ਫਰੀਦਕੋਟ: ਕੋਰੋਨਾ ਵਾਇਰਸ ਦੇ ਚਲਦਿਆਂ ਫਰੀਦਕੋਟੀਆਂ ਨੂੰ ਵੱਡੀ ਰਾਹਤ ਮਿਲੀ ਹੈ। ਤੀਜੇ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਏ 51 ਲੋਕਾਂ ਦੇ ਸੈਪਲ ਲਏ ਗਏ।
ਇਨ੍ਹਾਂ ਵਿਚੋਂ 49 ਦੀ ਰਿਪੋਰਟ ਆ ਗਈ ਹੈ ਅਤੇ 2 ਦੀ ਰਿਪੋਰਟ ਆਉਣਾ ਬਾਕੀ ਹੈ। 49 ਲੋਕਾਂ ਦੀ ਆਈ ਰਿਪੋਰਟ ਵਿਚੋਂ 45 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦ ਕਿ 4 ਲੋਕਾਂ ਦੇ ਸੈਂਪਲ ਮੁੜ ਜਾਂਚ ਲਈ ਭੇਜੇ ਜਾ ਰਹੇ ਹਨ।
ਫਰੀਦਕੋਟ ਦੇ ਸਿਵਲ ਸਰਜਨ ਨੇ ਸ਼ੋਸਲ ਮੀਡੀਆ ਉੱਤੇ ਲਾਈਵ ਹੋ ਕੇ ਦੱਸਿਆ ਕਿ ਫਰੀਦਕੋਟ ਵਿਚ ਹੁਣ ਤੱਕ ਸਿਰਫ 3 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਿਨ੍ਹਾਂ ਵਿੱਚੋਂ ਤੀਜੇ ਪੌਜ਼ੀਟਿਵ ਪਾਏ ਗਏ ਮਰੀਜ਼ ਦੇ ਸੰਪਰਕ ਵਿਚ ਆਏ 51 ਸ਼ੱਕੀ ਲੋਕਾਂ ਦੇ ਲਏ ਗਏ ਸੈਪਲਾਂ ਵਿਚੋਂ 49 ਲੋਕਾਂ ਦੀ ਰਿਪੋਰਟ ਆ ਚੁਕੀ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ 49 ਲੋਕਾਂ ਦੀ ਰਿਪੋਰਟ ਆਈ ਹੈ ਉਨ੍ਹਾਂ ਵਿਚੋਂ 45 ਲੋਕਾਂ ਦੀ ਰਿਪੋਰਟ ਨੈਗਟਿਵ ਹੈ ਜਦੋਂਕਿ 4 ਲੋਕਾਂ ਦੇ ਸੈਂਪਲ ਰਪੀਟ ਕੀਤੇ ਜਾ ਰਹੇ ਹਨ।ਜਿਨ੍ਹਾਂ ਦੀ ਜਾਂਚ ਦੁਬਾਰਾ ਹੋਵੇਗੀ।