ ਸ਼ਕਤੀ ਵੀ ਬਹੁਤ ਤੇਜ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪ੍ਰਦਮਨ ਉਸਦਾ ਅਤੇ ਫ਼ਰੀਦਕੋਟ ਦਾ ਨਾਮ ਰੌਸ਼ਨ ਕਰੇਗਾ।

ABOUT THE AUTHOR

...view details