ਫਰੀਦਕੋਟ: ਪਿੰਡ ਜੰਡਵਾਲਾ ਵਿਖੇ ਕੁਝ ਲੋਕਾਂ ਵਲੋਂ ਪਿੰਡ ਚੰਦਬਾਜਾ ਦੇ 3 ਨੌਜਵਾਨਾਂ ਉਪਰ ਕਾਤਲਾਨਾ ਹਮਲਾ ਕਰ, ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਤਿੰਨੇ ਜਖਮੀਂ ਨੌਜਵਾਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਚੰਦਬਾਜਾ ਦੇ ਸਰਪੰਚ ਅਤੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਇਕ ਨੌਜਵਾਨ ਨਾਲ ਲਗਦੇ ਪਿੰਡ ਜੰਡ ਵਾਲਾ ਵਿਖੇ ਆਪਣੀ ਭੈਣ ਨੂੰ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਜੰਡ ਵਾਲਾ ਵਿਖੇ ਹੀ ਕੁਝ ਲੋਕ ਲੜ ਰਹੇ ਸਨ ਜਦ ਉਹ ਉਥੋਂ ਲੰਘਣ ਲੱਗਾ ਤਾਂ ਕੁਝ ਲੋਕਾਂ ਨੇ ਉਸ ਨੂੰ ਉਥੇ ਘੇਰ ਲਿਆ।