ਪੰਜਾਬ

punjab

ETV Bharat / state

70 ਹਜ਼ਾਰ ਦੇ ਕਰੀਬ ਮੁਸਲਿਮ ਵੋਟਰਾਂ ਨੇ ਲੋਕ ਸਭਾ ਚੋਣਾਂ ਦਾ ਕੀਤਾ ਬਾਈਕਾਟ - punjab news

ਫ਼ਰੀਦਕੋਟ ਲੋਕ ਸਭਾ ਹਲਕੇ ਦੇ 70 ਹਜ਼ਾਰ ਦੇ ਕਰੀਬ ਮੁਸਲਿਮ ਵੋਟਰਾਂ ਵੱਲੋਂ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਮੁਸਲਿਮ ਭਾਈਚਾਰੇ ਦੇ ਧਾਰਮਕ ਅਸਥਾਨਾਂ ਉਤੇ ਕੀਤੇ ਗਏ ਨਜਾਇਜ਼ ਕਬਜੇ ਨਹੀਂ ਛੱਡੇ ਜਾ ਰਹੇ।

70 thousand muslim people are going to bycott 2019 lok sabha elections

By

Published : Apr 5, 2019, 11:55 PM IST

ਫ਼ਰੀਦਕੋਟ: ਸ਼ਹਿਰ ਵਿੱਚ ਮੁਸਲਿਮ ਭਾਈਚਾਰੇ ਨੇ ਆਪਣੇ ਧਾਰਮਿਕ ਅਸਥਾਨਾਂ ਉੱਪਰ ਹੋਏ ਨਜਾਇਜ਼ ਕਬਜ਼ੇ ਨਹੀਂ ਛੁਡਵਾਏ ਜਾਣ ਦੇ ਵਿਰੋਧ ਵਿੱਚ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਮੁਸਲਿਮ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੇ ਧਾਰਮਕ ਅਸਥਾਨਾਂ ਉਪਰ ਹੋਏ ਕਥਿਤ ਨਜਾਇਜ਼ ਕਬਜੇ ਹਟਾਏ ਨਹੀਂ ਜਾਂਦੇ ਉਹ 2019 ਦੇ ਲੋਕ ਸਭਾ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ। ਜ਼ਿਕਰਯੋਗ ਹੈ ਕਿ ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਅੰਦਰ ਕਰੀਬ 70 ਹਜ਼ਾਰ ਮੁਸਲਿਮ ਵੋਟਰ ਰਹਿੰਦੇ ਹਨ।
ਇਸ ਮੌਕੇ ਗਲੱਬਾਤ ਕਰਦਿਆਂ ਮੁਸਲਿਮ ਆਗੂਆਂ ਨੇ ਕਿਹਾ ਕਿ ਵਕਫ਼ ਬੋਰਡ ਪੰਜਾਬ ਦੀਆਂ ਜਮੀਨਾਂ ਉਤੇ ਮੁਸਲਿਮ ਭਾਈਚਾਰੇ ਦਾ ਹੱਕ ਹੈ ਅਤੇ ਮਾਨਯੋਗ ਅਦਾਲਤ ਵੱਲੋਂ ਵੀ ਜ਼ਮੀਨਾਂ ਦਾ ਨਜਾਇਜ਼ ਕਬਜ਼ਾ ਛੁਡਵਾ ਕੇ ਮੁਸਲਿਮ ਭਾਈਚਾਰੇ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਸੀ ਪਰ ਅਜੇ ਤੱਕ ਇਹ ਫੈਸਲਾ ਲਾਗੂ ਹੀ ਨਹੀਂ ਹੋ ਸਕਿਆ।
ਇਸ ਮੌਕੇ ਉਹਨਾਂ ਦੱਸਿਆ ਕਿ ਫ਼ਰੀਦਕੋਟ ਵਿਚ ਮਸਜਿਦਾਂ, ਈਦਗਾਹ ਅਤੇ ਕਬਰਸਿਤਾਨ ਦੀ ਜਮੀਨ ਉਤੇ ਰਸੂਖਦਾਰ ਲੋਕਾਂ ਨੇ ਕਬਜ਼ਾ ਕਰ ਰੱਖਿਆ ਹੈ ਅਤੇ ਅਦਾਲਤ ਦੇ ਹੁਕਮਾਂ ਨੂੰ ਵੀ ਲੋਕ ਨਹੀਂ ਮੰਨ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਬਾਦਤ ਕਰਨ ਅਤੇ ਕਬਰਾਂ ਲਈ ਥਾਂ ਜਲਦ ਖਾਲੀ ਕਰਵਾਈ ਜਾਵੇ ਨਹੀਂ ਤਾਂ ਇਹ ਸ਼ੰਘਰਸ਼ ਲਗਾਤਾਰ ਜਾਰੀ ਰਹੇਗਾ।

ABOUT THE AUTHOR

...view details